ਫਰੀਦਕੋਟ: ਪੰਜਾਬੀ ਗਾਇਕੀ ਅਤੇ ਸਿਨੇਮਾਂ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਗੀਤਕਾਰ ਵਿੰਦਰ ਨੱਥੂ ਮਾਜਰਾ ਅੱਜਕਲ੍ਹ ਗਾਇਕੀ ਦੇ ਰੰਗ ਵਿੱਚ ਵੀ ਰੰਗਦੇ ਨਜ਼ਰੀ ਆ ਰਹੇ ਹਨ। ਹੁਣ ਉਹ ਜਲਦ ਹੀ ਆਪਣਾ ਨਵਾ ਗਾਣਾ 'ਮੇਰੇ ਨਾਲ' ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਅਤੇ ਚੈੱਨਲਸ 'ਤੇ ਰਿਲੀਜ਼ ਕਰਨ ਦੀ ਤਿਆਰੀ ਵਿੱਚ ਹਨ।
'ਔਡ ਈਵਨ ਸੰਗ਼ੀਤ ਅਤੇ ਵਿੰਦਰ ਨੱਥੂ ਮਾਜਰਾ' ਵੱਲੋ ਅਪਣੇ ਘਰੇਲੂ ਸੰਗ਼ੀਤਕ ਲੇਬਲ ਅਧੀਨ ਸੰਗ਼ੀਤ ਮਾਰਕੀਟ ਵਿੱਚ ਪ੍ਰਸਤੁਤ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ਾਂ ਵਿੰਦਰ ਨੱਥੂ ਮਾਜਰਾ ਅਤੇ ਰੁਣਬੀਰ ਦੁਆਰਾ ਦਿੱਤੀਆ ਗਈਆ ਹਨ ਜਦਕਿ ਸੰਗ਼ੀਤ ਸੰਯੋਜਨ ਦੀ ਜ਼ਿੰਮੇਵਾਰੀ ਸੋਖੇ ਦੁਆਰਾ ਨਿਭਾਈ ਗਈ ਹੈ। ਟੁੱਟਦੇ-ਜੁੜਦੇ ਆਪਸੀ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਣਾ ਵੀ ਵਿੰਦਰ ਨੱਥੂ ਮਾਜਰਾ ਵੱਲੋ ਖੁਦ ਕੀਤੀ ਗਈ ਹੈ, ਜੋ ਅਪਣੇ ਇੱਕ ਹੋਰ ਨਵੇਂ ਗਾਣੇ ਨੂੰ ਮਿਲ ਰਹੇ ਪ੍ਰੀ-ਰਿਲੀਜ਼ ਹੁੰਗਾਰੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਵਿੰਦਰ ਨੱਥੂ ਮਾਜਰਾ ਹਾਲ ਹੀ ਵਿੱਚ ਬਤੌਰ ਗਾਇਕ ਜਾਰੀ ਕੀਤੇ ਅਪਣੇ ਕੁਝ ਹੋਰ ਗਾਣਿਆ ਨੂੰ ਲੈ ਕੇ ਵੀ ਕਾਫ਼ੀ ਲਾਈਮ ਲਾਈਟ ਦਾ ਹਿੱਸਾ ਬਣੇ ਰਹੇ ਹਨ। ਇਨ੍ਹਾਂ ਗਾਣਿਆਂ ਵਿੱਚ 'ਬਾਰੀ ਬਰਸੀ', 'ਤੂੰ ਮਿਲ ਗਈ', 'ਕੋਕ ਦੇ ਗਲਾਸ', ਤੇਰੇ ਉਤੇ ਸੈਂਟੀ, 'ਕਸਮ', 'ਦੀਵਾਨੇ', 'ਫਿੱਕਰਾ ਵਾਲੀ' ਆਦਿ ਸ਼ੁਮਾਰ ਰਹੇ ਹਨ, ਜੋ ਸਰੋਤਿਆ ਅਤੇ ਦਰਸ਼ਕਾਂ ਦੁਆਰਾ ਹਾਲੇ ਵੀ ਕਾਫ਼ੀ ਸਰਾਹੇ ਜਾ ਰਹੇ ਹਨ।
ਇਸ ਤੋਂ ਇਲਾਵਾ, ਉਨ੍ਹਾਂ ਵੱਲੋ ਲਿਖੇ ਬੇਸ਼ੁਮਾਰ ਫ਼ਿਲਮੀ ਗਾਣੇ ਵੀ ਅਪਾਰ ਪ੍ਰਸਿੱਧੀ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨਾਂ ਵਿੱਚ ਫ਼ਿਲਮ 'ਡਰਾਮੇ ਵਾਲੇ' ਦਾ 'ਤਾਂਘ ਸੂਰਜ ਦੀ', 'ਡਰੰਮ' (ਗੱਡੀ ਜਾਂਦੀ ਏ ਛਲਾਘਾਂ ਮਾਰਦੀ), 'ਤਬਾਹ' (ਤਬਾਹ), 'ਫ਼ਿਕਰ' (ਦੋ ਦੂਣੀ ਪੰਜ), 'ਤੇਰੇ ਉਤੇ ਸੈਂਟੀ' (ਚੋਰ ਦਿਲ), 'ਕੱਚੀ ਨੀਂਦ' (ਹਾਏ ਬੀਬੀਏ ਕਿੱਥੇ ਫਸ ਗਏ ) ਆਦਿ ਸ਼ਾਮਿਲ ਰਹੇ ਹਨ।
ਇਹ ਵੀ ਪੜ੍ਹੋ:-