ਹੁਸ਼ਿਆਰਪੁਰ: ਦੇਸ਼ ਵਿੱਚ ਵਧ ਰਹੀ ਸਾਈਬਰ ਠੱਗੀ ਲਗਾਤਾਰ ਪੈਰ ਪਸਾਰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦਸੂਹਾ ਦੇ ਦੁੱਗਰੀ ਪਿੰਡ ਦੀ ਇੱਕ ਕੁੜੀ ਨਾਲ ਆਨਲਾਈਨ ਧੋਖਾਧੜੀ ਕਰਨ ਦਾ ਸਾਹਮਣੇ ਆਇਆ ਹੈ। ਆਨਲਾਈਨ ਠੱਗਾਂ ਨੇ ਲੜਕੀ ਦੇ ਬਚਤ ਖਾਤੇ ਵਿੱਚੋਂ ਕੁੱਲ 9.30 ਲੱਖ ਰੁਪਏ ਕਢਵਾ ਲਏ ਗਏ, ਇਸ ਲੁੱਟ ਵਿੱਚ ਠੱਗਾਂ ਨੇ ਕੁੜੀ ਦੀਆਂ ਦੋ ਐੱਫਡੀਆਂ ਅਤੇ ਕ੍ਰੈਡਿਟ ਕਾਰਡ ਤੋਂ ਆਨਲਾਈਨ ਪੈਸੇ ਕਢਵਾਏ ਹਨ।
ਕ੍ਰੈਡਿਟ ਕਾਰਡ 'ਚੋਂ ਕਢਵਾਏ 5 ਲੱਖ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਪੀੜਤ ਪਰਮਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਐਚਡੀਐਫ ਸੀ ਬੈਂਕ ਵਿੱਚ ਖਾਤਾ ਹੈ ਅਤੇ ਉਸ ਨੇ ਆਪਣੇ ਕ੍ਰੈਡਿਟ ਕਾਰਡ ਤੋਂ 40 ਹਜ਼ਾਰ ਰੁਪਏ ਖਰਚ ਕੀਤੇ ਸਨ ਪਰ ਬੈਂਕ ਨੇ ਉਸ ਦੇ 44 ਹਜ਼ਾਰ ਰੁਪਏ ਕੱਟ ਲਏ, ਜਿਸ ਸਬੰਧੀ ਉਸ ਨੇ ਬੈਂਕ ਜਾ ਕੇ ਇਸ ਦੀ ਸ਼ਿਕਾਇਤ ਕੀਤੀ। ਇਸ ਦੌਰਾਨ ਉਸ ਵੱਲੋਂ ਇੱਕ ਬੈਂਕ ਮੁਲਾਜ਼ਮ ਨੂੰ ਆਪਣੇ ਖਾਤੇ ਦੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਫਿਰ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਉਸ ਦੇ ਕ੍ਰੈਡਿਟ ਕਾਰਡ ਤੋਂ 5 ਲੱਖ ਰੁਪਏ ਦੀ ਵਰਤੋਂ ਕੀਤੀ ਗਈ। ਕੁੱਲ੍ਹ ਮਿਲਾ ਕੇ ਉਸ ਦਾ ਸਾਢੇ ਨੌ ਲੱਖ ਰੁਪਏ ਠੱਗਾਂ ਨੇ ਕਢਵਾ ਲਏ ਹਨ। ਜਿਸ ਦੀ ਸੁਚਨਾ ਮਿਲਦੇ ਹੀ ਉਸ ਨੇ ਪਰਿਵਾਰ ਸਣੇ ਜਾਕੇ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਅਤੇ ਪੁਲਿਸ ਨੂੰ ਕੀਤੀ ਪਰ ਇਸ ਮਾਮਲੇ ਦਾ ਹੱਲ ਨਹੀਂ ਹੋ ਰਿਹਾ । ਪੀੜਤ ਕੁੜੀ ਪਰਮਿੰਦਰ ਮੁਤਾਬਿਕ ਉਸ ਦੇ ਵਿਆਹ ਦੀ ਤਰੀਕ ਵੀ ਨੇੜੇ ਆ ਗਈ ਸੀ ਪਰ ਇਸ ਕਾਂਡ ਤੋਂ ਬਾਅਦ ਵਿਆਹ ਦੀ ਤਰੀਕ ਵੀ ਅੱਗੇ ਕੀਤੀ ਗਈ ਹੈ।
ਪਰਿਵਾਰ ਨੇ ਲਾਈ ਇਨਸਾਫ ਦੀ ਗੁਹਾਰ
ਪੀੜਤ ਪਰਿਵਾਰ ਨੇ ਕਿਹਾ ਕਿ ਸਾਡੀ ਧੀ ਦੇ ਵਿਆਹ ਲਈ ਜਮ੍ਹਾਂ ਕਰਵਾਏ ਗਏ ਪੈਸੇ ਠੱਗਾਂ ਨੇ ਚਲਾਕੀ ਨਾਲ ਕਢਵਾ ਲਏ ਹਨ। ਇਸ ਲਈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਕੁੜੀ ਦਾ ਹੋਣ ਵਾਲਾ ਸਹੁਰਾ ਪਰਿਵਾਰ ਵਿਆਹ ਲਈ ਕਹਿ ਰਿਹਾ ਹੈ ਪਰ ਇਸ ਠੱਗੀ ਤੋਂ ਬਾਅਦ ਵਿਆਹ ਕਿਸ ਤਰ੍ਹਾਂ ਕਰਵਾ ਸਕਦੇ ਹਾਂ। ਪੀੜਤ ਕੁੜੀ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਦੀ ਧੀ ਦੇ ਠੱਗੇ ਹੋਏ ਪੈਸੇ ਵਾਪਸਿ ਕਰਵਾਏ ਜਾਣ, ਇਹ ਸਭ ਬੈਂਕ ਦੀ ਗਵਤੀ ਕਾਰਨ ਹੋਇਆ ਹੈ। ਇਸ ਦਾ ਇਨਸਾਫ ਦਵਾਇਆ ਜਾਵੇ। ਜ਼ਿਕਰਯੋਗ ਹੈ ਕਿ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਹਨ ਜਦ ਸਾਈਬਰ ਠੱਗਾਂ ਨੇ ਲੋਕਾਂਂ ਦੇ ਖਾਤੇ ਖਾਲੀ ਕੀਤੇ ਹਨ। ਇਸ ਲਈ ਕਈ ਵਾਰ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਪਰ ਬਾਵਜੁਦ ਇਸ ਦੇ ਕੋਈ ਨਾ ਕੋਈ ਛੋਟੀ ਜਿਹੀ ਗਲਤੀ ਵੱਡਾ ਨੁਕਸਾਨ ਕਰਵਾ ਦਿੰਦੀ ਹੈ।