ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੇ ਘਰ ਅਫਸੋਸ ਕਰਨ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ - AAP MLA KUNWAR VIJAY PARTAP SINGH
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/10-01-2025/640-480-23296460-565-23296460-1736510085382.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jan 10, 2025, 5:30 PM IST
ਅੰਮ੍ਰਿਤਸਰ: ਪਿਛਲੇ ਸਾਲ ਸਤੰਬਰ ਮਹੀਨੇ 'ਚ ਅੰਮ੍ਰਿਤਸਰ ਨਾਰਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਮਧੂਮਤਾ ਦਾ ਦਿਹਾਂਤ ਹੋ ਗਿਆ ਸੀ। ਜਿਸ ਦਾ ਅਫਸੋਸ ਕਰਨ ਲਈ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਦੇ ਘਰ ਪਹੁੰਚੇ। ਇਸ ਮੌਕੇ ਬਾਜਵਾ ਨੇ ਕਿਹਾ ਕਿ ਮੈਂ ਜ਼ਰੂਰੀ ਰੁਝੇਵਿਆਂ ਦੇ ਚੱਲਦੇ ਦੁੱਖ ਸਾਂਝਾ ਨਹੀ ਕਰ ਸਕਿਆ ਸੀ। ਇਸ ਕਰਕੇ ਅੱਜ ਇਥੇ ਆਇਆਂ ਹਾਂਂ। ਇਸ ਮੌਕੇ ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਮੇਰੇ ਭਰਾ ਹਨ, ਇੱਕ ਦੂਜੇ ਦੇ ਦੱਖ ਸੁੱਖ 'ਚ ਨਾਲ ਖੜ੍ਹੇ ਹਾਂ। ਕਈ ਵਾਰ ਕੁੰਵਰ ਸਾਬ੍ਹ ਵਿਅਸਤ ਹੁੰਦੇ ਸਨ ਅਤੇ ਕਦੇ ਮੈਂ ਵਿਅਸਤ ਹੁੰਦਾ ਸੀ ਜਿਸ ਕਾਰਨ ਸਾਡਾ ਮੇਲ ਨਹੀਂ ਹੋ ਸਕਿਆ। ਇਸ ਮੌਕੇ ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਸਿਆਸੀ ਬਿਆਨ ਤੋਂ ਗੁਰੇਜ਼ ਕੀਤਾ ਅਤੇ ਕਿਹਾ ਕਿ ਕਾਂਗਰਸ ਦੀ ਮੀਟਿੰਗ ਤੋਂ ਬਾਅਦ ਸਾਰੀ ਗੱਲ ਕੀਤੀ ਜਾਵੇਗੀ।