ਚੰਡੀਗੜ੍ਹ: ਪੰਜਾਬੀ ਸਿਨੇਮਾ ਅਪਕਮਿੰਗ ਅਤੇ ਬਹੁ-ਚਰਚਿਤ ਫਿਲਮਾਂ ਵਿਚ ਸ਼ੁਮਾਰ ਕਰਵਾਉੰਦੀ ਪੰਜਾਬੀ ਫ਼ਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਫ਼ਸਟ ਟਰੈਕ 'ਖੇਤ' ਜਲਦ ਦਰਸ਼ਕਾਂ ਸਨਮੁੱਖ ਕੀਤਾ ਜਾ ਰਿਹਾ, ਜੋ ਵੱਡੇ ਪੱਧਰ ਉੱਪਰ ਵੱਖ ਵੱਖ ਸੰਗ਼ੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
ਪੰਜਾਬ ਸਣੇ ਵਿਦੇਸ਼ ਵਿੱਚ ਫਿਲਮਾਈ ਗਈ ਫਿਲਮ
'ਮੋਸ਼ਨ ਫ਼ਿਲਮਜ ਅਤੇ ਡੈਸਟਿਨੋ ਫ਼ਿਲਮਜ ਦੇ ਬੈਨਰ ਅਤੇ ਪ੍ਰਾਈਮ ਰਿਕਾਰਡਜ਼' ਦੀ ਅਸੋਸੀਏਸ਼ਨ ਅਧੀਨ ਬਣਾਈ ਗਈ ਇਸ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਸੁੱਖ ਸੰਘੇੜਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਬੇਸ਼ੁਮਾਰ ਬਿਗ ਸੈਟਅੱਪ ਸੰਗ਼ੀਤਕ ਵੀਡੀਓਜ਼ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ। ਕੈਨੇਡਾ, ਇੰਗਲੈਂਡ ਅਤੇ ਪੰਜਾਬ ਦੀਆਂ ਵੱਖ- ਵੱਖ ਲੋਕੋਸ਼ਨਜ ਉਪਰ ਫਿਲਮਾਂਈ ਗਈ ਉਕਤ ਰੋਮਾਂਟਿਕ ਡਰਾਮਾ ਅਤੇ ਮੰਨੋਰੰਜਕ ਫ਼ਿਲਮ ਵਿੱਚ ਅਰਮਾਨ ਬੇਦਿਲ ਅਤੇ ਪ੍ਰੀਤ ਔਂਜਲਾ ਲੀਡ ਜੋੜੀ ਦੇ ਤੌਰ ਉੱਤੇ ਨਜ਼ਰ ਆਉਣਗੇ, ਜੋ ਇਸ ਤੋਂ ਪਹਿਲਾ ਸਾਲ 2023 ਵਿੱਚ ਪੰਜਾਬੀ ਸਿਨੇਮਾਂ ਦਾ ਹਿੱਸਾ ਬਣੀ ਅਤੇ ਕਾਫ਼ੀ ਸਲਾਹੁਤਾ ਹਾਸਿਲ ਕਰਨ ਵਾਲੀ ਪੰਜਾਬੀ ਫ਼ਿਲਮ 'ਮੁੰਡਾ ਸਾਊਥਹਾਲ ਦਾ' 'ਚ ਵੀ ਇਕੱਠਿਆ ਸਕਰੀਨ ਸ਼ੇਅਰ ਕਰ ਚੁੱਕੇ ਹਨ, ਜਿੰਨਾਂ ਦੋਹਾਂ ਦੀ ਖੂਬਸੂਰਤ ਜੋੜੀ ਨੂੰ ਦਰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ ਸੀ।
ਸੰਗੀਤ ਤੇ ਫਿਲਮ ਬਾਰੇ
ਸੰਗੀਤਕ ਵੀਡੀਓ ਤੋਂ ਬਾਅਦ ਪੰਜਾਬੀ ਸਿਨੇਮਾਂ ਦੇ ਖੇਤਰ ਵਿੱਚ ਵੀ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ ਨਿਰਦੇਸ਼ਕ ਸੁੱਖ ਸੰਘੇੜਾ, ਜਿੰਨਾਂ ਵੱਲੋਂ ਨਿਰਦੇਸ਼ਿਤ ਕੀਤੇ ਮਿਊਜ਼ਿਕ ਵੀਡੀਓਜ਼ ਨੇ ਗੁਰਨਾਮ ਭੁੱਲਰ , ਰੂਪੀ ਗਿੱਲ ਜਿਹੇ ਕਈ ਐਕਟਰਜ਼ ਨੂੰ ਸਟਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਧਰ ਉਕਤ ਫ਼ਿਲਮ ਦੇ ਰਿਲੀਜ਼ ਹੋਣ ਜਾ ਰਹੇ ਇਸ ਪਹਿਲੇ ਅਤੇ ਪ੍ਰਭਾਵੀ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਜੱਟ ਵੱਲੋਂ ਔਲਾਦ ਵਾਂਗ ਮੰਨੀ ਜਾਂਦੀ ਜ਼ਮੀਨ ਦੀ ਮਹੱਤਤਾ ਨੂੰ ਬਿਆਂ ਕਰਦੇ ਇਸ ਗਾਣੇ ਨੂੰ ਅਵਾਜ਼ ਹਿੰਮਤ ਸੰਧੂ ਨੇ ਦਿੱਤੀ ਹੈ, ਜਦਕਿ ਇਸ ਦਾ ਸੰਗੀਤ ਹਾਕਮ ਵੱਲੋ ਤਿਆਰ ਕੀਤਾ ਗਿਆ ਹੈ, ਜਿੰਨਾਂ ਵੱਲੋ ਸ਼ਾਨਦਾਰ ਸੰਗੀਤ ਅਧੀਨ ਬੁਣੇ ਗਏ ਇਸ ਗਾਣੇ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਹਨ।