ETV Bharat / state

ਪਟੜੀ ਤੋਂ ਉਤਰੇ ਮਾਲ ਗੱਡੀ ਦੇ ਡੱਬੇ, ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਹਾਦਸਾ, ਜਾਂਚ ਦੇ ਹੁਕਮ - TRAIN DERAILED

ਫ਼ਗਵਾੜਾ ਰੇਲਵੇ ਸਟੇਸ਼ਨ ਉੱਤੇ ਵੱਡਾ ਹਾਦਸਾ ਟਲਿਆ। ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰੇ। ਜਾਣੋ ਕਿਵੇਂ ਵਾਪਰਿਆ ਹਾਦਸਾ।

Goods Train Derailed at Phagwara
ਪਟੜੀ ਤੋਂ ਉਤਰੇ ਮਾਲ ਗੱਡੀ ਦੇ ਕੋਚ, ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਹਾਦਸਾ (ETV Bharat)
author img

By ETV Bharat Punjabi Team

Published : 5 hours ago

ਫ਼ਗਵਾੜਾ/ਜਲੰਧਰ: ਫ਼ਗਵਾੜਾ ਰੇਲਵੇ ਸਟੇਸ਼ਨ ਨੇੜੇ ਯਾਰਡ ਤੋਂ ਮੇਨ ਲਾਈਨ ਯਾਨੀ ਅੰਮ੍ਰਿਤਸਰ ਨਵੀਂ ਦਿੱਲੀ ਰੇਲਵੇ ਟਰੈਕ 'ਤੇ ਆਉਂਦੇ ਸਮੇਂ ਬ੍ਰੇਕ ਫੇਲ ਹੋਣ ਕਾਰਨ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਸ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ। ਖੁਸ਼ਕਿਸਮਤੀ ਹੈ ਕਿ ਇਸ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਮਾਲ ਗੱਡੀ ਨੂੰ ਯਾਰਡ ਤੋਂ ਬਾਹਰ ਕੱਢ ਕੇ ਮੇਨ ਲਾਈਨ 'ਤੇ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਉੱਤਰ ਵੱਲ ਜਾ ਰਹੀ ਗੱਡੀ ਦੀਆਂ ਬ੍ਰੇਕਾਂ ਫੇਲ੍ਹ ਹੋਣ ਕਾਰਨ ਡੱਬੇ ਪਟੜੀ ਤੋਂ ਉਤਰ ਗਏ। ਇਹ ਮਾਲ ਗੱਡੀ ਫਿਲੌਰ ਤੋਂ ਜਲੰਧਰ ਵੱਲ ਆ ਰਹੀ ਸੀ।

ਪਟੜੀ ਤੋਂ ਉਤਰੇ ਮਾਲ ਗੱਡੀ ਦੇ ਕੋਚ, ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ ਹਾਦਸਾ (ETV Bharat)

ਮੌਕੇ ਉੱਤੇ ਪਹੁੰਚੇ ਅਧਿਕਾਰੀ, ਟ੍ਰੈਕ ਕਲੀਅਰ ਕਰਵਾਇਆ

ਇਸ ਘਟਨਾ ਕਾਰਨ ਹੋਰ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ। ਘਟਨਾ ਤੋਂ ਤੁਰੰਤ ਬਾਅਦ ਕੰਟਰੋਲ ਰੂਮ 'ਤੇ ਸੁਨੇਹਾ ਦਿੱਤਾ ਗਿਆ ਅਤੇ ਜਲੰਧਰ ਤੋਂ 'ਰੇਲ ਬਚਾਓ ਮੋਬਾਈਲ ਵੈਨ' ਨੂੰ ਰਵਾਨਾ ਕੀਤਾ ਗਿਆ। ਇਸ ਦੇ ਨਾਲ ਹੀ ਕਈ ਅਧਿਕਾਰੀਆਂ ਦੇ ਨਾਲ ਟੀਮ ਵੀ ਮੌਕੇ 'ਤੇ ਪਹੁੰਚ ਗਈ। ਮਾਲ ਗੱਡੀ ਨੂੰ ਵਾਪਸ ਪਟੜੀ 'ਤੇ ਲਿਆਂਦਾ ਗਿਆ ਅਤੇ ਟ੍ਰੈਕ ਨੂੰ ਸਾਫ਼ ਕਰ ਦਿੱਤਾ ਗਿਆ।

ਘਟਨਾ ਦੀ ਜਾਂਚ ਦੇ ਹੁਕਮ ਜਾਰੀ

ਦੱਸਿਆ ਜਾ ਰਿਹਾ ਹੈ ਕਿ ਮਾਮਲੇ ਨੂੰ ਲੈ ਕੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਸਨ। ਉਨ੍ਹਾਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ। ਇਹ ਅਣਗਹਿਲੀ ਕਿੱਥੇ ਹੋਈ ਅਤੇ ਇਸ ਦੇ ਕੀ ਕਾਰਨ ਸਨ, ਇਹ ਪਤਾ ਲਗਾਉਣ ਲਈ ਇੱਕ ਟੀਮ ਵੀ ਬਣਾਈ ਗਈ ਹੈ।

ਦੱਸ ਦਈਏ ਕਿ ਪਿਛਲੇ ਸਾਲ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਯਾਰਡ ਏਰੀਏ 'ਚ ਸ਼ੰਟਿੰਗ ਦੌਰਾਨ ਦੋ ਵਾਰ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ ਸਨ। ਉਸ ਸਮੇਂ ਵੀ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਰੇਲਵੇ ਜੰਕਸ਼ਨ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਸਨ। ਅਜਿਹੇ 'ਚ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਘਟਨਾ ਕਿਵੇਂ ਅਤੇ ਕਿਸ ਕਾਰਨ ਘਟਨਾ ਵਾਪਰੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.