ਮੁੰਬਈ: ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਅਧਿਕਾਰਤ ਤੌਰ 'ਤੇ ਪਤੀ-ਪਤਨੀ ਬਣ ਗਏ ਹਨ। ਉਨ੍ਹਾਂ ਨੇ ਸਿਵਲ ਮੈਰਿਜ ਨਾਲ ਸਬੰਧਿਤ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕਰ ਲਈਆਂ ਹਨ। ਬਾਂਦਰਾ ਵੈਸਟ 'ਚ ਸਮੁੰਦਰ ਕੰਢੇ ਸਥਿਤ ਸੋਨਾਕਸ਼ੀ ਦੇ 26 ਮੰਜ਼ਿਲਾ ਅਪਾਰਟਮੈਂਟ 'ਚ ਹੋਏ ਵਿਆਹ 'ਚ ਦੋਹਾਂ ਦੇ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ।
ਇਸ ਵਿੱਚ ਸੋਨਾਕਸ਼ੀ ਦੇ ਮਾਤਾ-ਪਿਤਾ - ਦਿੱਗਜ ਬਾਲੀਵੁੱਡ ਅਦਾਕਾਰ ਅਤੇ ਆਸਨਸੋਲ ਤੋਂ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਸ਼ਤਰੂਘਨ ਸਿਨਹਾ ਅਤੇ ਉਨ੍ਹਾਂ ਦੀ ਪਤਨੀ ਪੂਨਮ, ਸੋਨਾਕਸ਼ੀ ਦੀ ਕਰੀਬੀ ਦੋਸਤ ਅਤੇ 'ਡਬਲ ਐਕਸਐਲ' ਦੀ ਸਹਿ-ਅਦਾਕਾਰਾ ਹੁਮਾ ਕੁਰੈਸ਼ੀ ਸ਼ਾਮਿਲ ਸਨ।
ਸੋਨਾਕਸ਼ੀ-ਜ਼ਹੀਰ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂ: ਨਵੇਂ ਵਿਆਹੇ ਜੋੜੇ ਨੇ ਆਪਣੇ ਵਿਆਹ ਤੋਂ ਤੁਰੰਤ ਬਾਅਦ ਆਪਣੀਆਂ ਪਹਿਲੀਆਂ ਤਸਵੀਰਾਂ ਪੋਸਟ ਕੀਤੀਆਂ। ਇਸ ਜੋੜੇ ਨੇ ਆਪਣੇ ਵਿਆਹ ਦੀ ਪਹਿਲੀ ਝਲਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਦੋਵੇਂ ਬੇਹੱਦ ਖੁਸ਼ ਅਤੇ ਖੂਬਸੂਰਤ ਲੱਗ ਰਹੇ ਹਨ।
ਵਿਆਹ ਲਈ, ਸੋਨਾਕਸ਼ੀ ਨੇ ਘੱਟੋ-ਘੱਟ ਮੇਕਅਪ ਦੇ ਨਾਲ ਇੱਕ ਆਫ-ਵਾਈਟ ਸਾੜੀ ਪਹਿਨੀ ਸੀ ਅਤੇ ਇਸ ਨੂੰ ਇੱਕ ਹਾਰ, ਮੈਚਿੰਗ ਮੁੰਦਰਾ ਅਤੇ ਚੂੜੀਆਂ ਨਾਲ ਜੋੜਿਆ ਸੀ। ਉਥੇ ਹੀ ਜ਼ਹੀਰ ਸਫੇਦ ਸ਼ੇਰਵਾਨੀ 'ਚ ਕਾਫੀ ਸੋਹਣੇ ਲੱਗ ਰਹੇ ਸੀ।