ਚੰਡੀਗੜ੍ਹ: ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ 'ਗੁਰਮੁਖ' ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਜੋ ਕਿ ਕਾਫੀ ਗੰਭੀਰ ਮਸਲੇ ਉਤੇ ਆਧਾਰਿਤ ਹੈ, ਇਹ ਫਿਲਮ ਓਟੀਟੀ ਪਲੇਟਫਾਰਮ 'ਕੇਬਲ ਵਨ' ਉਤੇ 24 ਜਨਵਰੀ ਨੂੰ ਸਟ੍ਰੀਮ ਕੀਤੀ ਜਾਵੇਗੀ।
ਦਿਲਚਸਪ ਗੱਲ ਇਹ ਵੀ ਹੈ ਕਿ ਇਹ ਫਿਲਮ 9 ਭਾਸ਼ਾ ਵਿੱਚ ਰਿਲੀਜ਼ ਹੋਵੇਗੀ, ਜਿਸ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ, ਤਾਮਿਲ, ਤੇਲਗੂ, ਮਾਲਿਆਲਮ, ਸਪੈਨਿਸ਼, ਅਰਬੀ ਅਤੇ ਚੀਨੀ ਸ਼ਾਮਿਲ ਹਨ। 'ਕੇਬਲਵਨ' ਅਤੇ 'ਸਾਗਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਪਾਲੀ ਭੁਪਿੰਦਰ ਦੁਆਰਾ ਕੀਤਾ ਗਿਆ ਹੈ।
ਕਿਹੋ ਜਿਹਾ ਹੈ ਫਿਲਮ ਦਾ ਟ੍ਰੇਲਰ
24 ਜਨਵਰੀ ਨੂੰ ਓਟੀਟੀ ਪਲੇਟਫਾਰਮ ਦਾ ਸ਼ਿੰਗਾਰ ਬਣਨ ਜਾ ਰਹੀ ਇਸ ਫਿਲਮ ਦਾ ਟ੍ਰੇਲਰ ਕਾਫੀ ਸੰਜੀਦਾ ਹੈ। ਟ੍ਰੇਲਰ ਦੀ ਸ਼ੁਰੂਆਤ ਨੀਰੂ ਨਾਂਅ ਦੀ ਕੁੜੀ ਦੀਆਂ ਚੀਕਾਂ ਤੋਂ ਹੁੰਦੀ ਹੈ, ਜੋ ਕਿ ਮਦਦ ਲਈ ਚੀਕ ਰਹੀ ਹੈ। ਇਸ ਤੋਂ ਬਾਅਦ ਫਿਲਮ ਦੇ ਮੁੱਖ ਕਿਰਦਾਰ ਕੁਲਜਿੰਦਰ ਸਿੰਘ ਸਿੱਧੂ ਅਤੇ ਸਾਰਾ ਗੁਰਪਾਲ ਦੀ ਐਂਟਰੀ ਹੁੰਦੀ ਹੈ। ਟ੍ਰੇਲਰ ਵਿੱਚ ਇੱਕ ਸਿੱਖ ਹੋਣ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ। ਫਿਲਮ ਦੀ ਕਹਾਣੀ ਰੇਪ ਕੇਸ ਉਤੇ ਆਧਾਰਿਤ ਹੈ।
ਟ੍ਰੇਲਰ ਦੇਖ ਕੇ ਕੀ ਬੋਲੇ ਪ੍ਰਸ਼ੰਸਕ
ਕੁਲਜਿੰਦਰ ਸਿੰਘ ਸਿੱਧੂ, ਸਾਰਾ ਗੁਰਪਾਲ, ਸਰਦਾਰ ਸੋਹੀ, ਅਕਾਂਕਸ਼ਾ ਸਰੀਨ, ਗੁਰਲੀਨ ਚੋਪੜਾ, ਮਲਕੀਤ ਰੌਣੀ, ਅਮਨਿੰਦਰ ਸਿੰਘ, ਕਰਨ ਸੰਧਾਵਾਲੀਆ, ਯਾਦ ਗਰੇਵਾਲ, ਰਾਣਾ ਆਹਲੂਵਾਲੀਆ ਵਰਗੇ ਸ਼ਾਨਦਾਰ ਕਲਾਕਾਰ ਨਾਲ ਸਜੀ ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕ ਕਾਫੀ ਪਿਆਰ ਦੇ ਰਹੇ ਹਨ ਅਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਬਹੁਤ ਵਧੀਆ ਵਿਸ਼ਾ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਟ੍ਰੇਲਰ ਬਾਰੇ ਆਪਣੀ ਭਾਵਨਾ ਵਿਅਕਤ ਕਰ ਰਹੇ ਹਨ।
ਇਹ ਵੀ ਪੜ੍ਹੋ: