ਪੰਜਾਬ

punjab

ETV Bharat / entertainment

ਮੇਲੇ ਵਿੱਚ 'ਬਾਂਦਰ' ਬਣ ਘੁੰਮੀ ਸੁਨੰਦਾ ਸ਼ਰਮਾ, ਵੀਡੀਓ ਦੇਖ ਕੇ ਨਹੀਂ ਰੁਕੇਗੀ ਤੁਹਾਡੀ ਹਾਸੀ - SUNANDA SHARMA

ਸ਼ੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਦਾਕਾਰਾ ਸੁਨੰਦਾ ਸ਼ਰਮਾ ਮੇਲੇ ਵਿੱਚ ਬਾਂਦਰ ਬਣ ਕੇ ਘੁੰਮ ਰਹੀ ਹੈ।

sunanda sharma
sunanda sharma (instagram)

By ETV Bharat Entertainment Team

Published : Oct 25, 2024, 11:21 AM IST

ਚੰਡੀਗੜ੍ਹ: ਹਾਲ ਹੀ ਵਿੱਚ ਅਮਰਿੰਦਰ ਗਿੱਲ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੀ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਅਤੇ ਗਾਇਕਾ ਸੁਨੰਦਾ ਸ਼ਰਮਾ ਆਪਣੇ ਚੁਲਬੁਲੇ ਸੁਭਾਅ ਲਈ ਜਾਣੀ ਜਾਂਦੀ ਹੈ। ਗਾਇਕਾ-ਅਦਾਕਾਰਾ ਦੇ ਇਸ ਸੁਭਾਅ ਨੂੰ ਪ੍ਰਸ਼ੰਸਕ ਵੀ ਕਾਫੀ ਪਸੰਦ ਕਰਦੇ ਰਹਿੰਦੇ ਹਨ ਅਤੇ ਆਏ ਦਿਨ ਸਾਂਝੀਆਂ ਕੀਤੀਆਂ ਅਦਾਕਾਰਾ ਦੀਆਂ ਵੀਡੀਓ ਨੂੰ ਪਿਆਰ ਦਿੰਦੇ ਰਹਿੰਦੇ ਹਨ।

ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕਾ ਨੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇਸ ਨਟਖਟ ਅਦਾਕਾਰਾ ਦੇ ਫੈਨ ਹੋ ਜਾਣਾ ਹੈ, ਜੀ ਹਾਂ...ਹਾਲ ਹੀ ਵਿੱਚ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕਾ ਬਾਂਦਰ ਵਾਲੇ ਮਾਸਕ ਲਾਈ ਨਜ਼ਰੀ ਪੈ ਰਹੀ ਹੈ, ਇਸ ਮਾਸਕ ਨੂੰ ਲਾਉਣ ਤੋਂ ਪਹਿਲਾਂ ਅਦਾਕਾਰਾ ਨੇ ਵੀਡੀਓ ਵਿੱਚ ਦੱਸਿਆ ਕਿ ਇਹ ਮੇਲੇ ਵਿੱਚ ਘੁੰਮਣ ਦਾ ਸਭ ਤੋਂ ਸੌਖਾ ਤਰੀਕਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਵਿੱਚ ਅਦਾਕਾਰਾ ਬਹੁਤ ਹੀ ਮਸਤੀ ਕਰਦੀ ਨਜ਼ਰ ਆ ਰਹੀ ਹੈ, ਉਹ ਆਉਂਦੇ ਜਾਂਦੇ ਲੋਕਾਂ ਨਾਲ ਹੱਥ ਵੀ ਮਿਲਾ ਰਹੀ ਹੈ ਅਤੇ ਲੋਕ ਦੇਖ ਕੇ ਹੈਰਾਨੀ ਵਾਲੇ ਰਿਐਕਸ਼ਨ ਵੀ ਦੇ ਰਹੇ ਹਨ ਅਤੇ ਕਈ ਅਦਾਕਾਰਾ ਨੂੰ ਪਹਿਚਾਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਪੂਰੀ ਵੀਡੀਓ ਵਿੱਚ ਅਦਾਕਾਰਾ ਉਛਲ-ਕੁੱਦ ਕਰਦੀ ਨਜ਼ਰ ਆ ਰਹੀ ਹੈ।

ਉਲੇਖਯੋਗ ਹੈ ਕਿ ਹੁਣ ਜਦੋਂ ਤੋਂ ਅਦਾਕਾਰਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ, ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਪ੍ਰਸ਼ੰਸਕਾਂ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਈਆਂ ਅਤੇ ਉਹ ਵੀ ਸੁਨੰਦਾ ਸ਼ਰਮਾ ਦੀ ਇਸ ਵੀਡੀਓ ਉਤੇ ਪ੍ਰਤੀਕਿਰਿਆ ਦਿੰਦੀਆਂ ਨਜ਼ਰੀ ਆ ਰਹੀਆਂ ਹਨ।

ਅਦਾਕਾਰਾ ਅਨੀਤਾ ਦੇਵਗਨ ਨੇ ਲਿਖਿਆ, 'ਹਾਹਾਹਾ...ਨਖ਼ਰੋ ਸ਼ੈਤਾਨ ਬੱਚਾ।' ਜੈਸਮੀਨ ਬਾਜਵਾ ਨੇ ਲਿਖਿਆ, 'ਓਕੇ ਮੈਂ ਫੜ ਲਿਆ ਇਹ ਆਡੀਆ।' ਇਸ ਤੋਂ ਇਲਾਵਾ ਪ੍ਰਸ਼ੰਸਕ ਲਾਲ ਦਿਲ ਦਾ ਇਮੋਜੀ ਵੀ ਸਾਂਝਾ ਕਰ ਰਹੇ ਹਨ, ਇੱਕ ਨੇ ਲਿਖਿਆ, 'ਮੇਰਾ ਇਸ ਕੁੜੀ ਨੂੰ ਪਿਆਰ ਕਰਨ ਦਾ ਕਾਰਨ।' ਇੱਕ ਹੋਰ ਨੇ ਲਿਖਿਆ, 'ਪਰ ਤੁਹਾਡੀਆਂ ਸ਼ਰਾਰਤਾਂ ਤੋਂ ਪਹਿਚਾਣ ਲੈਣਾ ਕਈਆਂ ਨੇ...ਕਿਉਂਕਿ ਹੋਰ ਕੋਈ ਦਿਲ ਖੁਸ਼ ਰੂਹ ਕਿੱਥੇ ਲੱਭਦੀ ਏ...।'

ਇਸ ਦੌਰਾਨ ਜੇਕਰ ਅਦਾਕਾਰਾ-ਗਾਇਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਅਦਾਕਾਰਾ ਦੀ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਅਦਾਕਾਰ-ਗਾਇਕ ਅਮਰਿੰਦਰ ਗਿੱਲ ਨਾਲ ਫਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਰਿਲੀਜ਼ ਹੋਈ ਹੈ, ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ, ਇਸ ਤੋਂ ਇਲਾਵਾ ਫਿਲਮ ਦੇ ਗੀਤ ਪੰਜਾਬੀ ਸੰਗੀਤ ਜਗਤ ਦੇ ਪ੍ਰੇਮੀਆਂ ਦੇ ਜ਼ੁਬਾਨ ਉਤੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details