ਚੰਡੀਗੜ੍ਹ: ਹਿੰਦੀ ਫਿਲਮ ਉਦਯੋਗ ਦੇ ਮੰਨੇ-ਪ੍ਰਮੰਨੇ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ ਅਤੇ ਉਨ੍ਹਾਂ ਦੀ ਫਿਲਮ ਨਿਰਮਾਣ ਕੰਪਨੀ 'ਧਰਮਾ ਪ੍ਰੋਡੋਕਸ਼ਨ' ਅਪਣੇ ਫਿਲਮ ਡਿਸਟਰੀਬਿਊਸ਼ਨ ਨੈੱਟਵਰਕ ਨੂੰ ਹੋਰ ਵਿਸਥਾਰ ਦੇਣ ਜਾ ਰਹੀ ਹੈ, ਜਿਸ ਮੱਦੇਨਜ਼ਰ ਪੰਜਾਬੀ ਫਿਲਮਾਂ ਦੇ ਡਿਸਟਰੀਬਿਊਸ਼ਨ ਵੱਲ ਉਨ੍ਹਾਂ ਵੱਲੋਂ ਉਚੇਚੇ ਕਦਮ ਵਧਾਏ ਜਾਣ ਦਾ ਅੱਜ ਐਲਾਨ ਕੀਤਾ ਗਿਆ ਹੈ, ਜੋ ਜਲਦ ਹੀ ਇਸ ਦਿਸ਼ਾ ਵਿੱਚ ਰਸਮੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਜਾ ਰਹੇ ਹਨ।
ਦੁਨੀਆਂ ਭਰ ਦੇ ਵੱਖ-ਵੱਖ ਸਿਨੇਮਾ ਦਾ ਪ੍ਰਤਿਨਿਧਤਾ ਕਰਦੀਆਂ ਖੇਤਰੀ ਫਿਲਮਾਂ ਨੂੰ ਸਿਨੇਮਾ ਵਿਸਥਾਰ ਦੇਣ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸਾਂ ਨੂੰ ਅਮਲੀਜਾਮਾ ਪਹਿਨਾਉਣ ਦੀ ਕਵਾਇਦ ਅੱਜ ਧਰਮਾ ਪ੍ਰੋਡੋਕਸ਼ਨ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਫਿਲਮ ਡਿਸਟਰੀਬਿਊਸ਼ਨ ਦੇ ਮੁਖੀ ਵਜੋਂ ਭੂਮਿਕਾ ਤਿਵਾੜੀ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਪੰਜਾਬ ਸਮੇਤ ਦਿੱਲੀ, ਹੈਦਰਾਬਾਦ, ਚੇੱਨਈ ਵਿੱਚ ਉਕਤ ਡਿਸਟਰੀਬਿਊਸ਼ਨ ਕਾਰਜਾਂ ਨੂੰ ਅੰਜ਼ਾਮ ਦੇਣਗੇ।
ਉਕਤ ਸੰਬੰਧੀ ਹੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਧਰਮਾ ਪ੍ਰੋਡੋਕਸ਼ਨ ਨੇ ਦੱਸਿਆ ਕਿ ਗਲੋਬਲੀ ਅਧਾਰ ਕਾਇਮ ਕਰਦੇ ਜਾ ਰਹੇ ਪੰਜਾਬੀ ਸਿਨੇਮਾ ਉਪਰ ਉਕਤ ਪਰਿਯੋਜਨਾ ਤਹਿਤ ਖਾਸ ਫੋਕਸ ਕੀਤਾ ਜਾ ਰਿਹਾ ਹੈ, ਤਾਂਕਿ ਇੰਨ੍ਹਾਂ ਫਿਲਮਾਂ ਨੂੰ ਹੋਰ ਵੱਡੀ ਤਾਦਾਦ ਦਰਸ਼ਕਾਂ ਤੱਕ ਪਹੁੰਚਦਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਅਗਾਜ਼ ਵੱਲ ਵੱਧ ਚੁੱਕੀ ਉਕਤ ਪਰਿਯੋਜਨਾ ਤਹਿਤ ਪੰਜਾਬ, ਚੰਡੀਗੜ੍ਹ, ਦਿੱਲੀ ਤੋਂ ਇਲਾਵਾ ਹੈਦਰਾਬਾਦ, ਚੇੱਨਈ ਵਿੱਚ ਮੁੱਖ ਫਿਲਮ ਡਿਸਟਰੀਬਿਊਸ਼ਨ ਦਫ਼ਤਰ ਖੋਲ੍ਹੇ ਜਾ ਰਹੇ ਹਨ। ਉਕਤ ਕਾਰਜਾਂ ਦੀ ਵਾਂਗਡੋਰ ਸੰਭਾਲਣ ਜਾ ਰਹੀ ਡਿਸਟਰੀਬਿਊਸ਼ਨ ਪ੍ਰਮੁੱਖ ਭੂਮਿਕਾ ਤਿਵਾੜੀ ਅਨੁਸਾਰ ਧਰਮਾਂ ਪ੍ਰੋਡੋਕਸ਼ਨ ਵੱਲੋਂ ਪੰਜਾਬੀ ਸਮੇਤ ਬਹੁ-ਭਾਸ਼ਾਈ ਅਤੇ ਖੇਤਰੀ ਫਿਲਮਾਂ ਨੂੰ ਹੋਰ ਦਰਸ਼ਕ ਅਤੇ ਸਿਨੇਮਾ ਉਭਾਰ ਦੇਣ ਲਈ ਕੀਤੀਆਂ ਜਾ ਰਹੀਆਂ ਇੰਨ੍ਹਾਂ ਕੋਸ਼ਿਸ਼ਾਂ ਦੁਆਰਾ ਪੰਜਾਬੀ ਸਮੇਤ ਬਹੁ-ਭਾਸ਼ਾਈ ਸਿਨੇਮਾ ਨਾਲ ਜੁੜੀਆਂ ਸਥਾਨਕ ਪ੍ਰਤਿਭਾਵਾਂ ਨੂੰ ਹੋਰ ਉੱਚੀ ਪਰਵਾਜ਼ ਮਿਲ ਸਕੇਗੀ, ਜਿਸ ਦੇ ਨਾਲ ਫਿਲਮ ਨਿਰਮਾਤਾਵਾਂ ਨੂੰ ਵੀ ਅਪਣੀ ਸਿਰਜਨਾਤਮਕਾਂ ਨੂੰ ਹੋਰ ਨਵੇਂ ਆਯਾਮ ਦੇਣ ਦਾ ਬਲ ਮਿਲੇਗਾ।
ਓਧਰ 'ਧਰਮਾ ਪ੍ਰੋਡੋਕਸ਼ਨ' ਵੱਲੋਂ ਅਮਲ ਵਿੱਚ ਲਿਆਂਦੇ ਜਾ ਰਹੇ ਇੰਨ੍ਹਾਂ ਫਿਲਮ ਡਿਸਟਰੀਬਿਊਸ਼ਨ ਕਾਰਜਾਂ ਨੂੰ ਲੈ ਪਾਲੀਵੁੱਡ ਫਿਲਮ ਉਦਯੋਗ ਵਿੱਚ ਵੀ ਖੁਸ਼ੀ ਭਰਿਆ ਆਲਮ ਪਾਇਆ ਜਾ ਰਿਹਾ ਹੈ, ਜਿਸ ਸੰਬੰਧਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕੁਝ ਨਿਰਮਾਤਾ ਅਤੇ ਨਿਰਦੇਸ਼ਕਾਂ ਨੇ ਕਿਹਾ ਕਿ ਕਰਨ ਜੌਹਰ ਸਿਨੇਮਾ ਡਿਸਟਰੀਬਿਊਸ਼ਨ ਦੇ ਮਾਮਲੇ ਵਿੱਚ ਚੌਖੀ ਸੂਝ ਬੂਝ ਰੱਖਦੇ ਹਨ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਫਿਲਮਾਂ ਨੂੰ ਪੈਨ ਇੰਡੀਆਂ ਅਧਾਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਸੋ ਇਸ ਸਭ ਕਾਸੇ ਨਾਲ ਸੀਮਿਤ ਵਿਕਲਪ ਰੱਖਦੇ ਆ ਰਹੇ ਨਿਰਮਾਤਾਵਾਂ ਨੂੰ ਸਿਨੇਮਾ ਸੰਬੰਧਤ ਡਾਵਾਂਡੋਲ ਭਰੀਆਂ ਪਰ-ਸਥਿਤੀਅਆਂ ਵਿੱਚੋਂ ਉਭਰਣ 'ਚ ਵੀ ਮਦਦ ਮਿਲੇਗੀ।
ਇਹ ਵੀ ਪੜ੍ਹੋ: