ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਅਲਹਦਾ ਅਤੇ ਸਫ਼ਲ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਪ੍ਰਤਿਭਾਵਾਨ ਗਾਇਕਾ ਮੈਂਡੀ ਕਾਲਰਾ, ਜੋ ਅਪਣਾ ਨਵਾਂ ਗਾਣਾ 'ਜੋੜੀ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿੰਨ੍ਹਾਂ ਦੀ ਬੁਲੰਦ ਅਤੇ ਸੁਰੀਲੀ ਅਵਾਜ਼ ਵਿੱਚ ਸੱਜਿਆ ਇਹ ਗੀਤ ਕੱਲ੍ਹ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
ਮੈਂਡੀ ਕਾਲਰਾ ਵੱਲੋਂ ਅਪਣੇ ਖੁਦ ਦੇ ਸੰਗੀਤਕ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਉਕਤ ਟ੍ਰੈਕ ਦੇ ਬੋਲ ਦੇਬੀ ਰੁਲਦੂ ਵਾਲਾ ਨੇ ਰਚੇ ਹਨ, ਜਦਕਿ ਇਸ ਦਾ ਸੰਗੀਤ ਦਵਿੰਦਰ ਕੈਂਥ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਇਸ ਬਾਕਮਾਲ ਗਾਇਕਾ ਦੇ ਕਈ ਸ਼ਾਨਦਾਰ ਗਾਣਿਆਂ ਦੀ ਸੰਗੀਤਬੱਧਤਾ ਨੂੰ ਅੰਜ਼ਾਮ ਦੇ ਚੁੱਕੇ ਹਨ।
ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਜੋਨੀ ਖਹਿਰਾ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਦੀ ਕ੍ਰਿਏਟਿਵ ਟੀਮ ਅਨੁਸਾਰ ਠੇਠ ਦੇਸੀ ਅੰਦਾਜ਼ ਵਿੱਚ ਫਿਲਮਾਏ ਗਏ ਉਕਤ ਸੰਗੀਤਕ ਵੀਡੀਓ ਨੂੰ ਬਹੁਤ ਹੀ ਉੱਚ ਪੱਧਰੀ ਤਕਨੀਕੀ ਤਾਣੇ ਬਾਣੇ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਵਿੱਚ ਗਾਇਕਾ ਮੈਂਡੀ ਕਾਲਰਾ ਦਾ ਇੱਕ ਹੋਰ ਖਾਸ ਅਤੇ ਆਕਰਸ਼ਕ ਅੰਦਾਜ਼ ਵੇਖਣ ਨੂੰ ਮਿਲੇਗਾ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਗਾਇਕੀ ਕਲਾ ਦਾ ਲੋਹਾ ਮੰਨਵਾ ਰਹੀ ਇਹ ਹੋਣਹਾਰ ਗਾਇਕਾ ਦਾ ਨਵ ਵਰ੍ਹੇ ਦੇ ਮੁੱਢਲੇ ਪੜਾਅ ਦੌਰਾਨ ਜਾਰੀ ਹੋਣ ਜਾ ਰਿਹਾ ਇਹ ਪਹਿਲਾਂ ਗਾਣਾ ਹੈ, ਜਿਸ ਨੂੰ ਲੈ ਕੇ ਉਹ ਖਾਸੀ ਉਤਸ਼ਾਹਿਤ ਵੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ:
- ਇਸ ਵੱਡੇ ਭਾਜਪਾ ਆਗੂ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਦਿਲਜੀਤ ਦੁਸਾਂਝ, ਇੱਕ ਦੂਜੇ ਨੂੰ ਪਾਈ ਨਿੱਘੀ ਜੱਫ਼ੀ, ਦੇਖੋ ਤਸਵੀਰਾਂ
- "ਦਰ 'ਤੇ ਆਏ ਨੂੰ ਦੇਗ਼ ਪੱਕੀ, ਚੜ੍ਹ ਕੇ ਆਏ ਨੂੰ ਤੇਗ਼ ਪੱਕੀ..." ਜਨਮਦਿਨ ਉਤੇ ਗਿੱਪੀ ਗਰੇਵਾਲ ਦਾ ਪ੍ਰਸ਼ੰਸਕਾਂ ਨੂੰ ਖਾਸ ਤੋਹਫ਼ਾ, ਫਿਲਮ 'ਅਕਾਲ' ਦਾ ਟੀਜ਼ਰ ਕੀਤਾ ਰਿਲੀਜ਼
- ਕਿਸੇ ਸਮੇਂ ਕਰਦਾ ਸੀ ਹੋਟਲ 'ਚ ਵੇਟਰ ਦੀ ਨੌਕਰੀ, ਅੱਜ ਕੈਨੇਡਾ 'ਚ ਹੈ ਇਸ ਗਾਇਕ ਦਾ ਆਲੀਸ਼ਾਨ ਘਰ, ਤੁਹਾਨੂੰ ਵੀ ਪ੍ਰੇਰਿਤ ਕਰੇਗੀ ਕਲਾਕਾਰ ਦੇ ਸੰਘਰਸ਼ ਦੀ ਸਟੋਰੀ