ਚੰਡੀਗੜ੍ਹ: ਪਿਛਲੇ ਕਈ ਮਹੀਨਿਆਂ ਤੋਂ ਗਾਇਕੀ ਦ੍ਰਿਸ਼ਾਂਵਲੀ ਅਤੇ ਅਪਣੇ ਸੋਸ਼ਲ ਹੈਂਡਲ ਤੋਂ ਦੂਰ ਨਜ਼ਰ ਆ ਰਹੇ ਸਨ ਚਰਚਿਤ ਅਤੇ ਸਫ਼ਲ ਗਾਇਕ ਜੱਸ ਮਾਣਕ, ਜੋ ਆਖਰਕਾਰ ਅਪਣੇ ਇਸ ਦੂਰੀ ਭਰੇ ਖਲਾਅ ਨੂੰ ਤੋੜਦਿਆਂ ਮੁੜ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਨਵੇਂ ਵਰ੍ਹੇ ਦੌਰਾਨ ਆਰੰਭੀ ਜਾ ਰਹੀ ਇੱਕ ਹੋਰ ਪ੍ਰਭਾਵੀ ਪਾਰੀ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ।
ਪੰਜਾਬੀ ਸੰਗੀਤ ਜਗਤ ਦੇ ਮੌਜੂਦਾ ਦੌਰ ਉੱਚ-ਕੋਟੀ ਗਾਇਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਇਹ ਹੋਣਹਾਰ ਗਾਇਕ, ਜਿੰਨ੍ਹਾਂ ਦਾ ਕਰੀਬ ਪੰਜ ਛੇ ਮਹੀਨਿਆਂ ਤੋਂ ਗਾਇਕੀ ਅਤੇ ਸਿਨੇਮਾ ਪਰਿਪੇਸ਼ ਤੋਂ ਪਾਸੇ ਹੋਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੰਗੀਤ ਸੰਗੀਤ ਪ੍ਰੇਮੀਆਂ ਨੂੰ ਕਾਫ਼ੀ ਹੈਰਾਨ ਕਰ ਰਿਹਾ ਸੀ, ਪਰ ਇਸ ਸੰਬੰਧਤ ਲੱਗ ਰਹੀਆਂ ਕਿਆਸ ਅਰਾਈਆਂ ਨੂੰ ਤੋੜਦਿਆਂ ਅਤੇ ਲੱਗ ਰਹੀਆਂ ਅਟਕਲਾਂ ਨੂੰ ਵਿਰਾਮ ਦਿੰਦਿਆਂ ਉਹ ਆਖਿਰਕਾਰ ਸਾਹਮਣੇ ਆ ਹੀ ਗਏ ਹਨ, ਜਿੰਨ੍ਹਾਂ ਵੱਲੋਂ ਅਪਣੇ ਨਵੇਂ ਗਾਣੇ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਸਾਲ 2024 ਦੇ ਸ਼ੁਰੂਆਤੀ ਪੜਾਅ ਦੌਰਾਨ ਜਾਰੀ ਕੀਤੇ ਅਪਣੇ ਗਾਣੇ ਨਾਲ ਸੰਗੀਤ ਪ੍ਰੇਮੀਆਂ ਦਾ ਮਨ ਟੁੰਬ ਲੈਣ ਵਾਲੇ ਗਾਇਕ ਜੱਸ ਮਾਣਕ ਅਪਣੇ ਨਵੇਂ ਗਾਣੇ ਨਾਲ ਕਾਫ਼ੀ ਧਮਾਕੇਦਾਰ ਵਾਪਸੀ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਉਕਤ ਸੰਬੰਧਤ ਕੀਤੇ ਐਲਾਨ ਦੇ ਸਾਹਮਣੇ ਆਉਂਦਿਆਂ ਹੀ ਸੰਗੀਤਕ ਗਲਿਆਰਿਆਂ ਵਿੱਚ ਭਾਰੀ ਉਤਸੁਕਤਾ ਭਰਿਆ ਮਾਹੌਲ ਹੈ।
ਉਕਤ ਸੰਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ਕੁਝ ਨਿੱਜੀ ਅਤੇ ਪ੍ਰੋਫੈਸ਼ਨਲ ਕਾਰਨਾਂ ਦੇ ਮੱਦੇਨਜ਼ਰ ਗਾਇਕੀ ਖਿੱਤੇ ਤੋਂ ਲਾਂਭੇ ਹੋਏ ਇਹ ਸੁਰੀਲੇ ਫ਼ਨਕਾਰ ਮੁੜ ਨਵੇਂ ਜੋਸ਼ ਓ ਖਰੋਸ਼ ਨਾਲ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਸੰਬੰਧੀ ਉਨ੍ਹਾਂ ਵੱਲੋਂ ਸਾਹਮਣੇ ਕੀਤੇ ਜਾ ਰਹੇ ਇਸ ਗਾਣੇ ਦੀ ਮੁਕੰਮਲ ਲੁੱਕ ਨੂੰ ਜਲਦ ਰਿਵੀਲ ਕੀਤਾ ਜਾਵੇਗਾ। ਉਲੇਖਯੋਗ ਇਹ ਵੀ ਹੈ ਸਾਲ 2022 ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫਿਲਮ 'ਜੱਟ ਬ੍ਰਦਰਜ਼' ਦਾ ਬਤੌਰ ਲੀਡਿੰਗ ਅਦਾਕਾਰ ਵੀ ਸ਼ਾਨਦਾਰ ਹਿੱਸਾ ਰਹੇ ਹਨ ਜੱਸ ਮਾਣਕ, ਜੋ ਸਿਨੇਮਾ ਖੇਤਰ ਵਿੱਚ ਵੀ ਇਸ ਤੋਂ ਬਾਅਦ ਨਜ਼ਰੀ ਨਹੀਂ ਪਏ।
ਇਹ ਵੀ ਪੜ੍ਹੋ:
- ਵੈਲੇਨਟਾਈਨ ਡੇ ਉਤੇ ਪਤੀ ਨਾਲ ਰੁਮਾਂਟਿਕ ਹੋਈ ਮਿਸ ਪੂਜਾ, ਪੋਸਟ ਸਾਂਝੀ ਕਰਦੇ ਹੋਏ ਲਿਖੀ ਇਹ ਖਾਸ ਗੱਲ
- ਪੰਜਾਬੀ ਫਿਲਮਾਂ 'ਚ ਇਸ ਵੱਡੇ ਬਾਲੀਵੁੱਡ ਅਦਾਕਾਰ ਦੀ ਐਂਟਰੀ, ਗਿੱਪੀ ਗਰੇਵਾਲ ਦੀ 'ਅਕਾਲ' 'ਚ ਆਏਗਾ ਨਜ਼ਰ
- ਪਹਿਲੀ ਵਾਰ ਮਿਲੇ ਫਿਲਮ ਦੇ ਸੈੱਟ ਉਤੇ ਇਸ ਪੰਜਾਬੀ ਜੋੜੇ ਨੂੰ 5 ਦਿਨਾਂ 'ਚ ਹੋਇਆ ਪਿਆਰ, 4 ਮਹੀਨੇ ਦੇ ਅੰਦਰ-ਅੰਦਰ ਕਰਵਾਇਆ ਵਿਆਹ, ਕਾਫੀ ਫਿਲਮੀ ਹੈ ਜੋੜੇ ਦੀ ਪਿਆਰ ਕਹਾਣੀ