ਮੁੰਬਈ (ਬਿਊਰੋ): ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਇਨ੍ਹੀਂ ਦਿਨੀਂ ਆਪਣੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ 'ਚ ਰੁੱਝੇ ਹੋਏ ਹਨ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਸੰਗੀਤ ਸਮਾਰੋਹ 5 ਜੁਲਾਈ ਦੀ ਰਾਤ ਨੂੰ ਹੋਇਆ। ਇਸ 'ਚ ਸਲਮਾਨ ਖਾਨ, ਵਿੱਕੀ ਕੌਸ਼ਲ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਰਣਬੀਰ ਕਪੂਰ, ਆਲੀਆ ਭੱਟ, ਦਿਸ਼ਾ ਪਟਾਨੀ, ਸਾਰਾ ਅਲੀ ਖਾਨ, ਮਾਧੁਰੀ ਦੀਕਸ਼ਿਤ, ਜਾਹਨਵੀ ਕਪੂਰ, ਅਰਜੁਨ ਕਪੂਰ, ਓਰੀ, ਸ਼ਿਖਰ ਪਹਾੜੀਆ ਸਮੇਤ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ 2024 'ਚ ਜਿੱਤ ਦਿਵਾਉਣ ਵਾਲੇ ਸਟਾਰ ਖਿਡਾਰੀ ਰੋਹਿਤ ਸ਼ਰਮਾ, ਹਾਰਦਿਕ ਅਤੇ ਸੂਰਿਆ ਕੁਮਾਰ ਯਾਦਵ ਨੇ ਵੀ ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ 'ਚ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਅੰਬਾਨੀ ਪਰਿਵਾਰ ਨੇ ਟੀਮ ਇੰਡੀਆ ਦੇ ਇੰਨ੍ਹਾਂ ਸਟਾਰ ਖਿਡਾਰੀਆਂ ਨੂੰ ਸਟੇਜ 'ਤੇ ਬੁਲਾ ਕੇ ਸਨਮਾਨਿਤ ਕੀਤਾ।
ਟੀਮ ਇੰਡੀਆ ਦੇ ਸਟਾਰ ਖਿਡਾਰੀਆਂ ਨੂੰ ਮਿਲਿਆ ਸਨਮਾਨ: ਅਨੰਤ-ਰਾਧਿਕਾ ਦੇ ਸੰਗੀਤ ਸਮਾਰੋਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮੁਕੇਸ਼, ਨੀਤਾ ਅਤੇ ਆਕਾਸ਼ ਅੰਬਾਨੀ ਇੱਕ-ਇੱਕ ਕਰਕੇ ਸਾਡੇ ਚੈਂਪੀਅਨ ਨੂੰ ਸਟੇਜ 'ਤੇ ਬੁਲਾ ਰਹੇ ਹਨ ਅਤੇ ਉਨ੍ਹਾਂ ਦਾ ਸਨਮਾਨ ਕਰ ਰਹੇ ਹਨ। ਇਸ 'ਚ ਰੋਹਿਤ ਸ਼ਰਮਾ, ਹਾਰਦਿਕ ਅਤੇ ਸੂਰਿਆ ਕੁਮਾਰ ਯਾਦਵ ਨੂੰ ਐਥਨਿਕ ਲੁੱਕ 'ਚ ਦੇਖਿਆ ਜਾ ਸਕਦਾ ਹੈ।
ਉਲੇਖਯੋਗ ਹੈ ਕਿ ਰੋਹਿਤ ਸ਼ਰਮਾ ਨੇ 17 ਸਾਲ ਬਾਅਦ ਟੀਮ ਇੰਡੀਆ ਦੀ ਝੋਲੀ ਵਿੱਚ ਟੀ-20 ਵਿਸ਼ਵ ਕੱਪ ਪਾਇਆ ਹੈ। ਇਸ ਦੇ ਨਾਲ ਹੀ ਸਾਲ 2011 ਵਿੱਚ ਅਸੀਂ ਐਮਐਸ ਧੋਨੀ ਦੀ ਕਪਤਾਨੀ ਵਿੱਚ ਵਨਡੇ ਵਿਸ਼ਵ ਕੱਪ ਜਿੱਤੇ ਸੀ। ਇਸ ਦੇ ਨਾਲ ਹੀ ਭਾਰਤ ਨੇ ਕਪਿਲ ਦੇਵ ਦੀ ਅਗਵਾਈ ਵਿੱਚ 1983 ਵਿੱਚ ਪਹਿਲਾਂ ਵਨਡੇ ਵਿਸ਼ਵ ਕੱਪ ਜਿੱਤਿਆ ਸੀ ਅਤੇ ਧੋਨੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਪਹਿਲਾਂ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਕੁੱਲ ਮਿਲਾ ਕੇ ਭਾਰਤ ਦੇ ਕੋਲ 4 ਵਿਸ਼ਵ ਕੱਪ ਹਨ।