ਪੰਜਾਬ

punjab

ETV Bharat / entertainment

ਸੰਨੀ ਲਿਓਨ ਨੇ ਕਰਵਾਇਆ ਦੂਜਾ ਵਿਆਹ, ਜਾਣੋ ਕਿਸ ਨਾਲ ਅਤੇ ਕਿੱਥੇ? - SUNNY LEONE DANIEL WEBER

ਅਦਾਕਾਰਾ ਸੰਨੀ ਲਿਓਨ ਨੇ 13 ਸਾਲ ਬਾਅਦ ਦੁਬਾਰਾ ਵਿਆਹ ਕਰਵਾ ਲਿਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

sunny leone
sunny leone (instagram)

By ETV Bharat Entertainment Team

Published : Nov 5, 2024, 11:43 AM IST

ਮੁੰਬਈ (ਬਿਊਰੋ): ਬਾਲੀਵੁੱਡ 'ਚ 'ਬੇਬੀ ਡੌਲ' ਦੇ ਨਾਂਅ ਨਾਲ ਜਾਣੀ ਜਾਂਦੀ ਅਦਾਕਾਰਾ ਸੰਨੀ ਲਿਓਨ ਨੇ ਹਾਲ ਹੀ 'ਚ 13 ਸਾਲ ਬਾਅਦ ਦੁਬਾਰਾ ਵਿਆਹ ਕੀਤਾ ਹੈ। ਜੀ ਹਾਂ, ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਇਸ ਤੋਂ ਇਲਾਵਾ ਉਸਨੇ ਖੁਦ ਵੀ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਹਨ, ਆਓ ਜਾਣਦੇ ਹਾਂ ਕਿ ਸੰਨੀ ਨੇ ਦੂਜਾ ਵਿਆਹ ਕਿਸ ਨਾਲ ਕੀਤਾ ਹੈ।

ਸੰਨੀ ਲਿਓਨ ਨੇ ਕਿਸ ਨਾਲ ਕੀਤਾ ਦੂਜਾ ਵਿਆਹ?

ਆਪਣੇ ਬੋਲਡ ਅਤੇ ਖੂਬਸੂਰਤ ਅੰਦਾਜ਼ ਨਾਲ ਲੱਖਾਂ ਦਿਲਾਂ ਨੂੰ ਜਿੱਤਣ ਵਾਲੀ ਸੰਨੀ ਲਿਓਨ ਨੇ ਦੂਜਾ ਵਿਆਹ ਕਿਸੇ ਹੋਰ ਨਾਲ ਨਹੀਂ ਸਗੋਂ ਆਪਣੇ ਹੀ ਪਤੀ ਡੇਨੀਅਲ ਵੇਬਰ ਨਾਲ ਕੀਤਾ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ...ਸੰਨੀ ਨੇ ਸੋਸ਼ਲ ਮੀਡੀਆ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਦੇ ਨਾਲ ਉਸਨੇ ਕੈਪਸ਼ਨ ਲਿਖਿਆ, 'ਪਹਿਲੀ ਵਾਰ ਅਸੀਂ ਰੱਬ, ਪਰਿਵਾਰ ਅਤੇ ਦੋਸਤਾਂ ਦੇ ਸਾਹਮਣੇ ਵਿਆਹ ਕੀਤਾ ਅਤੇ ਹੁਣ ਇਸ ਵਾਰ ਅਸੀਂ ਸਿਰਫ ਪੰਜ ਹਾਂ। ਤੁਸੀਂ ਮੇਰੀ ਜ਼ਿੰਦਗੀ ਦਾ ਪਿਆਰ ਹੋ ਅਤੇ ਹਮੇਸ਼ਾ ਡੈਨੀਅਲ ਵੇਬਰ ਰਹੋਗੇ।'

ਸੰਨੀ ਅਤੇ ਵੇਬਰ ਦਾ ਇੱਥੇ ਹੋਇਆ ਵਿਆਹ

ਸੰਨੀ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਸ ਦੇ ਜੁੜਵਾ ਬੇਟੇ ਅਤੇ ਨਾਲ ਹੀ ਬੇਟੀ ਨਜ਼ਰ ਆ ਰਹੇ ਹਨ। ਸੰਨੀ ਅਤੇ ਵੇਬਰ ਨੇ ਆਪਣੇ ਬੱਚਿਆਂ ਦੇ ਸਾਹਮਣੇ ਦੁਬਾਰਾ ਇਕੱਠੇ ਰਹਿਣ ਅਤੇ ਮਰਨ ਦੀ ਸਹੁੰ ਖਾਧੀ। ਖਬਰਾਂ ਮੁਤਾਬਕ ਸੰਨੀ ਦਾ ਵਿਆਹ 31 ਅਕਤੂਬਰ ਨੂੰ ਮਾਲਦੀਵ 'ਚ ਹੋਇਆ ਸੀ, ਉਨ੍ਹਾਂ ਨੇ ਈਸਾਈ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ।

ਇਸ ਮੌਕੇ ਸੰਨੀ ਨੇ ਸਫੇਦ ਗਾਊਨ ਪਾਇਆ ਸੀ ਜਦੋਂਕਿ ਡੈਨੀਅਲ ਵੇਬਰ ਨੇ ਸਫੈਦ ਸ਼ਰਟ-ਪੈਂਟ ਉਸ ਨਾਲ ਮੈਚ ਕੀਤੇ। ਸ਼ੇਅਰ ਕੀਤੀਆਂ ਤਸਵੀਰਾਂ ਬੇਹੱਦ ਰੁਮਾਂਟਿਕ ਅਤੇ ਖੂਬਸੂਰਤ ਹਨ, ਜਿਸ 'ਤੇ ਪ੍ਰਸ਼ੰਸਕ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।

ਅਦਾਕਾਰਾ ਅਤੇ ਮਾਡਲ ਸੰਨੀ ਲਿਓਨ ਅਤੇ ਡੇਨੀਅਲ ਵੇਬਰ ਨੇ ਅਪ੍ਰੈਲ ਵਿੱਚ ਆਪਣੇ ਵਿਆਹੁਤਾ ਜੀਵਨ ਦੇ 13 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਸੰਨੀ ਨੇ ਥ੍ਰੋਬੈਕ ਤਸਵੀਰ ਸ਼ੇਅਰ ਕਰਕੇ ਆਪਣੇ ਪਤੀ ਨਾਲ ਕਾਫੀ ਪਿਆਰ ਜਤਾਇਆ। ਉਸ ਨੇ ਇੰਸਟਾਗ੍ਰਾਮ ਸਟੋਰੀ 'ਤੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਆਪਣੇ ਵਿਆਹ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਸੰਨੀ ਲਾਲ ਪੰਜਾਬੀ ਸੂਟ ਵਿੱਚ ਦੁਲਹਨ ਦੇ ਰੂਪ ਵਿੱਚ ਚਮਕ ਰਹੀ ਹੈ, ਜਦੋਂ ਕਿ ਡੇਨੀਅਲ ਵੀ ਰਿਵਾਇਤੀ ਸ਼ੇਰਵਾਨੀ ਵਿੱਚ ਕਾਫੀ ਖੂਬਸੂਰਤ ਲੱਗ ਰਿਹਾ ਹੈ।

ਇਹ ਵੀ ਪੜ੍ਹੋ:

ABOUT THE AUTHOR

...view details