ਚੰਡੀਗੜ੍ਹ:ਕੈਨੇਡਾ, ਆਸਟ੍ਰੇਲੀਆਂ ਅਤੇ ਨਿਊਜ਼ੀਲੈਂਡ ਦੀ ਸਫਲ ਕੰਸਰਟ ਲੜੀ ਤੋਂ ਬਾਅਦ ਡਾ. ਸਤਿੰਦਰ ਸਰਤਾਜ ਹੁਣ ਅਮਰੀਕਾ ਵਿੱਚ ਅਪਣੀ ਬਿਹਤਰੀਨ ਗਾਇਨ ਸ਼ੈਲੀ ਦਾ ਲੋਹਾ ਮੰਨਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੰਨ੍ਹਾਂ ਵੱਲੋਂ ਯੂਐਸਏ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਣ ਜਾ ਰਹੇ ਅਪਣੇ ਸੋਅਜ਼ ਦੀ ਰੂਪ ਰੇਖਾ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ।
'ਫਿਰਦੋਸ ਪ੍ਰੋਡੋਕਸ਼ਨ' ਅਤੇ 'ਸਾ-ਰੇ-ਗਾ-ਮਾ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਟੂਰ ਲੜੀ ਦੀ ਸ਼ੁਰੂਆਤ 15 ਜੂਨ ਤੋਂ ਹੋਵੇਗੀ, ਜੋ 08 ਜੁਲਾਈ ਤੱਕ ਲਗਾਤਾਰ ਜਾਰੀ ਰਹੇਗੀ।
'ਸ਼ਾਇਰ ਲਾਈਵ' ਦੇ ਟਾਈਟਲ ਅਧੀਨ ਆਯੋਜਿਤ ਕਰਵਾਏ ਜਾ ਰਹੇ ਉਕਤ ਸ਼ੋਅਜ਼ ਦੀ ਸੂਚੀ ਅਨੁਸਾਰ 15 ਜੂਨ: ਸੰਗੀਤ ਹਾਲ ਕੇਂਦਰ ਡੀਟਰਾਇਟ, 16 ਜੂਨ: ਨੈਸ਼ਨਲ ਸੀ ਇੰਡੀਆਨਾਪੋਲਿਸ, 22 ਜੂਨ: ਪਰਫਾਰਮਿੰਗ ਆਰਟਸ ਲਈਨਿਊਮੈਨ ਸੈਂਟਰ ਡੇਨਵਰ, 23 ਜੂਨ: ਵਿਨਸਪੀਅਰ ਓਪੇਰਾ ਹਾਊਸ ਡਲਾਸ, 29 ਜੂਨ: ੳਆਕਲਾਂਡ ਅਰੇਨਾ ਬਅਰੇਆ, 30 ਜੂਨ: ਫੌਕਸ ਪਰਫਾਰਮਿੰਗ ਸੀ ਲਾਂਸ ਏਂਜਲਸ, 05 ਜੁਲਾਈ: ਮੈਕਾਊ ਹਾਲ ਸਿਆਟਲ, 06 ਜੁਲਾਈ: ਟਿੱਲਸ ਸੈਂਟਰ ਬਰੋਕਵਿਲੇ, 08 ਜੁਲਾਈ ਯੂਸੀਪੀਏਸੀ ਰਹਾਵੇ ਨਿਊਜਰਸੀ ਸ਼ੁਮਾਰ ਹਨ, ਜਿੱਥੇ ਵੱਡੇ ਅਤੇ ਆਲੀਸ਼ਾਨ ਪੱਧਰ ਉੱਪਰ ਇੰਨ੍ਹਾਂ ਕੰਸਰਟ ਦਾ ਆਯੋਜਨ ਹੋਣ ਜਾ ਰਿਹਾ ਹੈ।
ਦੁਨੀਆਂ-ਭਰ ਵਿੱਚ ਆਪਣੀ ਨਾਯਾਬ ਅਤੇ ਅਲਹਦਾ ਗਾਇਕੀ ਦਾ ਲੋਹਾ ਮੰਨਵਾ ਰਹੇ ਡਾ. ਸਤਿੰਦਰ ਸਰਤਾਜ ਇੰਨੀਂ ਦਿਨੀਂ ਸੰਗੀਤ ਅਤੇ ਸਿਨੇਮਾ ਦੋਨਾਂ ਹੀ ਫਰੰਟ ਉਤੇ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ, ਜਿੰਨ੍ਹਾਂ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਆਪਣੀ ਨਵੀਂ ਪੰਜਾਬੀ ਫਿਲਮ ਆਪਣਾ 'ਅਰਸਤੂ' (ਜੱਗੋ ਅਵੱਲਾ ਤਾਂਹੀਓ ਕੱਲ੍ਹਾ) ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਦਾ ਨਿਰਮਾਣ ਉਨ੍ਹਾਂ ਵੱਲੋਂ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਕੀਤਾ ਜਾਵੇਗਾ, ਜੋ ਉਨ੍ਹਾਂ ਦੇ ਹੋਮ ਪ੍ਰੋਡੋਕਸ਼ਨ ਹੇਠ ਬਣਨ ਵਾਲੀ ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ, ਜਿਸ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਦੁਆਰਾ ਕੀਤਾ ਜਾਵੇਗਾ, ਜਦਕਿ ਲੇਖਨ ਜਗਦੀਪ ਸਿੰਘ ਵੜਿੰਗ ਕਰਨਗੇ।
ਪੰਜਾਬੀ ਸੰਗੀਤ ਜਗਤ ਵਿੱਚ ਨਿੱਤ ਨਵੇਂ ਅਯਾਮ ਸਿਰਜਦੇ ਜਾ ਰਹੇ ਹਨ ਗਾਇਕ ਅਦਾਕਾਰ ਡਾ. ਸਤਿੰਦਰ ਸਰਤਾਜ, ਜੋ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਸਟਾਰਜ਼ ਵਿੱਚ ਵੀ ਇੰਨੀਂ ਦਿਨੀਂ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾ ਰਹੇ ਹਨ, ਜਿੰਨ੍ਹਾਂ ਵੱਲੋਂ ਹਾਲੀਆ ਸਮੇਂ ਦੌਰਾਨ ਕੀਤੀਆਂ ਗਈਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਕਲੀ ਜੋਟਾ' ਅਤੇ 'ਸ਼ਾਯਰ' ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਨੂੰ ਦੇਸ਼ ਵਿਦੇਸ਼ ਦੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।