ਚੰਡੀਗੜ੍ਹ: ਪੰਜਾਬੀ ਕਾਮੇਡੀ ਫਿਲਮਾਂ ਨੂੰ ਨਵੇਂ ਅਯਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗੁਰਚੇਤ ਚਿੱਤਰਕਾਰ, ਜੋ ਅਪਣੀ ਨਵੀਂ ਹਾਸਰਸ ਫਿਲਮ 'ਮਰਤਬਾਨ' ਲੈ ਕੇ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾਉਂਦੀ ਇਹ ਫਿਲਮ ਜਲਦ ਸੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਕੀਤੀ ਜਾਵੇਗੀ।
'ਸੋਹਲ ਰਿਕਾਰਡਸ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਮੰਨੋਰੰਜਕ ਕਾਮੇਡੀ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਬੌਬੀ ਬਾਜਵਾ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਦੀ ਨਿਰਦੇਸ਼ਨਾਂ ਕਰ ਚੁੱਕੇ ਹਨ।
ਪਾਲੀਵੁੱਡ ਮੰਨੋਰੰਜਨ ਉਦਯੋਗ ਵਿੱਚ ਚਰਚਾ ਦਾ ਕੇਂਦਰ ਬਣੀ ਉਕਤ ਪੰਜਾਬੀ ਫਿਲਮ ਵਿੱਚਲੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਚੇਤ ਚਿੱਤਰਕਾਰ ਤੋਂ ਇਲਾਵਾ ਮਲਕੀਤ ਮਲੰਗਾ, ਰਜਿੰਦਰ ਰੋਜ਼ੀ, ਰੁਪਿੰਦਰ ਰੂਪੀ, ਮਾਹੀ ਢਿੱਲੋਂ, ਕੁਲਵੰਤ ਗਿੱਲ, ਸਰਬੰਸ ਪ੍ਰਤੀਕ ਸਿੰਘ, ਸਿਮਰਨ ਵੜੈਚ, ਤੇਜਿੰਦਰ ਕੌਰ, ਕਮਲ ਰਾਜਪਾਲ, ਸਾਬੀ ਸੰਧੂ, ਜੱਗੀ ਭੰਗੂ ਆਦਿ ਸ਼ੁਮਾਰ ਹਨ।
ਉਕਤ ਤੋਂ ਇਲਾਵਾ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਿਰਮਾਤਾ ਅਮਨਿੰਦਰ ਗਰੇਵਾਲ, ਸਕ੍ਰੀਨ ਪਲੇਅ-ਡਾਇਲਾਗ ਲੇਖਕ ਮਲਕੀਤ ਮਲੰਗਾ, ਡੀਓਪੀ ਥੁਲੁੰਗਾ, ਕੋਰਿਓਗ੍ਰਾਫ਼ਰ ਮਨਦੀਪ ਮੈਂਡੀ, ਪ੍ਰੋਡੋਕਸ਼ਨ ਹੈੱਡ ਧੀਰਾਜ ਰਾਜਪੂਤ, ਬੈਕਗਰਾਊਂਡ ਸਕੋਰਰ ਮਹੇਸ਼ ਵਸ਼ਿਸ਼ਠ ਅਤੇ ਕਾਸਟਿਊਮ ਡਿਜ਼ਾਈਨਰ ਗੁਨੀਤ ਕੌਰ ਹਨ।
ਲਘੂ ਫਿਲਮਾਂ ਦੇ ਨਾਲ-ਨਾਲ ਅੱਜਕੱਲ੍ਹ ਪਾਲੀਵੁੱਡ ਸਿਨੇਮਾ ਦ੍ਰਿਸ਼ਾਂਵਲੀ 'ਚ ਵੀ ਬਰਾਬਰਤਾ ਨਾਲ ਸਰਗਰਮ ਨਜ਼ਰ ਆ ਰਹੇ ਹਨ ਅਦਾਕਾਰ ਅਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ, ਜੋ ਸਟੇਜ ਸ਼ੋਅ ਦੇ ਸਿਲਸਿਲੇ ਨੂੰ ਵੀ ਬਰਾਬਰਤਾ ਨਾਲ ਅੰਜ਼ਾਮ ਦੇ ਰਹੇ ਹਨ, ਜਿੰਨ੍ਹਾਂ ਦੀ ਇਸ ਵੱਧ ਰਹੀ ਇਸ ਧਾਂਕ ਦਾ ਅਹਿਸਾਸ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੇ ਲਗਾਤਾਰਤਾ ਨਾਲ ਆਯੋਜਿਤ ਹੋ ਰਹੇ ਸ਼ੋਅਜ ਵੀ ਭਲੀਭਾਂਤ ਕਰਵਾ ਰਹੇ ਹਨ।
ਇਹ ਵੀ ਪੜ੍ਹੋ:
- ਕੱਲ੍ਹ ਰਿਲੀਜ਼ ਹੋਵੇਗੀ ਹਿੰਦੀ ਅਤੇ ਪੰਜਾਬੀ ਸਿਤਾਰਿਆਂ ਨਾਲ ਸਜੀ ਇਹ ਫ਼ਿਲਮ, ਲੀਡਿੰਗ ਭੂਮਿਕਾਵਾ 'ਚ ਨਜ਼ਰ ਆਉਣਗੇ ਇਹ ਚਰਚਿਤ ਚਿਹਰੇ
- ਨੀਰੂ ਬਾਜਵਾ ਤੋਂ ਲੈ ਕੇ ਬਾਲੀਵੁੱਡ ਸੁੰਦਰੀਆਂ ਤੱਕ, ਰੁਪਿੰਦਰ ਹਾਂਡਾ ਦੇ ਇਸ ਪੰਜਾਬੀ ਗੀਤ ਉਤੇ ਹਰ ਕੋਈ ਬਣਾ ਰਿਹਾ ਵੀਡੀਓ
- "ਰਸਤੇ 'ਚ ਕੋਈ ਪਰੇਸ਼ਾਨ ਕਰੇ ਤਾਂ ਭੱਜ ਕੇ ਸਰਦਾਰ ਕੋਲ ਚੱਲੇ ਜਾਣਾ", ਦਿਲ ਨੂੰ ਹਿਲਾ ਕੇ ਰੱਖ ਦੇਵੇਗਾ ਫਿਲਮ 'ਗੁਰਮੁਖ' ਦਾ ਟ੍ਰੇਲਰ, ਦੇਖੋ ਜ਼ਰਾ