ETV Bharat / entertainment

ਬਾਲੀਵੁੱਡ ਫਿਲਮ 'ਹਾਊਸਫੁੱਲ 5' ਦੇ ਆਖਰੀ ਸ਼ਡਿਊਲ ਦੀ ਸ਼ੂਟਿੰਗ ਹੋਈ ਸ਼ੁਰੂ, ਸੋਨਮ ਬਾਜਵਾ ਸਮੇਤ ਇਹ ਸਿਤਾਰੇ ਆਉਂਣਗੇ ਨਜ਼ਰ - HOUSEFULL 5

ਬਾਲੀਵੁੱਡ ਫਿਲਮ 'ਹਾਊਸਫੁੱਲ 5' ਦੇ ਆਖਰੀ ਸ਼ਡਿਊਲ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਹ ਫਿਲਮ 6 ਜੂਨ 2025 ਨੂੰ ਸਿਨੇਮਾਂ ਘਰਾਂ 'ਚ ਰਿਲੀਜ਼ ਹੋਵੇਗੀ।

HOUSEFULL 5
HOUSEFULL 5 (Instagram)
author img

By ETV Bharat Entertainment Team

Published : Nov 27, 2024, 7:43 PM IST

ਫਰੀਦਕੋਟ: ਬਾਲੀਵੁੱਡ ਦੀਆਂ ਬਹੁ-ਚਰਚਿਤ ਅਪਕਮਿੰਗ ਫਿਲਮਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਣ 'ਚ ਸਫ਼ਲ ਰਹੀ 'ਹਾਊਸਫੁੱਲ 5' ਸੰਪੂਰਨਤਾ ਪੜ੍ਹਾਅ ਵੱਲ ਵੱਧ ਚੁੱਕੀ ਹੈ। ਇਸਦੇ ਅੱਜ ਮੁੰਬਈ ਵਿਖੇ ਸ਼ੁਰੂ ਹੋਏ ਆਖਰੀ ਅਤੇ ਕਲਾਈਮੈਕਸ ਸ਼ੂਟਿੰਗ ਸ਼ਡਿਊਲ ਵਿੱਚ ਇਸ ਨਾਲ ਜੁੜੀ ਸਮੁੱਚੀ ਕਾਸਟ ਭਾਗ ਲੈ ਰਹੀ ਹੈ।

'ਐਂਪਲ ਐਂਡ ਬਰਬਰੀ ਪਿਕਚਰਜ਼ ਲਿਮਿਟਡ ਅਤੇ ਨਡਿਆਦਵਾਲਾ ਗ੍ਰੈਂਡਸਨ ਇੰਟਰਟੇਨਮੈਂਟ' ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਚਰਚਿਤ ਅਤੇ ਵੱਡੀਆ ਹਿੰਦੀ ਫਿਲਮਾਂ ਨਾਲ ਜੁੜੇ ਰਹੇ ਹਨ।

HOUSEFULL 5
HOUSEFULL 5 (ETV Bharat)

ਇੰਗਲੈਂਡ ਦੇ ਵੱਖ-ਵੱਖ ਹਿੱਸਿਆ ਤੋਂ ਇਲਾਵਾ ਜਿਆਦਾਤਰ ਸਕਾਟਲੈਂਡ ਵਿਖੇ ਫਿਲਮਾਂਈ ਗਈ ਇਸ ਮਲਟੀ-ਸਟਾਰਰ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ, ਫਰਦੀਨ ਖਾਨ, ਚੰਕੀ ਪਾਂਡੇ, ਰਿਤੇਸ਼ ਦੇਸ਼ਮੁਖ, ਜੈਕਲਿਨ ਫਰਨਾਂਡਿਸ, ਨਰਗਿਸ ਫਾਖਰੀ, ਚਿਤਰਗਾਧਾ ਸਿੰਘ, ਰਣਜੀਤ, ਜਾਨੀ ਲੀਵਰ, ਸ਼੍ਰਰੇਸ਼ਠ ਤਲਪੜੇ, ਸੋਨਮ ਬਾਜਵਾ ਆਦਿ ਸ਼ੁਮਾਰ ਹਨ।

ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦਾ ਜੈਕੀ ਸ਼ਰਾਫ ਅਤੇ ਸੰਜੇ ਦੱਤ ਵੀ ਖਾਸ ਆਕਰਸ਼ਨ ਹੋਣਗੇ, ਜੋ ਫ਼ਿਲਮ ਦੇ ਇਸ ਅੰਤਲੇ ਸ਼ਡਿਊਲ ਦਾ ਵੀ ਅਹਿਮ ਹਿੱਸਾ ਬਣਾਏ ਗਏ ਹਨ। ਉਨ੍ਹਾਂ ਦੀ ਖਾਸ ਆਨ ਸਕਰੀਨ ਕਮਿਸਟਰੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਸਾਲ 2010, 2012, 2016 ਅਤੇ 2019 ਵਿੱਚ ਕ੍ਰਮਵਾਰ ਸਾਹਮਣੇ ਆਈਆਂ 'ਹਾਊਸਫੁੱਲ', 'ਹਾਊਸਫੁੱਲ 2-3-4' ਦੇ ਪੰਜਵੇਂ ਸੀਕੁਅਲ ਦੇ ਰੂਪ ਵਿੱਚ ਵਜੂਦ ਵਿੱਚ ਲਿਆਂਦੀ ਗਈ ਇਹ ਫ਼ਿਲਮ ਬਾਲੀਵੁੱਡ ਦੀਆਂ ਅਤਿ ਮਹਿੰਗੀਆਂ ਫਿਲਮਾਂ ਵਿੱਚ ਸ਼ਾਮਿਲ ਹੈ। ਇਸ ਦੁਆਰਾ ਇੱਕ ਦਰਜਨ ਤੋਂ ਵੀ ਵੱਧ ਟੋਪ-ਮੋਸਟ ਸਟਾਰਜ਼ ਸਿਲਵਰ ਸਕਰੀਨ 'ਤੇ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ਼ ਕਰਵਾਉਣਗੇ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.