ਚੰਡੀਗੜ੍ਹ: ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ-ਬਿੰਦੂ ਬਣੀ ਹੋਈ ਹੈ ਪੰਜਾਬੀ ਫਿਲਮ 'ਬਦਨਾਮ', ਜਿਸ ਦੇ ਟਾਈਟਲ ਟ੍ਰੈਕ ਦੀ ਵੀ ਅੱਜ ਝਲਕ ਜਾਰੀ ਕਰ ਦਿੱਤੀ ਗਈ ਹੈ, ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ।
'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਬਹੁ-ਚਰਚਿਤ ਪੰਜਾਬੀ ਫਿਲਮ ਦਾ ਸਟੋਰੀ ਅਤੇ ਡਾਇਲਾਗ ਲੇਖਨ ਜੱਸੀ ਲੋਹਕਾ ਜਦਕਿ ਨਿਰਦੇਸ਼ਨ ਮਨੀਸ਼ ਭੱਟ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੀ ਜੈ ਰੰਧਾਵਾ ਨਾਲ ਇਹ ਬੈਕ-ਟੂ-ਬੈਕ ਚੌਥੀ ਫਿਲਮ ਹੈ, ਜੋ ਕਾਫ਼ੀ ਵੱਡੇ ਸਕੇਲ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ।
ਪੰਜਾਬੀ ਸਿਨੇਮਾ ਦੀ ਇਸ ਵਰ੍ਹੇ ਦੀ ਇੱਕ ਹੋਰ ਵੱਡੀ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਅਦਾਕਾਰ ਜੈ ਰੰਧਾਵਾ, ਜਿੰਨ੍ਹਾਂ ਵੱਲੋਂ ਫਿਲਮ ਦੇ ਹੋਰ ਪਹਿਲੂਆਂ ਦੇ ਨਾਲ-ਨਾਲ ਗਾਣਿਆ ਨੂੰ ਵੀ ਬਿਹਤਰੀਨ ਅਤੇ ਉੱਚ ਪੱਧਰੀ ਸਿਰਜਨਾਤਮਕ ਰੂਪ ਦੇਣ ਲਈ ਅਪਣਾ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੀ ਸਿਰਜਿਆ ਗਿਆ ਹੈ ਉਕਤ ਟਾਈਟਲ ਟ੍ਰੈਕ, ਜੋ 05 ਫ਼ਰਵਰੀ ਨੂੰ ਜਾਰੀ ਕੀਤਾ ਜਾ ਰਿਹਾ ਹੈ।