ਚੰਡੀਗੜ੍ਹ: ਪੰਜਾਬੀ ਫ਼ਿਲਮ ਨਿਰਮਾਣ ਹਾਊਸ 'ਵਾਈਟ ਹਿੱਲ ਸਟੂਡਿਓਜ਼' ਵੱਲੋ ਬਣਾਈ ਪਹਿਲੀ ਹਿੰਦੀ ਫ਼ਿਲਮ 'ਦਿਲ ਅਵਾਰਾ' ਰਿਲੀਜ਼ ਲਈ ਤਿਆਰ ਹੈ, ਜੋ ਕੱਲ੍ਹ ਦੁਨੀਆਂ-ਭਰ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ । ਰੋਮਾਂਟਿਕ- ਸੰਗ਼ੀਤਕਮਈ ਕਹਾਣੀ ਅਧਾਰਿਤ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਸਮਰ ਸਿੰਘ ਚੌਹਾਨ ਵੱਲੋ ਕੀਤਾ ਗਿਆ ਹੈ, ਜੋ ਅਪਣੇ ਇਸ ਡ੍ਰੀਮ ਪ੍ਰੋਜੈਕਟ ਨਾਲ ਪਾਲੀਵੁੱਡ ਅਤੇ ਬਾਲੀਵੁੱਡ ਸਫਾਂ 'ਚ ਬਤੌਰ ਨਿਰਦੇਸ਼ਕ ਅਪਣੀ ਪਲੇਠੀ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਵਾਦੀਆਂ 'ਚ ਫਿਲਮਾਂਈ ਗਈ ਇਸ ਰੂਮਾਨੀਅਤ ਫ਼ਿਲਮ ਨੂੰ ਮਿਲ ਰਹੇ ਪ੍ਰੀ ਰਿਲੀਜ਼ ਹੁੰਗਾਰੇ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਨੌਜਵਾਨ ਫ਼ਿਲਮਕਾਰ ਸਮਰ ਸਿੰਘ ਚੌਹਾਨ, ਜਿੰਨਾਂ ਇਸ ਫ਼ਿਲਮ ਦੇ ਥੀਮ ਅਤੇ ਹੋਰ ਅਹਿਮ ਪਹਿਲੂਆ ਸਬੰਧਿਤ ਜਾਣਕਾਰੀ ਸਾਂਝਿਆ ਕਰਦਿਆ ਦੱਸਿਆ ਕਿ ਕੁਲੂ ਮਨਾਲੀ ਦੇ ਸਭ ਤੋ ਔਖੇ ਥਾਵਾਂ 'ਚੋ ਇਕ ਲਾਹੋਲ ਸਪਿਤੀ 'ਚ ਕਠਿਨ ਕੁਦਰਤੀ ਹਾਲਾਤਾਂ ਅਧੀਨ ਇਸ ਫ਼ਿਲਮ ਨੂੰ ਸ਼ੂਟ ਕਰਨਾ ਬੇਹੱਦ ਯਾਦਗਾਰੀ ਅਨੁਭਵ ਰਿਹਾ ਹੈ।
ਪਾਲੀਵੁੱਡ ਵਿਚ ਚੋਖੀ ਭੱਲ ਸਥਾਪਿਤ ਕਰਦੇ ਜਾ ਰਹੇ ਇਸ ਹੋਣਹਾਰ ਨਿਰਦੇਸ਼ਕ ਨੇ ਅੱਗੇ ਦੱਸਿਆ ਕਿ ਦਿਲ -ਟੁੰਬਵੇਂ ਵਿਸ਼ੇ ਸਾਰ ਅਧੀਨ ਬਣਾਈ ਇਹ ਫ਼ਿਲਮ ਟ੍ਰੈਵਲਰ ਥੀਮ ਦੁਆਲੇ ਬੁਣੀ ਗਈ ਹੈ , ਜਿਸ ਨੂੰ ਪਹਿਲਾ ਪੰਜਾਬੀ ਵਿਚ ਬਣਾਇਆ ਜਾਣਾ ਸੀ, ਪਰ ਸਬਜੈਕਟ ਵੱਡਾ ਹੋਣ ਕਰਕੇ ਆਖਿਰ ਇਸ ਨੂੰ ਹਿੰਦੀ ਵਿਚ ਬਣਾਇਆ ਗਿਆ ਹੈ। ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੌਰਡ ਸਿੰਘ ਸਿੱਧੂ ਵੱਲੋਂ ਨਿਰਮਿਤ ਕੀਤੀ ਗਈ ਉਕਤ ਫ਼ਿਲਮ ਦੀ ਸਟਾਰ-ਕਾਸਟ ਵਿਚ ਅੰਗਦ ਹਸੀਜਾ, ਮੋਨਿਕਾ ਸ਼ਰਮਾ, ਮਿੰਟੂ ਕਾਪਾ, ਆਲਿਆ ਹਮੀਦੀ, ਨਵਦੀਸ਼ ਅਰੋੜਾ ਸ਼ੁਮਾਰ ਹਨ।
- ਨੀਰੂ ਬਾਜਵਾ ਤੋਂ ਲੈ ਕੇ ਬਾਲੀਵੁੱਡ ਸੁੰਦਰੀਆਂ ਤੱਕ, ਰੁਪਿੰਦਰ ਹਾਂਡਾ ਦੇ ਇਸ ਪੰਜਾਬੀ ਗੀਤ ਉਤੇ ਹਰ ਕੋਈ ਬਣਾ ਰਿਹਾ ਵੀਡੀਓ
- "ਰਸਤੇ 'ਚ ਕੋਈ ਪਰੇਸ਼ਾਨ ਕਰੇ ਤਾਂ ਭੱਜ ਕੇ ਸਰਦਾਰ ਕੋਲ ਚੱਲੇ ਜਾਣਾ", ਦਿਲ ਨੂੰ ਹਿਲਾ ਕੇ ਰੱਖ ਦੇਵੇਗਾ ਫਿਲਮ 'ਗੁਰਮੁਖ' ਦਾ ਟ੍ਰੇਲਰ, ਦੇਖੋ ਜ਼ਰਾ
- ਨਵੇਂ ਗੀਤ 'ਤਿਆਰੀਆਂ' ਨਾਲ ਛਾਏ ਸਤਿੰਦਰ ਸਰਤਾਜ, ਗਾਣੇ 'ਚ ਗਾਇਕ ਨੇ ਪਾਇਆ ਸ਼ਾਨਦਾਰ ਭੰਗੜਾ, ਦੇਖੋ ਜ਼ਰਾ