ਪੰਜਾਬ

punjab

'ਬਾਜਰੇ ਦਾ ਸਿੱਟਾ' ਫੇਮ ਪੰਜਾਬੀ ਗਾਇਕਾ ਨੇ ਰਿਜੈਕਟ ਕੀਤਾ 'ਬਿੱਗ ਬੌਸ' 18 ਦਾ ਆਫਰ, ਸਾਹਮਣੇ ਆਇਆ ਇਹ ਵੱਡਾ ਕਾਰਨ - Noor Chahal

By ETV Bharat Entertainment Team

Published : Aug 29, 2024, 12:56 PM IST

Noor Chahal Rejected Offer of Bigg Boss 18: ਪਾਲੀਵੁੱਡ ਗਲਿਆਰੇ ਵਿੱਚ ਇੱਕ ਖਬਰ ਲਗਾਤਾਰ ਸੁਰਖ਼ੀਆਂ ਵਿੱਚ ਬਣੀ ਹੋਈ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਗਾਇਕਾ ਅਤੇ ਅਦਾਕਾਰਾ ਨੂਰ ਚਹਿਲ ਨੂੰ 'ਬਿੱਗ ਬੌਸ' 18 ਦਾ ਆਫਰ ਆਇਆ ਸੀ, ਪਰ ਗਾਇਕਾ ਨੇ ਇਸ ਨੂੰ ਰਿਜੈਕਟ ਕਰ ਦਿੱਤਾ।

Noor Chahal Rejected Offer of Bigg Boss 18
Noor Chahal Rejected Offer of Bigg Boss 18 (instagram)

ਚੰਡੀਗੜ੍ਹ:ਮਨੋਰੰਜਨ ਜਗਤ ਵਿੱਚ ਇਸ ਸਮੇਂ 'ਬਿੱਗ ਬੌਸ' 18 ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਸ਼ੋਅ ਵਿੱਚ ਆਉਣ ਵਾਲੇ ਕਈ ਸਿਤਾਰਿਆਂ ਦਾ ਨਾਮ ਸੁਣਨ ਨੂੰ ਮਿਲ ਰਿਹਾ ਹੈ। ਸ਼ੋਅ ਵਿੱਚ ਆਉਣ ਲਈ ਕਈ ਸਟਾਰਜ਼ ਨੂੰ ਅਪ੍ਰੋਚ ਵੀ ਕੀਤਾ ਜਾ ਰਿਹਾ ਹੈ, ਕਈ ਆਫਰ ਮੰਨ ਵੀ ਰਹੇ ਹਨ ਅਤੇ ਕਈ ਰਿਜੈਕਟ ਵੀ ਕਰ ਰਹੇ ਹਨ। ਬਿੱਗ ਬੌਸ 18 ਦੇ ਆਫਰ ਨੂੰ ਰਿਜੈਕਟ ਕਰਨ ਵਾਲਿਆਂ ਵਿੱਚ ਹੁਣ ਪੰਜਾਬੀ ਗਾਇਕਾ ਨੂਰ ਚਹਿਲ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਕਿਹਾ ਜਾ ਰਿਹਾ ਹੈ ਕਿ ਪੰਜਾਬੀ ਫਿਲਮ 'ਬਾਜਰੇ ਦਾ ਸਿੱਟਾ' ਫੇਮ ਪੰਜਾਬੀ ਗਾਇਕਾ-ਅਦਾਕਾਰਾ ਨੂਰ ਚਹਿਲ ਨੂੰ ਬਿੱਗ ਬੌਸ 18 ਦਾ ਆਫਰ ਆਇਆ ਸੀ। ਪਰ ਗਾਇਕਾ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਹੈ।

ਕੀ ਹੈ ਆਫਰ ਨੂੰ ਰਿਜੈਕਟ ਕਰਨ ਦਾ ਕਾਰਨ: ਟੀਮ ਨੇ ਇਸ ਪਿੱਛੇ ਕਾਰਨ ਦੱਸਿਆ ਹੈ ਕਿ ਨੂਰ ਆਪਣੇ ਆਉਣ ਵਾਲੇ ਪ੍ਰੋਜੈਕਟ 'ਚ ਰੁੱਝੀ ਹੋਈ ਹੈ। ਜਿਸ ਕਾਰਨ ਉਹ ਤਿੰਨ ਮਹੀਨੇ ਇਸ ਸ਼ੋਅ ਵਿੱਚ ਵਿਅਸਤ ਨਹੀਂ ਹੋ ਸਕਦੀ। ਇਸ ਲਈ ਉਸਨੇ ਇਸ ਨੂੰ ਬਹੁਤ ਹੀ ਆਰਾਮ ਨਾਲ ਰਿਜੈਕਟ ਕਰ ਦਿੱਤਾ ਹੈ।

ਇਸ ਦੌਰਾਨ ਜੇਕਰ ਦੁਬਾਰਾ ਬਿੱਗ ਬੌਸ 18 ਬਾਰੇ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ 5 ਅਕਤੂਬਰ 2024 ਨੂੰ ਬਿੱਗ ਬੌਸ 18 ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਹੋਸਟ ਇੱਕ ਵਾਰ ਫਿਰ ਸਲਮਾਨ ਖਾਨ ਹੀ ਕਰਨਗੇ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਕਈ ਧਰਮ ਗੁਰੂਆਂ ਨੂੰ ਵੀ ਬਿੱਗ ਬੌਸ ਦਾ ਆਫਰ ਦਿੱਤਾ ਗਿਆ ਹੈ, ਹਾਲਾਂਕਿ ਅਜੇ ਤੱਕ ਕਿਸੇ ਦਾ ਵੀ ਨਾਂਅ ਪੱਕਾ ਨਹੀਂ ਹੋਇਆ ਹੈ।

ਇਸ ਤੋਂ ਇਲਾਵਾ ਜੇਕਰ ਗਾਇਕਾ ਨੂਰ ਚਹਿਲ ਬਾਰੇ ਗੱਲ ਕਰੀਏ ਤਾਂ ਪਿਛਲੀ ਵਾਰ ਗਾਇਕਾ-ਅਦਾਕਾਰਾ ਸਾਲ 2022 ਵਿੱਚ ਤਾਨੀਆ ਅਤੇ ਐਮੀ ਵਿਰਕ ਸਟਾਰਰ ਪੰਜਾਬੀ ਫਿਲਮ 'ਬਾਜਰੇ ਦਾ ਸਿੱਟਾ' ਵਿੱਚ ਨਜ਼ਰ ਆਈ ਸੀ। ਇਸ ਫਿਲਮ ਦੇ ਕਈ ਗੀਤਾਂ ਨੂੰ ਗਾਇਕਾ ਨੇ ਆਪਣੀ ਆਵਾਜ਼ ਦਿੱਤੀ ਸੀ, ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆਏ ਸਨ।

ABOUT THE AUTHOR

...view details