ਚੰਡੀਗੜ੍ਹ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੰਜਾਬੀ ਗਾਇਕੀ ਦਾ ਦਾਇਰਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸ ਅਧਾਰ ਨੂੰ ਹੋਰ ਵਿਸਥਾਰ ਦੇਣ ਲਈ ਤਿਆਰ ਹਨ ਪ੍ਰਸਿੱਧ ਪੰਜਾਬੀ ਗਾਇਕ ਐਮੀ ਵਿਰਕ, ਜੋ ਜਲਦ ਹੀ ਇੱਥੇ ਹੋਣ ਜਾ ਰਹੇ ਗ੍ਰੈਂਡ ਸ਼ੋਅਜ਼ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ।
'ਪੰਜਾਬੀ ਫੀਵਰ' ਵੱਲੋਂ 'ਦਾ ਬੁਰਰਾ ਪ੍ਰੋਜੈਕਟ 3.0' ਦੇ ਟਾਈਟਲ ਅਧੀਨ ਪੇਸ਼ ਕੀਤੇ ਜਾ ਰਹੇ ਇੰਨ੍ਹਾਂ ਸ਼ੋਅਜ਼ ਦਾ ਆਯੋਜਨ 11 ਅਤੇ 12 ਜਨਵਰੀ ਨੂੰ ਕੀਤਾ ਜਾ ਰਿਹਾ ਹੈ, ਜਿਸ ਸੰਬੰਧਤ ਤਿਆਰੀਆਂ ਨੂੰ ਕਾਫ਼ੀ ਵੱਡੇ ਪੱਧਰ ਉਪਰ ਅੰਜ਼ਾਮ ਦਿੱਤਾ ਗਿਆ ਹੈ।
ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਦੇ ਕ੍ਰਿਕਟ ਗਰਾਊਂਡ ਵਿਖੇ ਆਯੋਜਿਤ ਕੀਤੇ ਜਾ ਰਹੇ ਇਸ ਦੋ ਰੋਜ਼ਾਂ ਕੰਸਰਟ ਨੂੰ ਲੈ ਕੇ ਦਿੱਲੀ ਅਤੇ ਇਸ ਦੇ ਨੇੜਲੇ ਹਿੱਸਿਆਂ ਸੰਬੰਧਤ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿੰਨ੍ਹਾਂ ਦੀ ਬਹੁ-ਆਮਦ ਨੂੰ ਲੈ ਸੁਰੱਖਿਆ ਪ੍ਰਬੰਧਾਂ ਨੂੰ ਪੂਰਾ ਚੋਕਸ ਕੀਤਾ ਜਾ ਰਿਹਾ ਹੈ।
ਨਵੇਂ ਵਰ੍ਹੇ 2025 ਦੇ ਜਾਰੀ ਜਸ਼ਨਾਂ ਦੀ ਸੰਗੀਤਕ ਲੜੀ ਦਾ ਦਿੱਲੀ ਵਿਖੇ ਹਿੱਸਾ ਬਣਨ ਜਾ ਰਹੇ ਐਮੀ ਵਿਰਕ ਦੂਜੇ ਪੰਜਾਬੀ ਗਾਇਕ ਹਨ, ਜਿੰਨ੍ਹਾਂ ਤੋਂ ਪਹਿਲਾਂ ਬੱਬੂ ਮਾਨ ਵੀ ਇੱਥੇ ਹੋਣ ਜਾ ਰਹੇ ਅਪਣੇ ਗਾਇਕੀ ਕੰਸਰਟ ਦਾ ਐਲਾਨ ਕਰ ਚੁੱਕੇ ਹਨ, ਜਿਸ ਸੰਬੰਧਤ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।
ਓਧਰ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਗਾਇਕੀ ਨਾਲੋਂ ਫਿਲਮੀ ਵੱਲ ਜਿਆਦਾ ਸਰਗਰਮ ਨਜ਼ਰ ਆ ਰਹੇ ਐਮੀ ਵਿਰਕ, ਜੋ ਅਗਲੇ ਦਿਨੀਂ ਰਿਲੀਜ਼ ਹੋਣ ਜਾ ਰਹੀਆਂ ਕਈ ਵੱਡੀਆਂ ਫਿਲਮਾਂ ਨਾਲ ਪਾਲੀਵੁੱਡ ਵਿਹੜੇ ਮੁੜ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ:
- "ਦਰ 'ਤੇ ਆਏ ਨੂੰ ਦੇਗ਼ ਪੱਕੀ, ਚੜ੍ਹ ਕੇ ਆਏ ਨੂੰ ਤੇਗ਼ ਪੱਕੀ..." ਜਨਮਦਿਨ ਉਤੇ ਗਿੱਪੀ ਗਰੇਵਾਲ ਦਾ ਪ੍ਰਸ਼ੰਸਕਾਂ ਨੂੰ ਖਾਸ ਤੋਹਫ਼ਾ, ਫਿਲਮ 'ਅਕਾਲ' ਦਾ ਟੀਜ਼ਰ ਕੀਤਾ ਰਿਲੀਜ਼
- ਇਸ ਵੱਡੇ ਭਾਜਪਾ ਆਗੂ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਦਿਲਜੀਤ ਦੁਸਾਂਝ, ਇੱਕ ਦੂਜੇ ਨੂੰ ਪਾਈ ਨਿੱਘੀ ਜੱਫ਼ੀ, ਦੇਖੋ ਤਸਵੀਰਾਂ
- ਰਿਲੀਜ਼ ਲਈ ਤਿਆਰ ਮੈਂਡੀ ਕਾਲਰਾ ਦਾ ਨਵਾਂ ਗਾਣਾ 'ਜੋੜੀ', ਜਾਣੋ ਕਦੋਂ ਦੇਵੇਗਾ ਦਸਤਕ