ਮੁੰਬਈ (ਬਿਊਰੋ): ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਨਵੀਂ ਫਿਲਮ 'ਸਤ੍ਰੀ 2' ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਫਿਲਮ ਨੂੰ ਲੰਬੀ ਛੁੱਟੀ ਦਾ ਕਾਫੀ ਫਾਇਦਾ ਮਿਲ ਰਿਹਾ ਹੈ। ਵੀਰਵਾਰ 15 ਅਗਸਤ ਨੂੰ ਰਿਲੀਜ਼ ਹੋਈ 'ਸਤ੍ਰੀ 2' ਨੇ ਤਿੰਨ ਦਿਨਾਂ ਵਿੱਚ ਬੰਪਰ ਕਮਾਈ ਕੀਤੀ ਹੈ। ਫਿਲਮ ਨੇ ਜਿੱਥੇ ਸ਼ੁੱਕਰਵਾਰ 16 ਅਗਸਤ ਨੂੰ 100 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ, ਉੱਥੇ ਹੀ ਸ਼ਨੀਵਾਰ 17 ਅਗਸਤ ਨੂੰ ਇਸ ਨੇ ਜ਼ਬਰਦਸਤ ਕਮਾਈ ਕੀਤੀ ਅਤੇ 150 ਕਰੋੜ ਰੁਪਏ ਦੇ ਨੇੜੇ ਪਹੁੰਚ ਗਈ। ਫਿਲਮ ਦੇ ਕ੍ਰੇਜ਼ ਨੂੰ ਦੇਖਦੇ ਹੋਏ ਅੰਦਾਜ਼ਾਂ ਲਗਾਇਆ ਜਾ ਸਕਦਾ ਹੈ ਕਿ ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ ਇਹ ਫਿਲਮ 2024 ਦੇ ਬਾਕਸ ਆਫਿਸ ਰਿਕਾਰਡ ਨੂੰ ਆਸਾਨੀ ਨਾਲ ਤੋੜ ਦੇਵੇਗੀ।
ਸੈਕਨਿਲਕ ਦੇ ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ ਸ਼ਰਧਾ ਕਪੂਰ ਸਟਾਰਰ ਫਿਲਮ 'ਸਤ੍ਰੀ 2' ਨੇ ਆਪਣੀ ਰਿਲੀਜ਼ ਦੇ ਸਿਰਫ ਚਾਰ ਦਿਨਾਂ ਵਿੱਚ 142.82 ਕਰੋੜ ਰੁਪਏ ਦੀ ਬੰਪਰ ਕਮਾਈ ਕੀਤੀ ਹੈ। ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਤੋਂ ਬਹੁਤ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਹੋਈਆਂ ਹਨ। 'ਸਤ੍ਰੀ 2' ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ, ਜਿਸ ਨੇ ਆਪਣੇ ਪਹਿਲੇ ਤਿੰਨ ਦਿਨਾਂ ਵਿੱਚ ਅੰਦਾਜ਼ਨ 135.55 ਕਰੋੜ ਰੁਪਏ ਕਮਾਏ ਹਨ।
- 'ਸਤ੍ਰੀ 2' ਦੇ ਸਾਹਮਣੇ ਅਕਸ਼ੇ-ਜੌਨ ਦੀਆਂ ਫਿਲਮਾਂ ਦਾ ਨਹੀਂ ਚੱਲਿਆ ਜਾਦੂ, 2 ਦਿਨਾਂ 'ਚ ਬਸ ਇੰਨਾ ਹੀ ਕੀਤਾ ਕਲੈਕਸ਼ਨ - Khel Khel Mein Vs Veda
- 'ਸਤ੍ਰੀ 2' ਮੂਹਰਲੇ ਫਿਲਮ 'ਵੇਦਾ' ਅਤੇ 'ਖੇਲ ਖੇਲ ਮੇਂ' ਦਾ ਨਿਕਲਿਆ ਦਮ, ਜਾਣੋ ਪਹਿਲੇ ਦਿਨ ਦਾ ਕਲੈਕਸ਼ਨ - Stree 2 beats Gadar 2
- 'ਸਤ੍ਰੀ 2' ਨੇ ਸ਼ਾਮ ਦੇ ਸ਼ੋਅ ਤੋਂ ਪਹਿਲਾਂ ਕੀਤੀ 20 ਕਰੋੜ ਤੋਂ ਵੱਧ ਦੀ ਕਮਾਈ, ਪਹਿਲੇ ਦਿਨ ਟੁੱਟਣਗੇ ਵੱਡੇ ਰਿਕਾਰਡ - stree 2 collection