ਚੰਡੀਗੜ੍ਹ: ਪਾਲੀਵੁੱਡ ਦੀ ਬਹੁ-ਚਰਚਿਤ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' (ਆਪਣਾ ਅਰਸਤੂ), ਜਿਸ ਵਿੱਚ ਪਹਿਲੀ ਵਾਰ 85 ਮੰਨੇ-ਪ੍ਰਮੰਨੇ ਅਦਾਕਾਰ ਇਕੱਠਿਆਂ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ।
ਪੰਜਾਬੀ ਸਿਨੇਮਾ ਦੀ ਬਿੱਗ ਸੈੱਟਅੱਪ ਫਿਲਮ ਵਜੋਂ ਵਜ਼ੂਦ ਵਿੱਚ ਲਿਆਂਦੀ ਗਈ ਇਸ ਪਰਿਵਾਰਿਕ ਡਰਾਮਾ ਫਿਲਮ ਦਾ ਨਿਰਮਾਣ 'ਓਮਜੀ ਸਿਨੇਮਾ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਕੀਤਾ ਗਿਆ, ਜਿਸ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਇਸ ਮੰਨੋਰੰਜਕ ਫਿਲਮ ਦੁਆਰਾ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਨਜ਼ਰੀ ਪੈਣਗੇ।
07 ਫਰਵਰੀ ਨੂੰ ਵਰਲਡ-ਵਾਈਡ ਪ੍ਰਦਸ਼ਿਤ ਕੀਤੀ ਜਾ ਰਹੀ ਅਤੇ ਉਦੈ ਪ੍ਰਤਾਪ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਵਿੱਚ ਸ਼ਾਮਿਲ ਕੀਤੇ ਗਏ ਕਲਾਕਾਰਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਬੀਐਨ ਸ਼ਰਮਾ, ਰਾਣਾ ਰਣਬੀਰ, ਸਰਦਾਰ ਸੋਹੀ, ਮਲਕੀਤ ਰੌਣੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਸੁੱਖੀ ਚਾਹਲ, ਸੁਖਵਿੰਦਰ ਰਾਜ, ਪ੍ਰਕਾਸ਼ ਗਾਧੂ, ਨੇਹਾ ਦਿਆਲ, ਹਨੀ ਮੱਟੂ, ਸੰਜੂ ਸੋਲੰਕੀ, ਧਰਮਿੰਦਰ ਕੌਰ, ਜਗਦੀਪ ਵੜਿੰਗ, ਦੀਪਕ ਨਿਆਜ਼, ਪਵਨ ਜੌਹਲ, ਜਗਤਾਰ ਔਲਖ, ਮੰਜੂ ਮਾਹਲ, ਬੱਲੀ ਬਲਜੀਤ, ਤਨਵੀ ਸੈਣੀ, ਨਵਦੀਪ ਕਲੇਰ, ਲਾਭ ਛਤਮਲੀ, ਜਸ਼ਨਜੀਤ ਗੋਸ਼ਾ, ਡਾ. ਹਰਪ੍ਰੀਤ ਸਿੰਘ, ਤਰਲੋਚਨ ਸਿੰਘ ਤੋਚੀ, ਨਵਦੀਪ ਸਿੰਘ, ਤਰਸ਼ਿੰਦਰ ਸਿੰਘ, ਅਕਾਸ਼ ਸੰਧੂ, ਏਕਮ, ਸੁਰਿੰਦਰ ਬਾਬਾ, ਹਰਿੰਦਰ ਰਬੇਲ, ਰਾਜਵੀਰ ਸਿੰਘ, ਹਰਜੀਤ ਕੈਂਥ, ਗੁਣਵੀਨ ਮਨਚੰਦਾ, ਪਰਮ ਗਰੇਵਾਲ, ਪਦਮ ਦੱਤਾ, ਮਨਦੀਪ ਦਿਓਲ, ਪੂਨਮ ਸਿੰਘ, ਸਮੀਰ, ਸੁਖਦੇਵ ਲੱਧੜ, ਗੁਰਦੇਵ ਧਾਲੀਵਾਲ, ਬਿੰਦੂ ਭੁੱਲਰ, ਗੁਰਦੇਵ ਧਾਲੀਵਾਲ, ਵਿਕਾਸ ਨੈਬ, ਸੁੱਖੀ ਰੰਧਾਵਾ, ਰਾਜ ਜੋਸ਼ੀ, ਰਮਨ ਮਿੱਤਲ, ਅਸ਼ੋਕ ਪੁਰੀ, ਗੋਵਰਧਨ ਹੀਰਾ, ਸੁਮਿਲ ਚਾਵਲਾ, ਕੁਲਰਾਜ, ਸੁਲਤਾਨ, ਰਮਨਜੋਤ ਸਿੰਘ ਖਾਲਸਾ ਆਦਿ ਵਰਗੇ ਹੋਰ ਕਾਫੀ ਸਾਰੇ ਕਲਾਕਾਰ ਹਨ।
ਹਾਲੀਆਂ ਸਮੇਂ ਦੌਰਾਨ ਰਿਲੀਜ਼ ਹੋਈਆਂ ਅਤੇ ਅਪਾਰ ਸਲਾਹੁਤਾ ਅਤੇ ਕਾਮਯਾਬੀ ਹਾਸਿਲ ਕਰਨ ਵਾਲੀਆਂ 'ਸ਼ਾਯਰ' ਅਤੇ 'ਕਲੀ ਜੋਟਾ' ਦਾ ਸ਼ਾਨਦਾਰ ਹਿੱਸਾ ਰਹੇ ਸਤਿੰਦਰ ਸਰਤਾਜ ਦੇ ਸਿਤਾਰੇ ਅੱਜਕੱਲ੍ਹ ਬੁਲੰਦੀਆਂ ਉਤੇ ਹਨ, ਜੋ ਗਾਇਕੀ ਦੇ ਨਾਲ-ਨਾਲ ਵੱਡੇ ਪਰਦੇ ਉਤੇ ਵੀ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਹਨ।
ਇਹ ਵੀ ਪੜ੍ਹੋ: