ਚੰਡੀਗੜ੍ਹ:ਲੋਕਾਂ ਵਿੱਚ ਆਪਣੇ ਪਸੰਦ ਦੇ ਸਟਾਰ ਨੂੰ ਦੇਖਣ ਦਾ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਉਹ ਇਸਦੇ ਲਈ ਮੋਟੀ ਰਕਮ ਦੇਣ ਨੂੰ ਵੀ ਤਿਆਰ ਹਨ। ਇਸੇ ਕਰਕੇ ਸੰਗੀਤ ਸਮਾਰੋਹ ਦੇ ਪ੍ਰਬੰਧਕ ਵੀ ਦਰਾਂ ਵਿੱਚ ਵਾਧਾ ਕਰਦੇ ਰਹਿੰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ 'ਚ ਦਿਲਜੀਤ ਦੁਸਾਂਝ ਦੇ ਲਾਈਵ ਪ੍ਰੋਗਰਾਮ ਦੇਖਣ ਨੂੰ ਮਿਲੇ ਹਨ। ਜਿਨ੍ਹਾਂ ਦੀਆਂ ਟਿਕਟਾਂ ਹਜ਼ਾਰਾਂ ਵਿੱਚ ਵਿਕੀਆਂ। ਪਰ ਇਸ ਸੂਚੀ ਵਿੱਚ ਇੱਕ ਹੋਰ ਗਾਇਕ ਦਾ ਨਾਮ ਸ਼ਾਮਲ ਹੋ ਗਿਆ ਹੈ, ਜੋ ਇੱਕ ਨਵਾਂ ਮਾਪਦੰਡ ਕਾਇਮ ਕਰ ਰਿਹਾ ਹੈ।
ਜੀ ਹਾਂ...ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ, ਜੀ ਹਾਂ...ਅਸੀਂ 'ਤੌਬਾ ਤੌਬਾ' ਨਾਲ ਸਭ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਗਾਇਕ ਕਰਨ ਔਜਲਾ ਦੀ ਗੱਲ ਕਰ ਰਹੇ ਹਾਂ। ਦਰਅਸਲ, ਗਾਇਕ ਕਰਨ ਔਜਲਾ ਆਪਣੇ ਲਾਈਵ ਕੰਸਰਟ ਨੂੰ ਲੈ ਕੇ ਚਰਚਾ ਵਿੱਚ ਹਨ, ਇਹ ਕੰਸਰਟ ਅੱਜ 7 ਦਸੰਬਰ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋ ਰਿਹਾ ਹੈ। ਹੁਣ ਕਰਨ ਔਜਲਾ ਇਸ ਸਮੇਂ ਆਪਣੇ ਇੰਡੀਆ ਟੂਰ ਦੇ ਲਈ ਸਭ ਤੋਂ ਮਹਿੰਗੀ ਟਿਕਟ ਵੇਚਣ ਦਾ ਰਿਕਾਰਡ ਬਣੇ ਰਹੇ ਹਨ।
ਕਿੰਨੇ ਦੀ ਵਿਕ ਰਹੀ ਹੈ ਕਰਨ ਔਜਲਾ ਦੇ ਕੰਸਰਟ ਦੀ ਟਿਕਟ