ਮੁੰਬਈ (ਬਿਊਰੋ): ਕਈ ਫਿਲਮਾਂ 'ਚ ਕੰਮ ਕਰ ਚੁੱਕੇ ਟੀਵੀ ਦੇ ਮਸ਼ਹੂਰ ਚਿਹਰੇ ਅਤੇ ਅਦਾਕਾਰ ਰਿਤੂਰਾਜ ਸਿੰਘ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਦੀ 59 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਅਦਾਕਾਰ ਨੇ ਅੱਜ 20 ਫਰਵਰੀ ਨੂੰ ਆਖਰੀ ਸਾਹ ਲਿਆ ਹੈ। ਅਦਾਕਾਰ ਨੂੰ ਕਈ ਮਸ਼ਹੂਰ ਟੀਵੀ ਸ਼ੋਅ ਵਿੱਚ ਦੇਖਿਆ ਗਿਆ ਸੀ, ਇਸ ਦੇ ਨਾਲ ਅਦਾਕਾਰ 'ਆਪਣੀ ਬਾਤ', 'ਜਯੋਤੀ', 'ਹਿਟਲਰ ਦੀਦੀ', 'ਸ਼ਪਥ', 'ਵਾਰੀਅਰ ਹਾਈ', 'ਆਹਟ', 'ਅਦਾਲਤ', 'ਦੀਆ ਔਰ ਬਾਤੀ' ਵਰਗੇ ਕਈ ਸ਼ੋਅਜ਼ ਵਿੱਚ ਆਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰ ਚੁੱਕੇ ਹਨ।
ਮਸ਼ਹੂਰ ਟੀਵੀ ਐਕਟਰ ਰਿਤੂਰਾਜ ਸਿੰਘ ਦਾ ਹੋਇਆ ਦੇਹਾਂਤ, 59 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ - Rituraj Singh
TV Actor Rituraj Singh Passes Away: ਮਸ਼ਹੂਰ ਟੀਵੀ ਚਿਹਰਾ ਅਤੇ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਰਿਤੂਰਾਜ ਸਿੰਘ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਦੀ 59 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਅਦਾਕਾਰ ਨੇ ਅੱਜ 20 ਫਰਵਰੀ ਨੂੰ ਆਖਰੀ ਸਾਹ ਲਿਆ।
![ਮਸ਼ਹੂਰ ਟੀਵੀ ਐਕਟਰ ਰਿਤੂਰਾਜ ਸਿੰਘ ਦਾ ਹੋਇਆ ਦੇਹਾਂਤ, 59 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਰਿਤੂਰਾਜ ਸਿੰਘ](https://etvbharatimages.akamaized.net/etvbharat/prod-images/20-02-2024/1200-675-20793872-thumbnail-16x9-l.jpg)
By ETV Bharat Entertainment Team
Published : Feb 20, 2024, 10:47 AM IST
|Updated : Feb 20, 2024, 11:00 AM IST
ਅਦਾਕਾਰ ਰਿਤੂਰਾਜ ਸਿੰਘ ਦੇ ਦੋਸਤ ਨੇ ਦਿੱਤੀ ਜਾਣਕਾਰੀ: ਰਿਤੂਰਾਜ ਸਿੰਘ ਦੇ ਦੇਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਦੋਸਤ ਵੱਲੋਂ ਮੀਡੀਆ ਵਿੱਚ ਜਾਰੀ ਕੀਤੀ ਗਈ ਹੈ। ਉਸ ਨੇ ਦੱਸਿਆ ਹੈ ਕਿ ਅਦਾਕਾਰ ਨੂੰ ਪੈਨਕ੍ਰੀਅਸ ਨਾਲ ਜੁੜੀ ਸਮੱਸਿਆ ਸੀ। ਰਿਤੂਰਾਜ ਸਿੰਘ ਦੇ ਦੋਸਤ ਅਮਿਤ ਬਹਿਲ ਨੇ ਦੱਸਿਆ ਹੈ ਕਿ ਰਿਤੂਰਾਜ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ, ਉਹ ਪਿਛਲੇ ਕੁਝ ਸਮੇਂ ਤੋਂ ਪੈਨਕ੍ਰੀਅਸ ਦਾ ਇਲਾਜ ਕਰਵਾ ਰਹੇ ਸਨ। ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਉਹ ਕੁਝ ਦਿਨ ਘਰ ਹੀ ਰਹੇ ਅਤੇ ਫਿਰ 20 ਫਰਵਰੀ ਦੀ ਸਵੇਰ ਨੂੰ ਉਸ ਦੀ ਮੌਤ ਹੋ ਗਈ।
ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ:ਇਸ ਦੇ ਨਾਲ ਹੀ ਇਹ ਹੈਰਾਨ ਕਰਨ ਵਾਲੀ ਖਬਰ ਟੀਵੀ ਅਤੇ ਬਾਲੀਵੁੱਡ ਵਿੱਚ ਤੇਜ਼ੀ ਨਾਲ ਫੈਲ ਗਈ ਹੈ। ਇਸ ਦੇ ਨਾਲ ਹੀ ਅਦਾਕਾਰ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਦੇਹਾਂਤ 'ਤੇ ਸ਼ਰਧਾਂਜਲੀ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਅਸੀਂ ਪਹਿਲਾਂ ਹੀ ਕਈ ਕਲਾਕਾਰਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਗੁਆ ਚੁੱਕੇ ਹਾਂ ਅਤੇ ਅੱਜ ਰਿਤੂਰਾਜ ਸਿੰਘ ਵੀ ਸਾਨੂੰ ਛੱਡ ਕੇ ਚਲੇ ਗਏ ਹਨ।' ਇੱਕ ਯੂਜ਼ਰ ਨੇ ਲਿਖਿਆ, 'ਉਹ ਟੀਵੀ ਸ਼ੋਅ ਅਨੁਪਮਾ ਵਿੱਚ ਕੰਮ ਕਰ ਰਹੇ ਸੀ, ਸ਼ੋਅ ਅਜੇ ਚੱਲ ਰਿਹਾ ਸੀ।'