ਚੰਡੀਗੜ੍ਹ:ਸੋਸ਼ਲ ਮੀਡੀਆ ਸਟਾਰ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਕਾਮੇਡੀ ਅਦਾਕਾਰ ਕਿੰਗ ਬੀ ਚੌਹਾਨ, ਜੋ ਹੁਣ ਸਿਨੇਮਾ ਅਤੇ ਗਾਇਕੀ ਜਗਤ ਵਿੱਚ ਵੀ ਮਜ਼ਬੂਤ ਪੈੜਾ ਸਿਰਜ ਦੇ ਜਾ ਰਹੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਅੱਪਡੇਟਡ ਕਿੰਗ', ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ।
'ਚਕੌਰਾ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਕਿੰਗ ਬੀ ਚੌਹਾਨ ਦੁਆਰਾ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਜੈ ਕੇ ਨੇ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਆਧੁਨਿਕ ਸੰਗੀਤ ਦੇ ਤਾਣੇ ਬਾਣੇ ਅਧੀਨ ਬੁਣੇ ਗਏ ਇਸ ਬੀਟ ਸੋਂਗ ਦੇ ਬੋਲ ਮਾਈਕਲ ਨੇ ਰਚੇ ਹਨ।
ਫਿਲਮ ਅਤੇ ਸੰਗੀਤ ਨਿਰਮਾਤਾ ਵਿੱਕੀ ਕੰਬੋਜ ਅਤੇ ਪ੍ਰਭ ਗੋਰਾਇਆ ਦੁਆਰਾ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਪ੍ਰਭਾਵਪੂਰਨ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਦਿਲਪ੍ਰੀਤ ਅਤੇ ਰਾਜਵੀਰ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਟੀਮ ਅਨੁਸਾਰ ਬਹੁਤ ਹੀ ਉੱਚ ਪੱਧਰੀ ਸੈੱਟਅੱਪ ਅਧੀਨ ਫਿਲਮਾਏ ਗਏ ਇਸ ਵੀਡੀਓ ਦਾ ਫਿਲਮਾਂਕਣ ਆਸਟ੍ਰੇਲੀਆਂ ਦੀਆਂ ਮਨਮੋਹਕ ਲੋਕੇਸ਼ਨਜ ਉਪਰ ਕੀਤਾ ਗਿਆ ਹੈ।