ਪੰਜਾਬ

punjab

ETV Bharat / entertainment

"ਇਹ ਨੀ ਬੁੱਢੀ ਹੁੰਦੀ...", ਨੀਰੂ ਬਾਜਵਾ ਬਾਰੇ ਅਜਿਹਾ ਕਿਉਂ ਬੋਲ ਰਿਹਾ ਹੈ ਇਹ ਸੋਸ਼ਲ ਮੀਡੀਆ ਪ੍ਰਭਾਵਕ, ਦੇਖੋ ਜ਼ਰਾ ਵੀਡੀਓ - NEERU BAJWA

ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸੋਸ਼ਲ ਮੀਡੀਆ ਸਟਾਰ ਨੀਰੂ ਬਾਜਵਾ ਬਾਰੇ ਕੁੱਝ ਕਹਿੰਦਾ ਨਜ਼ਰੀ ਪੈ ਰਿਹਾ ਹੈ।

Neeru Bajwa
Neeru Bajwa (Instagram @Neeru Bajwa)

By ETV Bharat Entertainment Team

Published : Jan 25, 2025, 5:27 PM IST

ਚੰਡੀਗੜ੍ਹ: ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀ ਰਾਣੀ ਹੈ, ਅਦਾਕਾਰਾ ਨੇ ਪਿਛਲੇ ਸਾਲ ਬੈਕ-ਟੂ-ਬੈਕ ਤਿੰਨ ਸ਼ਾਨਦਾਰ ਫਿਲਮਾਂ ਦਿੱਤੀਆਂ, ਜਿੰਨ੍ਹਾਂ ਨੂੰ ਪ੍ਰਸ਼ੰਸਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ, ਇਸ ਦੇ ਨਾਲ ਹੀ ਅਦਾਕਾਰਾ ਦੀ ਇੱਕ ਫਿਲਮ ਨੇ ਤਾਂ 100 ਕਰੋੜ ਤੋਂ ਜਿਆਦਾ ਦੀ ਕਮਾਈ ਕਰ ਕੇ ਇਤਿਹਾਸ ਰਚ ਦਿੱਤਾ।

ਹੁਣ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸੋਸ਼ਲ ਮੀਡੀਆ ਸਟਾਰ ਨੀਰੂ ਬਾਜਵਾ ਦੀ ਸੁੰਦਰਤਾ ਬਾਰੇ ਕਾਫੀ ਕੁੱਝ ਕਹਿੰਦਾ ਨਜ਼ਰੀ ਪੈ ਰਿਹਾ ਹੈ, ਦਰਅਸਲ, ਇਹ ਵੀਡੀਓ ਇੰਸਟਾਗ੍ਰਾਮ ਉਤੇ ਸਭ ਨੂੰ ਰੋਸਟ ਵਾਲੇ ਸੋਸ਼ਲ ਮੀਡੀਆ ਪ੍ਰਭਾਵਕ ਅਨਮੋਲ ਸਿੰਘ ਦੁਆਰਾ ਸਾਂਝੀ ਕੀਤੀ ਗਈ ਹੈ।

ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸਭ ਤੋਂ ਪਹਿਲਾਂ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੇ ਨੱਚਦੇ ਹੋਇਆ ਦੀ ਕਲਿੱਪ ਸਾਂਝੀ ਕੀਤੀ ਅਤੇ ਫਿਰ ਲਿਖਿਆ, 'ਕੁੜੀ ਕਾਹਦੀ ਇਹ ਤਾਂ ਗੁਲਾਬ ਦਾ ਫੁੱਲ ਹੀ ਹੈ, ਗੁਰਦਾਸ ਮਾਨ ਤੋਂ ਲੈ ਕੇ ਹਰਭਜਨ ਮਾਨ, ਅੰਮ੍ਰਿਤ ਮਾਨ ਤੱਕ ਫਿਲਮਾਂ ਕੀਤੀਆਂ, ਮਜਾਲ ਹੈ ਕਿ ਬੁੱਢੀ ਹੋਈ ਹੋਵੇ, ਰੱਬ ਤਾਂ ਇਹਦਾ ਬਟਨ ਹੀ ਲਾਉਣਾ ਭੁੱਲ ਗਿਆ ਬੁੱਢਿਆਂ ਵਾਲਾ।'

ਵੀਡੀਓ ਵਿੱਚ ਉਸਨੇ ਅੱਗੇ ਕਿਹਾ, 'ਮੇਰੇ ਉਮਰ 22 ਸਾਲ ਹੋ ਗਈ ਹੈ ਅਤੇ ਜਦੋਂ ਦਾ ਮੈਂ ਇਸ ਨੂੰ ਦੇਖ ਰਿਹਾ ਹਾਂ, ਉਸ ਸਮੇਂ ਮੇਰੀ ਦਾੜ੍ਹੀ ਵੀ ਨਹੀਂ ਸੀ, ਇਹ ਟਸ ਤੋਂ ਮਸ ਨਹੀਂ ਹੋਈ, ਜੇਕਰ ਮੈਂ 72 ਸਾਲ ਦਾ ਹੋ ਜਾਵਾਂਗਾ ਤਾਂ ਵੀ ਇਹ ਇਸੇ ਤਰ੍ਹਾਂ ਦੀ ਦਿਖੇਗੀ।' ਇਸ ਦੇ ਨਾਲ ਹੀ ਉਸ ਨੇ ਕੈਪਸ਼ਨ ਵਿੱਚ 'ਵੱਡਾ ਫੈਨ ਮੈਮ ਦਾ' ਵੀ ਲਿਖਿਆ ਹੈ।

ਵੀਡੀਓ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਹੁਣ ਇਸ ਵੀਡੀਓ ਉਤੇ ਪ੍ਰਸ਼ੰਸਕਾਂ ਦੀਆਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ, ਇੱਕ ਨੇ ਲਿਖਿਆ, 'ਇਹ ਨੀ ਬੁੱਢੀ ਹੁੰਦੀ, ਸਾਡੇ ਧੋਲੇ ਆ ਗਏ, ਇਹ ਉਸੇ ਤਰ੍ਹਾਂ ਦੀ ਹੀ ਪਈ ਹੈ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਲਾਲ ਦਿਲ ਦਾ ਇਮੋਜੀ ਸਾਂਝਾ ਕੀਤਾ ਅਤੇ ਕਈਆਂ ਨੇ ਹੱਸਣ ਵਾਲੇ ਇਮੋਜੀ ਵੀ ਸਾਂਝੇ ਕੀਤੇ ਹਨ।

ਨੀਰੂ ਬਾਜਵਾ ਦਾ ਵਰਕਫਰੰਟ

ਇਸ ਦੌਰਾਨ ਜੇਕਰ ਨੀਰੂ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਇਸ ਸਮੇਂ ਕਈ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ, ਜਿਸ ਵਿੱਚ 'ਫੱਫੇ ਕੁੱਟਣੀਆਂ' ਵਰਗੀਆਂ ਫਿਲਮਾਂ ਸ਼ਾਮਿਲ ਹਨ, ਇਸ ਤੋਂ ਇਲਾਵਾ ਅਦਾਕਾਰਾ ਬਾਲੀਵੁੱਡ ਫਿਲਮ 'ਸੰਨ ਆਫ ਸਰਦਾਰ 2' ਨੂੰ ਲੈ ਕੇ ਵੀ ਚਰਚਾ ਵਿੱਚ ਹੈ, ਜੋ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ:

ABOUT THE AUTHOR

...view details