ਚੰਡੀਗੜ੍ਹ:ਪੰਜਾਬੀ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਆਪਣੀ ਨਵੀਂ ਫਿਲਮ 'ਹੁਸ਼ਿਆਰ ਸਿੰਘ' ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ, ਇਸ ਫਿਲਮ ਵਿੱਚ ਅਦਾਕਾਰ ਸਿੰਮੀ ਚਾਹਲ ਨਾਲ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ। ਇਹ ਫਿਲਮ 7 ਫ਼ਰਵਰੀ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਹੁਣ ਇਸ ਫਿਲਮ ਦੇ ਪ੍ਰਮੋਸ਼ਨ ਵਜੋਂ ਗਾਇਕ ਸਤਿੰਦਰ ਸਰਤਾਜ ਇੱਕ ਇੰਟਰਵਿਊ ਵਿੱਚ ਪਹੁੰਚੇ, ਜਿੱਥੇ ਗਾਇਕ ਨੇ ਆਪਣੇ ਜ਼ਿੰਦਗੀ ਨਾਲ ਸੰਬੰਧਿਤ ਕਈ ਗੱਲਾਂ ਸਾਂਝੀਆਂ ਕੀਤੀਆਂ, ਇਸ ਦੌਰਾਨ ਹੀ ਗਾਇਕ ਨੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਂਝੀ ਕੀਤੀ।
ਜੀ ਹਾਂ...ਇੰਟਰਵਿਊ ਦੌਰਾਨ ਗਾਇਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ 'ਹਿਮਾਇਤ' ਗਾਣਾ ਆਇਆ ਸੀ ਤਾਂ ਗੀਤ ਕਾਰਨ ਗੁਰਦਾਸਪੁਰ ਦੇ ਰਹਿਣ ਵਾਲੇ ਮਾਪਿਆਂ ਨੂੰ ਉਨ੍ਹਾਂ ਦਾ ਬੱਚਾ ਮਿਲਿਆ ਸੀ, ਅਸਲ ਵਿੱਚ ਉਨ੍ਹਾਂ ਦਾ ਬੱਚਾ ਗੁਆਚਿਆ ਹੋਇਆ ਸੀ, ਪਰਿਵਾਰ ਨੇ ਬੱਚੇ ਨੂੰ ਗੀਤ ਦੀ ਵੀਡੀਓ ਵਿੱਚ ਦੇਖਿਆ ਜੋ ਕਿ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਵਿੱਚ ਸ਼ੂਟ ਕੀਤੀ ਗਈ, ਇਸ ਵੀਡੀਓ ਨੂੰ ਦੇਖ ਕੇ ਪਰਿਵਾਰ ਨੂੰ ਉਨ੍ਹਾਂ ਦਾ ਬੱਚਾ ਮਿਲਿਆ। ਇਸ ਦੌਰਾਨ ਗਾਇਕ ਨੇ ਇਹ ਵੀ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸ਼ਬਾਬ ਸੀ।
ਗਾਇਕ ਦੀ ਫਿਲਮ 'ਹੁਸ਼ਿਆਰ ਸਿੰਘ' ਬਾਰੇ