ਪੰਜਾਬ

punjab

ETV Bharat / entertainment

ਇਸ ਵੱਡੇ ਪੰਜਾਬੀ ਗਾਇਕ ਨੇ ਡੌਲੇ ਉਤੇ ਬਣਵਾਇਆ ਸਿੱਧੂ ਮੂਸੇਵਾਲਾ ਦਾ ਟੈਟੂ, ਜਾਕੇਟ ਉਤੇ ਲਿਖਵਾਈ ਮਰਹੂਮ ਗਾਇਕ ਲਈ ਇਹ ਖਾਸ ਗੱਲ - GULAB SIDHU

ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਨੇ ਇੱਕ ਅਲੱਗ ਤਰ੍ਹਾਂ ਦੀ ਜਾਕੇਟ ਪਾਈ ਹੋਈ ਹੈ।

Gulab Sidhu gets Sidhu Moosewala tattooed
Gulab Sidhu gets Sidhu Moosewala tattooed (ANI/ Instagram @Gulab Sidhu)

By ETV Bharat Entertainment Team

Published : Jan 4, 2025, 4:01 PM IST

ਚੰਡੀਗੜ੍ਹ:ਪੰਜਾਬੀ ਸੰਗੀਤਕ ਗਲਿਆਰੇ ਵਿੱਚ ਗਾਇਕ ਗੁਲਾਬ ਸਿੱਧੂ ਇਸ ਸਮੇਂ ਆਪਣੇ ਤਾਜ਼ਾ ਰਿਲੀਜ਼ ਹੋਏ ਗੀਤ 'ਲਾਹੌਰ' ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਇਸ ਦੇ ਨਾਲ ਹੀ ਹੁਣ ਇਹ ਗਾਇਕ ਆਪਣੀ ਇੱਕ ਸਾਂਝੀ ਕੀਤੀ ਵੀਡੀਓ ਕਾਰਨ ਵੀ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਜੀ ਹਾਂ...ਦਰਅਸਲ, ਹਾਲ ਹੀ ਵਿੱਚ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਨੇ ਜਾਕੇਟ ਪਾਈ ਹੋਈ ਹੈ, ਇਸ ਜਾਕੇਟ ਉਤੇ ਗਾਇਕ ਨੇ ਪੰਜਾਬ ਦੇ ਭੂਤ ਕਾਲ ਵਿੱਚ ਵਾਪਰੀਆਂ ਕੁੱਝ ਦੁਖਦ ਘਟਨਾਵਾਂ ਦਾ ਵੇਰਵਾ ਵੀ ਦਿੱਤਾ ਹੈ। ਇਸ ਦੇ ਨਾਲ ਹੀ ਗਾਇਕ ਨੇ ਆਪਣੇ ਡੌਲੇ ਉਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਦਾ ਟੈਟੂ ਵੀ ਬਣਵਾਇਆ ਹੋਇਆ ਹੈ, ਜੋ ਦਿਖਣ ਵਿੱਚ ਕਾਫੀ ਸ਼ਾਨਦਾਰ ਹੈ। ਇਸ ਦੇ ਨਾਲ ਹੀ ਜੇਕਰ ਜਾਕੇਟ ਦੀ ਗੱਲ ਕਰੀਏ ਤਾਂ ਲੈਦਰ ਦੀ ਇਸ ਜਾਕੇਟ ਉਤੇ 'ਨੈਵਰ ਫੌਰਗੇਟ 1984' ਅਤੇ 'ਜਸਟਿਸ ਫਾਰ ਸਿੱਧੂ ਮੂਸੇਵਾਲਾ' ਲਿਖਿਆ ਹੋਇਆ ਹੈ।

ਵੀਡੀਓ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਹੁਣ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਦੇਖ ਕੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਅਤੇ ਗਾਇਕ ਦੀ ਵੀਡੀਓ ਉਤੇ ਪਿਆਰ ਦੀ ਵਰਖਾ ਕਰ ਰਹੇ ਹਨ, ਇੱਕ ਨੇ ਲਿਖਿਆ, 'ਘੈਂਟ ਗੱਲ ਬਾਤ ਐ।' ਇਸ ਦੇ ਨਾਲ ਹੀ ਕਈ ਕੁਮੈਂਟ ਬਾਕਸ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਵੀ ਲਿਖ ਰਹੇ ਹਨ ਅਤੇ ਕਈ ਲਾਲ ਦਿਲ ਦਾ ਇਮੋਜੀ ਵੀ ਸਾਂਝਾ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਗਾਇਕ ਗੁਲਾਬ ਸਿੱਧੂ ਨੇ ਮਰਹੂਮ ਗਾਇਕ ਮੂਸੇਵਾਲਾ ਲਈ 'ਜਸਟਿਸ ਫਾਰ ਸਿੱਧੂ ਮੂਸੇਵਾਲਾ' ਲਿਖਿਆ ਹੈ, ਗਾਇਕ ਆਏ ਦਿਨ ਇੰਸਟਾਗ੍ਰਾਮ ਉਤੇ ਇਸ ਸੰਬੰਧੀ ਪੋਸਟ ਸਾਂਝੀ ਕਰਦੇ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਪ੍ਰੋਫਾਈਲ ਫੋਟੋ ਵੀ 'ਜਸਟਿਸ ਫਾਰ ਸਿੱਧੂ ਮੂਸੇਵਾਲਾ' ਹੀ ਲਿਖਿਆ ਹੋਇਆ ਹੈ।

ਇਸ ਦੌਰਾਨ ਜੇਕਰ ਗੁਲਾਬ ਸਿੱਧੂ ਬਾਰੇ ਗੱਲ ਕਰੀਏ ਤਾਂ ਇਹ ਅਜ਼ੀਮ ਗਾਇਕ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਅਪਣੀ ਅਲਹਦਾ ਅਤੇ ਸਫ਼ਲ ਹੋਂਦ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਦਿਨ-ਬ-ਦਿਨ ਹੋਰ ਵਿਸ਼ਾਲਤਾ ਭਰਿਆ ਦਾਇਰਾ ਅਖ਼ਤਿਆਰ ਕਰਦੀ ਜਾ ਰਹੀ ਹੈ। ਗਾਇਕ ਨੇ ਹੁਣ ਤੱਕ ਪੰਜਾਬੀ ਸੰਗੀਤ ਜਗਤ ਨੂੰ ਕਾਫੀ ਸਾਰੇ ਹਿੱਟ ਗਾਣੇ ਦਿੱਤੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details