ਚੰਡੀਗੜ੍ਹ: ਬੀਤੀ ਰਾਤ (26 ਅਕਤੂਬਰ) ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ 'ਦਿਲ-ਲੂਮਿਨਾਟੀ' ਟੂਰ ਵਜੋਂ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਪ੍ਰਦਰਸ਼ਨ ਕਰਕੇ ਦਿੱਲੀ ਵਾਸੀਆਂ ਨੂੰ ਇੱਕ ਨਵੀਂ ਊਰਜਾ ਪ੍ਰਦਾਨ ਕੀਤੀ। ਹੁਣ ਪੂਰਾ ਸ਼ੋਸ਼ਲ ਮੀਡੀਆ ਗਾਇਕ ਦੀਆਂ ਪੋਸਟਾਂ ਨਾਲ ਭਰਿਆ ਹੋਇਆ ਹੈ। ਇਸ ਦੌਰਾਨ ਸ਼ੋਸ਼ਲ ਮੀਡੀਆ ਉਤੇ ਇੱਕ ਅਜੀਬੋ-ਗਰੀਬ ਪੋਸਟ ਸਭ ਦਾ ਧਿਆਨ ਖਿੱਚ ਰਹੀ ਹੈ।
ਕੀ ਹੈ ਦਿਲਜੀਤ ਦੇ ਕੰਸਰਟ ਉਤੇ ਆਫ਼ਰ
ਦਰਅਸਲ, Jeevanshathi.com, ਜੋ ਕਿ ਇੱਕ ਵਿਆਹੁਤਾ ਪਲੇਟਫਾਰਮ ਹੈ, ਇਸ ਦੇ ਕਰਮਚਾਰੀ ਕੰਸਰਟ ਵਿੱਚ ਸਿੰਗਲ ਜਾਣ ਵਾਲਿਆਂ ਨੂੰ ਮੁਫਤ ਪਾਣੀ ਦੀਆਂ ਬੋਤਲਾਂ ਵੰਡਦੇ ਹੋਏ ਨਜ਼ਰ ਆਏ। ਟਵਿੱਟਰ ਉਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਇੱਕ ਵਲੰਟੀਅਰ ਨੂੰ "ਸਿੰਗਲਾਂ ਲਈ ਮੁਫਤ ਪਾਣੀ ਦੀਆਂ ਬੋਤਲਾਂ" ਵਾਲੀ ਇੱਕ ਤਖ਼ਤੀ ਫੜਿਆ ਹੋਇਆ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਣੀ ਦੀ ਬੋਤਲ ਵਿੱਚ ਇੱਕ ਖਾਸ ਸੰਦੇਸ਼ ਸੀ, ਜਿਸ ਵਿੱਚ ਲਿਖਿਆ ਸੀ, "ਜੀਵਨਸਾਥੀ ਪੇ ਆ ਗਏ ਹੋਤੇ ਤੋਹ ਆਜ ਯੇ ਬੋਤਲ ਨਹੀਂ ਉਸਕਾ ਹੱਥ ਪਕੜਾ ਹੋਤਾ।"
ਪੋਸਟ ਉਤੇ ਪ੍ਰਸ਼ੰਸਕਾਂ ਦਾ ਪ੍ਰਤੀਕਿਰਿਆਵਾਂ
ਜਦੋਂ ਤੋਂ ਇਹ ਪੋਸਟ ਸ਼ੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ, ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਜਿਸ ਵਿੱਚ ਕਾਫੀ ਹਾਸੋਹੀਣੀਆਂ ਪ੍ਰਤੀਕਿਰਿਆਵਾਂ ਵੀ ਆਈਆਂ ਹਨ। ਇੱਕ ਯੂਜ਼ਰ ਨੇ ਲਿਖਿਆ, 'ਮੀ ਟੂ ਜੀਵਨਸਾਥੀ: ਐਸੀ ਬਾਤੋਂ ਸੇ ਦਿਲ ਦੁਖ ਹੈ ਹਮਾਰਾ।'