ਹੈਦਰਾਬਾਦ: ਕੈਨੇਡਾ 'ਚ 2023 'ਚ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਚਾਰ ਭਾਰਤੀ ਮੁਲਜ਼ਮਾਂ ਨੂੰ ਜ਼ਮਾਨਤ ਮਿਲੀ, ਇਹ ਖ਼ਬਰਾਂ ਗ਼ਲਤ ਹਨ। ਕੈਨੇਡਾ ਦੀ ਸਭ ਤੋਂ ਵੱਡੀ ਨਿਊਜ਼ ਏਜੰਸੀ ਸੀਬੀਸੀ ਨਿਊਜ਼ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਮੀਡੀਆ ਅਦਾਰਿਆਂ ਵੱਲੋਂ ਪ੍ਰਕਾਸ਼ਿਤ ਸਾਰੀਆਂ ਖ਼ਬਰਾਂ ਗ਼ਲਤ ਹਨ। ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ਨਹੀਂ ਮਿਲੀ ਹੈ। ਮਾਮਲੇ ਦੀ ਅਗਲੀ ਸੁਣਵਾਈ 12 ਫ਼ਰਵਰੀ ਨੂੰ ਹੋਣੀ ਹੈ।
ਅੰਤਰਰਾਸ਼ਟਰੀ ਮੀਡੀਆ ਵਲੋਂ ਖ਼ਬਰਾਂ ਦਾ ਖੰਡਨ
ਸੀਬੀਸੀ ਨਿਊਜ਼ ਨੇ ਦਾਅਵਾ ਕੀਤਾ ਕਿ ਵੀਰਵਾਰ ਨੂੰ ਭਾਰਤ ਦੇ ਕਈ ਮੀਡੀਆ ਵਲੋਂ ਇਹ ਦਾਅਵਾ ਕੀਤਾ ਗਿਆ ਕਿ ਜੂਨ 2023 ਵਿੱਚ ਸਿੱਖ ਕੈਨੇਡੀਅਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮੁਲਜ਼ਮ ਚਾਰ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਵਿਰੁੱਧ ਕੇਸ ਖ਼ਤਮ ਹੋਣ ਤੋਂ ਬਾਅਦ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਸੀਬੀਸੀ ਨਿਊਜ਼ ਨੇ ਵੀਰਵਾਰ ਨੂੰ ਭਾਰਤ ਵਿੱਚ ਕਈ ਮੀਡੀਆ ਦਾ ਨਾਮ ਲੈ ਕੇ ਦਾਅਵਾ ਕੀਤਾ।
ਉਨ੍ਹਾਂ ਅੱਗੇ ਕਿਹਾ ਗਿਆ ਕਿ ਇਹ ਖ਼ਬਰਾਂ ਝੂਠੀਆਂ ਹਨ। ਨਿੱਝਰ ਦੇ ਕਿਸੇ ਵੀ ਮੁਲਜ਼ਮ ਨੂੰ ਹਿਰਾਸਤ ਵਿੱਚੋਂ ਰਿਹਾਅ ਨਹੀਂ ਕੀਤਾ ਗਿਆ ਹੈ। ਬੀ ਸੀ ਪ੍ਰੌਸੀਕਿਊਸ਼ਨ ਸਰਵਿਸ ਦੇ ਐਨ ਸੀਮੋਰ ਨੇ ਸੀਬੀਸੀ ਨਿਊਜ਼ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਇਹ ਸੱਚ ਨਹੀਂ ਹੈ ਕਿ ਚਾਰ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ। ਚਾਰੋਂ ਮੁਲਜ਼ਮ ਹਿਰਾਸਤ ਵਿੱਚ ਹਨ ਅਤੇ ਹਾਲੇ ਵੀ ਹਿਰਾਸਤ ਵਿੱਚ ਰਹਿਣਗੇ। ਅਗਲੀ ਅਦਾਲਤ ਵਿਚ ਪੇਸ਼ੀ 11 ਫਰਵਰੀ ਨੂੰ ਪ੍ਰੀ-ਟਰਾਇਲ ਕਾਨਫਰੰਸ ਹੈ ਅਤੇ ਉਹ 12 ਫ਼ਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣਗੇ।
ਵੀਰਵਾਰ ਨੂੰ ਭਾਰਤੀ ਮੀਡੀਆਂ ਵਿੱਚ ਚੱਲੀਆਂ ਮੁਲਜ਼ਮਾਂ ਦੇ ਰਿਹਾਅ ਹੋਣ ਦੀਆਂ ਖ਼ਬਰਾਂ
ਦਰਅਸਲ, ਵੀਰਵਾਰ ਨੂੰ ਕਈ ਭਾਰਤੀ ਮੀਡੀਆਂ ਵਿੱਚ ਮੁਲਜ਼ਮਾਂ ਦੇ ਰਿਹਾਅ ਹੋਣ ਦੀਆਂ ਖ਼ਬਰਾਂ ਚੱਲੀਆਂ। ਏਐਨਆਈ ਨਿਊਜ਼ ਏਜੰਸੀ ਵਲੋਂ ਬ੍ਰਿਟਿਸ਼ ਕੋਲੰਬੀਆ ਦੇ ਨਿਆਂ ਵਿਭਾਗ ਦੇ ਦਸਤਾਵੇਜ਼ ਦਿਖਾਉਂਦੇ ਹੋਏ ਮੁਲਜ਼ਮਾਂ ਦੇ ਰਿਹਾਅ ਹੋਣ ਦਾ ਦਾਅਵਾ ਕੀਤਾ ਗਿਆ। ਇਸ ਤੋਂ ਇਲਾਵਾ, ਹੋਰ ਵੀ ਕਈ ਭਾਰਤੀ ਮੀਡੀਆ ਵਲੋਂ ਇਹ ਖਬਰ ਚਲਾਈ ਗਈ।
ਸਾਲ 2023 ਵਿੱਚ ਹੋਇਆ ਸੀ ਕਤਲ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਗੁਰੂਨਾਨਕ ਸਿੱਖ ਗੁਰਦੁਆਰੇ ਨੇੜੇ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਨਿੱਝਰ ਨੂੰ ਗੋਲੀ ਮਾਰ ਦਿੱਤੀ। ਨਿੱਝਰ ਇਸ ਗੁਰਦੁਆਰੇ ਦਾ ਮੁਖੀ ਵੀ ਸੀ। ਉਹ ਗੁਰਦੁਆਰੇ ਦੇ ਬਾਹਰ ਪਾਰਕਿੰਗ ਵਿੱਚ ਆਪਣੀ ਕਾਰ ਵਿੱਚ ਸੀ। ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਨਿੱਝਰ ਨੂੰ ਕਾਰ ਤੋਂ ਬਾਹਰ ਨਿਕਲਣ ਦਾ ਸਮਾਂ ਨਹੀਂ ਮਿਲਿਆ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਹਾਲਾਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਹੱਤਿਆ ਦਾ ਇਲਜ਼ਾਮ ਭਾਰਤੀ ਏਜੰਟਾਂ 'ਤੇ ਲਗਾਇਆ ਸੀ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ 'ਚ ਖਟਾਸ ਆ ਗਈ ਸੀ।