ਚੰਡੀਗੜ੍ਹ: ਆਪਣੀਆਂ ਬੋਲਡ ਤਸਵੀਰਾਂ ਲਈ ਜਾਣੀ ਜਾਂਦੀ ਸਾਰਾ ਗੁਰਪਾਲ ਇਸ ਸਮੇਂ ਆਪਣੀ ਇੱਕ ਪੋਸਟ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਇਸ ਪੋਸਟ ਨੇ ਕਾਫੀ ਸਾਰੇ ਸੁਆਲ ਖੜ੍ਹੇ ਕੀਤੇ ਹਨ। ਪ੍ਰਸ਼ੰਸਕ ਇਸ ਪੋਸਟ ਉਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਆਓ ਇਸ ਪੂਰੇ ਮਾਮਲੇ ਨੂੰ ਸਮਝਦੇ ਹਾਂ।
ਪੋਸਟ ਸ਼ੇਅਰ ਕਰਕੇ ਕੀ ਬੋਲੀ ਸਾਰਾ ਗੁਰਪਾਲ
ਉਲੇਖਯੋਗ ਹੈ ਕਿ ਹਾਲ ਹੀ ਵਿੱਚ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰਾ ਨੇ ਲਿਖਿਆ, ''ਹੈਲੋ ਪਰਿਵਾਰ...ਜਦੋਂ ਪੰਜਾਬੀ ਇੰਡਸਟਰੀ ਦਾ ਦੋਸਤ/ਪਰਿਵਾਰ ਵਰਗਾ ਮੈਂਬਰ ਮੈਨੂੰ ਧੋਖਾ ਦੇਵੇ ਅਤੇ ਬਦਨਾਮ ਕਰੇ ਤਾਂ ਮੈਂ ਕੀ ਕਰਾਂ? ਕਿਰਪਾ ਕਰਕੇ ਸੁਝਾਅ ਦਿਓ ਕਿ ਮੈਂ ਉਸ 'ਤੇ ਕੀ ਕਾਰਵਾਈ ਕਰਾਂ।" ਇਸ ਤੋਂ ਇਲਾਵਾ ਅਦਾਕਾਰਾ ਨੇ ਸ਼ਹਿਨਾਜ਼ ਗਿੱਲ ਨੂੰ ਟੈਗ ਕਰਕੇ ਇੰਸਟਾਗ੍ਰਾਮ ਉਤੇ ਸਟੋਰੀ ਸਾਂਝੀ ਕੀਤੀ ਅਤੇ ਲਿਖਿਆ, 'ਤੁਸੀਂ ਇੰਡਸਟਰੀ ਬਾਰੇ ਸਹੀ ਸੀ।' ਤੁਹਾਨੂੰ ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਸ਼ਹਿਨਾਜ਼ ਗਿੱਲ ਨੇ ਪੰਜਾਬੀ ਇੰਡਸਟਰੀ ਬਾਰੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਸਨ।
ਪੋਸਟ ਦੇਖ ਕੇ ਕੀ ਬੋਲੇ ਪ੍ਰਸ਼ੰਸਕ