ETV Bharat / state

ਐਨਸੀਸੀ ਅਕੈਡਮੀ ਰੋਪੜ ਵਿੱਚ ਸੀਵਰੇਜ ਦਾ ਕਨੈਕਸ਼ਨ ਕਰਦੇ ਸਮੇਂ ਗੈਸ ਚੜਨ ਨਾਲ 2 ਵਿਅਕਤੀਆਂ ਦੀ ਮੌਤ, 1 ਜਖਮੀ

ਰੂਪਨਗਰ ਦੇ ਵਿੱਚ NCC Training school ਵਿੱਚ ਸੀਵਰੇਜ ਦਾ ਕਨੈਕਸ਼ਨ ਕਰਦੇ ਸਮੇਂ ਦੋ ਵਿਅਕਤੀਆਂ ਦੀ ਗੈਸ ਚੜਨ ਕਾਰਨ ਹੋਈ ਮੌਤ, ਇਕ ਜਖ਼ਮੀ।

SEWER CONNECTION
ਸੀਵਰੇਜ ਦਾ ਕਨੈਕਸ਼ਨ ਕਰਦੇ ਸਮੇਂ 2 ਵਿਅਕਤੀਆਂ ਦੀ ਮੌਤ (ETV Bharat (ਰੂਪਨਗਰ, ਪੱਤਰਕਾਰ))
author img

By ETV Bharat Punjabi Team

Published : Nov 27, 2024, 11:08 PM IST

ਰੂਪਨਗਰ: ਰੂਪਨਗਰ ਦੇ ਵਿੱਚ NCC Training school ਵਿੱਚ ਇੱਕ ਵੱਡਾ ਹਾਦਸਾ ਵਾਪਰ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਐਨਸੀਸੀ ਅਕੈਡਮੀ ਸੀਵਰੇਜ ਨੂੰ ਠੀਕ ਕਰਨ ਦਾ ਕੰਮ ਚੱਲ ਰਿਹਾ ਸੀ। ਜਿਸ ਦੌਰਾਨ ਸੀਵਰੇਜ ਦਾ ਕੰਮ ਕਰਦਿਆਂ ਇੱਕ ਜਵਾਨ ਸਮੇਤ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਰੋਪੜ ਦੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਐਨਸੀਸੀ ਦੇ ਅਧਿਕਾਰੀ ਮਾਮਲੇ ਬਾਰੇ ਜਾਣਕਾਰੀ ਨਹੀਂ ਦੇ ਰਹੇ ਹਨ।

ਸੀਵਰੇਜ ਦਾ ਕਨੈਕਸ਼ਨ ਕਰਦੇ ਸਮੇਂ 2 ਵਿਅਕਤੀਆਂ ਦੀ ਮੌਤ (ETV Bharat (ਰੂਪਨਗਰ, ਪੱਤਰਕਾਰ))

ਗੈਸ ਚੜਨ ਦੇ ਕਾਰਨ ਇਨ੍ਹਾਂ ਦੋਨਾਂ ਵਿਅਕਤੀਆਂ ਦੀ ਹੋਈ ਮੌਤ

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ਉੱਤੇ ਪਹੁੰਚੀ ਹੈ। ਇਸ ਮੌਕੇ ਥਾਣਾ ਸਿਟੀ ਦੇ ਐਸਐਚਓ ਪਵਨ ਕੁਮਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੋ ਵਿਅਕਤੀਆਂ ਦੀ ਤਾਂ ਇਸ ਦੌਰਾਨ ਮੌਤ ਹੋ ਚੁੱਕੀ ਹੈ ਅਤੇ ਇੱਕ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਦਾਖਲ ਹੈ ਅਤੇ ਮੁੱਢਲੇ ਤੌਰ 'ਤੇ ਜੇਕਰ ਗੱਲ ਕੀਤੀ ਜਾਵੇ ਤਾਂ ਗੈਸ ਚੜਨ ਦੇ ਕਾਰਨ ਇਨ੍ਹਾਂ ਦੋਨਾਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇੰਸਪੈਕਟਰ ਪਵਨ ਕੁਮਾਰ ਥਾਣਾ ਸਿਟੀ ਇੰਨਚਾਰਜ ਰੋਪੜ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਇੱਕ ਹਰਿਆਣਾ ਐਨਸੀਸੀ ਦਾ ਹੈਡ ਕਾਂਸਟੇਬਲ ਪਿੰਟੂ ਹੈ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਮਜ਼ਦੂਰ ਦੀ ਪਹਿਚਾਣ ਬਿਗਨ ਭਗਤ ਜਿਸਦੀ ਉਮਰ 28 ਸਾਲ ਵਜੋਂ ਹੋਈ ਹੈ। ਜਦਕਿ ਹੈੱਡ ਕਾਂਸਟੇਬਲ ਪ੍ਰਸ਼ੋਤਮ ਜ਼ਖ਼ਮੀ ਹੋਇਆ ਹੈ।

ਇੱਕ ਵਿਅਕਤੀ ਫਿਲਹਾਲ ਜੇਰੇ ਇਲਾਜ

ਪਹਿਲਾਂ ਵਿਅਕਤੀ ਜੋ ਸੀਵਰੇਜ ਲਾਈਨ ਨੂੰ ਜੋੜਨ ਦੇ ਲਈ ਸੀਵਰੇਜ ਟੈਂਕ ਦੇ ਵਿੱਚ ਗਿਆ ਸੀ। ਉਸ ਨੂੰ ਗੈਸ ਚੜਨ ਦੇ ਕਾਰਨ ਉਨ੍ਹਾਂ ਦਾ ਦਮ ਘੁੱਟਿਆ ਅਤੇ ਦੂਸਰਾ ਵਿਅਕਤੀ ਜੋ ਐਨਸੀਸੀ ਦਾ ਕੈਡਿਟ ਸੀ ਉਸ ਨੂੰ ਬਚਾਉਣ ਦੇ ਲਈ ਜਦੋਂ ਉਸ ਜਗ੍ਹਾ ਦੇ ਉੱਤੇ ਪਹੁੰਚਿਆ ਤਾਂ ਉਸ ਨੂੰ ਵੀ ਗੈਸ ਚੜਨ ਦੇ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇੱਕ ਵਿਅਕਤੀ ਫਿਲਹਾਲ ਜੇਰੇ ਇਲਾਜ ਰੋਪੜ 'ਤੇ ਸਰਕਾਰੀ ਹਸਪਤਾਲ ਦੇ ਵਿੱਚ ਹੈ। ਇਸ ਮਾਮਲੇ ਵਿੱਚ ਪੁਲਿਸ ਘਟਨਾ ਦੀ ਜਾਂਚ ਵਿੱਚ ਜੁਟੀ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.