ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸੁਪਰ ਸਟਾਰ ਵਜੋਂ ਰੁਤਬਾ ਹਾਸਿਲ ਕਰ ਚੁੱਕੇ ਗਿੱਪੀ ਗਰੇਵਾਲ ਅੱਜਕੱਲ੍ਹ ਪਰਿਵਾਰ ਨਾਲ ਕੈਨੇਡਾ ਵਿਖੇ ਠੰਢ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ, ਜੋ ਜਲਦ ਹੀ ਸਾਹਮਣੇ ਆਉਣ ਜਾ ਰਹੀਆਂ ਕਈ ਵੱਡੀਆਂ ਪੰਜਾਬੀ ਫਿਲਮਾਂ ਵਿੱਚ ਅਪਣੀ ਪ੍ਰਭਾਵੀ ਉਪ-ਸਥਿਤੀ ਦਰਜ ਕਰਵਾਉਣਗੇ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਵਿੱਚ ਵੱਸਦੇ ਗਿੱਪੀ ਗਰੇਵਾਲ ਸ਼ੁਰੂ ਹੋਣ ਜਾ ਰਹੇ ਅਪਣੇ ਅਤਿ ਮਸ਼ਰੂਫੀਅਤ ਭਰੇ ਫਿਲਮੀ ਸ਼ੈਡਿਊਲਜ਼ ਤੋਂ ਪਹਿਲਾਂ ਅਪਣੇ ਪਰਿਵਾਰ ਨੂੰ ਜਿਆਦਾ ਤੋਂ ਜਿਆਦਾ ਸਮਾਂ ਦੇਣ ਦੇ ਮੂਡ ਵਿੱਚ ਹਨ, ਜਿਸ ਦੇ ਮੱਦੇਨਜ਼ਰ ਹੀ ਉਹ ਪਤਨੀ ਰਵਨੀਤ ਕੌਰ ਗਰੇਵਾਲ ਅਤੇ ਤਿੰਨੋਂ ਪੁੱਤਰਾਂ ਏਕਮਕਰ ਗਰੇਵਾਲ, ਗੁਰਫਤਹਿ ਸਿੰਘ ਗਰੇਵਾਲ ਅਤੇ ਗੁਰਬਾਜ ਸਿੰਘ ਗਰੇਵਾਲ ਸਮੇਤ ਸਰਦੀਆਂ ਦਾ ਭਰਪੂਰ ਲੁਤਫ਼ ਉਠਾ ਰਹੇ ਹਨ।
ਫਿਲਮੀ ਅਤੇ ਪਰਿਵਾਰਿਕ ਸੰਬੰਧਤ ਜ਼ਿੰਮੇਵਾਰੀਆਂ ਨੂੰ ਬਰਾਬਰਤਾ ਨਾਲ ਅੰਜ਼ਾਮ ਦੇਣ ਵਿੱਚ ਹਮੇਸ਼ਾ ਤੋਂ ਹੀ ਮੋਹਰੀ ਰਹੇ ਹਨ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ, ਜਿਸ ਸੰਬੰਧਤ ਅਪਣੇ ਜ਼ਿੰਮੇਵਾਰ ਫੈਮਿਲੀਮੈਨ ਹੋਣ ਦਾ ਇਜ਼ਹਾਰ ਉਹ ਆਏ ਦਿਨ ਹੀ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਵੱਧ ਚੜ੍ਹ ਕੇ ਕਰਵਾਉਂਦੇ ਆ ਰਹੇ ਹਨ, ਫਿਰ ਉਹ ਅਪਣੀ ਪਤਨੀ ਅਤੇ ਬੱਚਿਆਂ ਨਾਲ ਬਿਤਾਇਆ ਜਾਣ ਵਾਲਾ ਸਮਾਂ ਹੋਵੇ ਜਾਂ ਫਿਰ ਮਾਂ ਅਤੇ ਭਰਾ ਸਿੱਪੀ ਗਰੇਵਾਲ ਨਾਲ ਸਾਂਝੇ ਕੀਤੇ ਜਾਣ ਵਾਲੇ ਪਲ਼, ਜਿਸ ਤੋਂ ਇਲਾਵਾ ਪਰਿਵਾਰਿਕ ਨਿੱਜੀ ਸਮਾਰੋਹਾਂ ਵਿੱਚ ਵੀ ਉਹ ਕਦੇ ਗੈਰ ਉਪ-ਸਥਿਤੀ ਨਹੀਂ ਰਹੇ।
ਓਧਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਿੱਪੀ ਗਰੇਵਾਲ ਵੱਲੋਂ ਆਪਣੀਆਂ ਦੋ ਵੱਡੀਆਂ ਫਿਲਮਾਂ 'ਅਕਾਲ' ਅਤੇ 'ਸਰਬਾਲ੍ਹਾ ਜੀ' ਦੀ ਸ਼ੂਟਿੰਗ ਸੰਪੂਰਨ ਕਰ ਲਈ ਗਈ ਹੈ, ਜਿੰਨ੍ਹਾਂ ਵਿੱਚ ਇੱਕ ਦਾ ਨਿਰਮਾਣ ਉਨ੍ਹਾਂ ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ 'ਹੰਬਲ ਮੋਸ਼ਨ ਪਿਕਚਰਜ਼' ਅਧੀਨ ਕੀਤਾ ਗਿਆ ਹੈ, ਜਦਕਿ ਦੂਜੀ ਦਾ ਨਿਰਮਾਣ 'ਟਿਪਸ ਮਿਊਜ਼ਿਕ ਕੰਪਨੀ' ਵੱਲੋਂ ਕੀਤਾ ਗਿਆ ਹੈ।
ਇਹਨਾਂ ਤੋਂ ਬਾਅਦ ਉਹ ਅਪਣੀ ਇੱਕ ਹੋਰ ਹੋਮ ਪ੍ਰੋਡੋਕਸ਼ਨ ਪੰਜਾਬੀ ਫਿਲਮ 'ਵਾਰਨਿੰਗ 3' ਨੂੰ ਵੀ ਆਖ਼ਰੀ ਛੋਹਾਂ ਦੇਣ ਵਿੱਚ ਜਲਦ ਜੁਟਣਗੇ, ਜੋ ਇੱਕ ਵਾਰ ਫਿਰ ਬਿੱਗ ਸੈੱਟਅੱਪ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਹੈ।
ਪਾਲੀਵੁੱਡ ਗਲਿਆਰਿਆਂ ਵਿੱਚ ਇੱਕ ਵਾਰ ਪ੍ਰਭਾਵੀ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਹੇ ਗਿੱਪੀ ਗਰੇਵਾਲ ਪੰਜਾਬੀ ਫਿਲਮਾਂ ਦੇ ਖੇਤਰ ਵਿੱਚ ਇਸ ਵਰ੍ਹੇ ਫਿਰ ਨਵੇਂ ਦਿਸਹਿੱਦੇ ਸਿਰਜਣ ਲਈ ਖਾਸੇ ਯਤਨਸ਼ੀਲ ਵਿਖਾਈ ਦੇ ਰਹੇ ਹਨ, ਜਿੰਨ੍ਹਾਂ ਵੱਲੋਂ ਵੱਡੇ ਕੈਨਵਸ ਅਧੀਨ ਫਿਲਮਾਂ ਬਣਾਉਣ ਦੇ ਕੀਤੇ ਜਾ ਰਹੇ ਤਰੱਦਦ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਇੱਕ ਹੋਰ ਮੈਗਾ ਬਜਟ ਫਿਲਮ 'ਅਕਾਲ', ਜਿਸ ਨੂੰ ਸਿਰਜਣਾਤਮਕਤਾ ਦੇ ਅਨੂਠੇ ਰੰਗ ਦੇਣ ਲਈ ਉੱਚ-ਪੱਧਰੀ ਬਾਲੀਵੁੱਡ ਸ਼ੈਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: