ਹੈਦਰਾਬਾਦ:ਬਾਲੀਵੁੱਡ ਸਟਾਰ ਅਦਾਕਾਰਾ ਸ਼ਰਧਾ ਕਪੂਰ ਇਸ ਸਮੇਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਹੌਰਰ ਕਾਮੇਡੀ ਫਿਲਮ 'ਸਤ੍ਰੀ 2' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਈ ਸੀ। ਅੱਜ 22 ਅਗਸਤ ਨੂੰ ਫਿਲਮ ਨੇ ਆਪਣਾ ਪਹਿਲਾਂ ਹਫਤਾ ਪੂਰਾ ਕਰ ਲਿਆ ਹੈ।
ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 6 ਦਿਨਾਂ 'ਚ 250 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। 'ਸਤ੍ਰੀ 2' ਦੀ ਸਫਲਤਾ ਦੇ ਨਾਲ ਹੀ ਸ਼ਰਧਾ ਕਪੂਰ ਦੀ ਲੋਕਪ੍ਰਿਅਤਾ ਹੋਰ ਵੀ ਵੱਧ ਗਈ ਹੈ ਅਤੇ ਸੋਸ਼ਲ ਮੀਡੀਆ 'ਤੇ ਅਦਾਕਾਰਾ ਦੇ ਫਾਲੋਅਰਜ਼ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਅਦਾਕਾਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਇੰਸਟਾਗ੍ਰਾਮ 'ਤੇ ਪੀਐਮ ਮੋਦੀ ਨੂੰ ਪਿਛਾੜ ਕੇ ਅੱਗੇ ਨਿਕਲੀ ਸ਼ਰਧਾ ਕਪੂਰ: ਤੁਹਾਨੂੰ ਦੱਸ ਦੇਈਏ 'ਸਤ੍ਰੀ 2' ਦੀ ਸਫਲਤਾ ਦੇ ਵਿਚਕਾਰ ਸ਼ਰਧਾ ਕਪੂਰ ਦੇ ਇੰਸਟਾਗ੍ਰਾਮ 'ਤੇ 91.4 ਮਿਲੀਅਨ ਪ੍ਰਸ਼ੰਸਕ ਹੋ ਗਏ ਹਨ। ਜਦਕਿ ਪੀਐਮ ਮੋਦੀ ਦੇ 91.3 ਮਿਲੀਅਨ ਪ੍ਰਸ਼ੰਸਕ ਹਨ। ਅਜਿਹੇ ਵਿੱਚ ਸ਼ਰਧਾ ਕਪੂਰ ਨੇ ਫਾਲੋਅਰਜ਼ ਦੀ ਰੇਸ ਵਿੱਚ ਪੀਐਮ ਮੋਦੀ ਨੂੰ ਪਿੱਛੇ ਛੱਡ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ X (ਪਹਿਲਾਂ ਟਵਿੱਟਰ) 'ਤੇ 101.2 ਮਿਲੀਅਨ ਪ੍ਰਸ਼ੰਸਕ ਪੀਐਮ ਮੋਦੀ ਨੂੰ ਫਾਲੋ ਕਰਦੇ ਹਨ, ਜੋ ਦੁਨੀਆ ਦੇ ਕਿਸੇ ਵੀ ਨੇਤਾ ਦੇ ਫਾਲੋਅਰਜ਼ ਦੀ ਸਭ ਤੋਂ ਵੱਧ ਗਿਣਤੀ ਹੈ। ਉੱਥੇ ਹੀ ਅਦਾਕਾਰਾਂ 'ਚੋਂ ਪ੍ਰਿਅੰਕਾ ਚੋਪੜਾ ਦੇ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਹਨ।