ਚੰਡੀਗੜ੍ਹ:ਪੰਜਾਬੀ ਗਾਇਕੀ ਦੇ ਖੇਤਰ ਵਿੱਚ ਚਾਰ ਦਹਾਕਿਆਂ ਤੋਂ ਆਪਣੇ ਸ਼ਾਨਦਾਰ ਵਜ਼ੂਦ ਦਾ ਅਹਿਸਾਸ ਕਰਵਾਉਂਦੇ ਆ ਰਹੇ ਹਨ ਗਾਇਕ ਰਣਜੀਤ ਮਣੀ, ਜੋ ਗਾਇਕੀ ਪਿੜ੍ਹ ਵਿੱਚ ਇੰਨੀ ਦਿਨੀਂ ਮੁੜ ਕਾਫ਼ੀ ਸਰਗਰਮ ਹੋਏ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਖਿੱਤੇ ਵਿੱਚ ਸਿਰਜੀਆਂ ਜਾ ਰਹੀਆਂ ਨਵੀਆਂ ਪੈੜ੍ਹਾਂ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਮੁੰਡੇ ਕਾਲਜਾਂ ਦੇ', ਜੋ ਅੱਜ ਸ਼ਾਮ ਵੱਡੇ ਪੱਧਰ ਉੱਪਰ ਜਾਰੀ ਕੀਤਾ ਜਾ ਰਿਹਾ ਹੈ।
'ਅਲਪਾਈਨ ਸਟੂਡਿਓਜ਼' ਅਤੇ 'ਗੁਰਦਿਆਲ ਸਿੰਘ ਸਿੱਧੂ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਰਣਜੀਤ ਮਣੀ ਨੇ ਦਿੱਤੀ ਹੈ, ਜਦਕਿ ਇਸ ਦਾ ਸੰਗੀਤ ਇੰਦ ਜੱਸੀ ਨੇ ਤਿਆਰ ਕੀਤਾ, ਜਿੰਨ੍ਹਾਂ ਵੱਲੋਂ ਸ਼ਾਨਦਾਰ ਸੰਗੀਤਬੱਧਤਾ ਅਧੀਨ ਰਚੇ ਗਏ ਇਸ ਗਾਣੇ ਦੇ ਬੋਲ ਵਿਰਕ ਝਡੇਰਾ ਵਾਲਾ ਨੇ ਲਿਖੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਗਾਣਿਆ ਦੀ ਸਿਰਜਣਾ ਕਰ ਚੁੱਕੇ ਹਨ।
ਸੰਗੀਤਕ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੇ ਇਸ ਗਾਣੇ ਨੂੰ ਹਰਦਿਲ ਅਜ਼ੀਜ ਗਾਇਕ ਹੋਣ ਦਾ ਮਾਣ ਹਾਸਿਲ ਕਰ ਚੁੱਕੇ ਰਣਜੀਤ ਮਣੀ ਵੱਲੋਂ ਇੱਕ ਵਾਰ ਫਿਰ ਨਿਵੇਕਲੇ ਅਤੇ ਪ੍ਰਭਾਵੀ ਅੰਦਾਜ਼ ਦੇਣ ਦਾ ਹਰ ਸੰਭਵ ਉਪਰਾਲਾ ਕੀਤਾ ਗਿਆ ਹੈ, ਜਿਸ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਵੀ ਬਹੁਤ ਹੀ ਖੂਬਸੂਰਤ ਰੂਪ ਵਿੱਚ ਫਿਲਮਾਇਆ ਗਿਆ ਹੈ, ਜੋ ਕਾਫ਼ੀ ਉੱਚ ਪੱਧਰੀ ਸਿਰਜਨਾਤਮਕ ਸਾਂਚੇ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ।