ਪੰਜਾਬ

punjab

ETV Bharat / entertainment

ਪੰਜਾਬੀ ਸਿਨੇਮਾ ਨੂੰ ਹਿੱਟ ਫਿਲਮਾਂ ਦੇਣ ਵਾਲੇ ਇਸ ਵੱਡੇ ਅਦਾਕਾਰ ਦੇ ਪੁੱਤਰ ਨੇ ਕਰਵਾਇਆ ਦੂਜਾ ਵਿਆਹ, ਸਾਂਝੀਆਂ ਕੀਤੀਆਂ ਤਸਵੀਰਾਂ - BOLLYWOOD ACTOR

ਬਾਲੀਵੁੱਡ ਅਦਾਕਾਰ ਪ੍ਰਤੀਕ ਬੱਬਰ ਨੇ ਦੂਜਾ ਵਿਆਹ ਕਰ ਲਿਆ ਹੈ। ਕੀ ਤੁਸੀਂ ਜਾਣਦੇ ਹੋ ਪ੍ਰਤੀਕ ਦੀ ਦੂਜੀ ਪਤਨੀ ਕੌਣ ਹੈ?

ਪ੍ਰਤੀਕ ਬੱਬਰ
ਪ੍ਰਤੀਕ ਬੱਬਰ (Photo: IANS)

By ETV Bharat Entertainment Team

Published : Feb 15, 2025, 3:52 PM IST

ਹੈਦਰਾਬਾਦ: 'ਮੜ੍ਹੀ ਦਾ ਦੀਵਾ' ਅਤੇ 'ਚੰਨ ਪ੍ਰਦੇਸ਼ੀ' ਵਰਗੀਆਂ ਹਿੱਟ ਫਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਅਦਾਕਾਰ ਰਾਜ ਬੱਬਰ ਦੇ ਪੁੱਤਰ ਅਤੇ ਬਾਲੀਵੁੱਡ ਅਦਾਕਾਰ ਪ੍ਰਤੀਕ ਬੱਬਰ ਨੇ ਵੈਲੇਨਟਾਈਨ ਦੇ ਮੌਕੇ 'ਤੇ ਆਪਣੀ ਪ੍ਰੇਮਿਕਾ ਪ੍ਰਿਆ ਬੈਨਰਜੀ ਨਾਲ ਵਿਆਹ ਕਰਵਾ ਲਿਆ ਹੈ।

ਜੀ ਹਾਂ...ਪ੍ਰਤੀਕ ਬੱਬਰ ਅਤੇ ਪ੍ਰਿਆ ਬੈਨਰਜੀ ਦਾ ਵਿਆਹ 14 ਫਰਵਰੀ 2025 ਨੂੰ ਹੋਇਆ ਸੀ। ਜੋੜੇ ਨੇ ਇਸ ਖਾਸ ਪਲ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ। ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਅਤੇ ਸ਼ੁੱਭਕਾਮਨਾਵਾਂ ਦੇ ਰਹੇ ਹਨ। ਇਸ ਦੇ ਨਾਲ ਹੀ ਪ੍ਰਤੀਕ ਦੀ ਦੂਜੀ ਪਤਨੀ ਬਾਰੇ ਜਾਣਨ ਲਈ ਕੁਝ ਲੋਕ ਗੂਗਲ ਦੀ ਮਦਦ ਲੈ ਰਹੇ ਹਨ। ਲੋਕ ਜਾਣਨਾ ਚਾਹੁੰਦੇ ਹਨ ਕਿ ਪ੍ਰਿਆ ਬੈਨਰਜੀ ਕੌਣ ਹੈ? ਤਾਂ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਬਾਰੇ...।

ਵਿਆਹ ਤੋਂ ਬਾਅਦ 14 ਫਰਵਰੀ ਨੂੰ ਨਵੇਂ ਵਿਆਹੇ ਜੋੜੇ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਾਂਝੀ ਪੋਸਟ ਸ਼ੇਅਰ ਕੀਤੀ ਅਤੇ ਆਪਣੇ ਵਿਆਹ ਬਾਰੇ ਦੱਸਿਆ। ਉਨ੍ਹਾਂ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ ਹੈ, 'ਮੈਂ ਹਰ ਜਨਮ 'ਚ ਤੇਰੇ ਨਾਲ ਵਿਆਹ ਕਰਾਂਗਾ।'

ਪੋਸਟ 'ਚ ਪ੍ਰਤੀਕ ਅਤੇ ਪ੍ਰਿਆ ਨੂੰ ਵਿਆਹ ਦੇ ਮੰਡਪ 'ਚ ਬੈਠ ਕੇ ਰਸਮਾਂ ਨਿਭਾਉਂਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਦੋਵੇਂ ਇੱਕ-ਦੂਜੇ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਤਸਵੀਰਾਂ ਪੋਸਟ ਹੋਣ ਤੋਂ ਬਾਅਦ ਬੀ-ਟਾਊਨ ਦੇ ਕਈ ਸੈਲੇਬਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਵਿੱਚ ਬਾਲੀਵੁੱਡ ਅਦਾਕਾਰ ਬੌਬੀ ਦਿਓਲ, ਪੂਜਾ ਹੇਗੜੇ, ਵਰੁਣ ਸ਼ਰਮਾ ਵਰਗੇ ਕਈ ਕਲਾਕਾਰ ਸ਼ਾਮਲ ਹਨ।

ਕੌਣ ਹੈ ਪ੍ਰਿਆ ਬੈਨਰਜੀ?

ਪ੍ਰਿਆ ਬੈਨਰਜੀ ਇੱਕ ਕੈਨੇਡੀਅਨ ਅਦਾਕਾਰਾ ਹੈ। ਹਿੰਦੀ ਤੋਂ ਇਲਾਵਾ ਉਨ੍ਹਾਂ ਨੇ ਤਾਮਿਲ ਅਤੇ ਤੇਲਗੂ ਫਿਲਮਾਂ 'ਚ ਕੰਮ ਕੀਤਾ ਹੈ। ਪ੍ਰਿਆ ਨੇ 2015 'ਚ ਫਿਲਮ 'ਜਜ਼ਬਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਹ ਐਸ਼ਵਰਿਆ ਰਾਏ, ਇਰਫਾਨ ਖਾਨ ਅਤੇ ਸ਼ਬਾਨਾ ਆਜ਼ਮੀ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਈ ਸੀ।

ਇਸ ਤੋਂ ਇਲਾਵਾ ਉਹ OTT 'ਤੇ ਵੀ ਐਕਟਿੰਗ ਕਰਦੀ ਨਜ਼ਰ ਆ ਚੁੱਕੀ ਹੈ। ਪ੍ਰਿਆ ਬੈਨਰਜੀ ਨੇ ਨੈੱਟਫਲਿਕਸ ਸੀਰੀਜ਼ ਰਾਣਾ ਨਾਇਡੂ ਅਤੇ ਪ੍ਰਾਈਮ ਵੀਡੀਓ ਸੀਰੀਜ਼ 'ਅਧੂਰਾ' ਵਿੱਚ ਕੰਮ ਕੀਤਾ। ਪ੍ਰਿਆ ਨੂੰ 2020 ਵਿੱਚ ਇੱਕ ਮੀਡੀਆ ਐਵਾਰਡ ਸੂਚੀ ਦੀ 'ਮੋਸਟ ਡਿਜ਼ਾਇਰੇਬਲ ਵੂਮੈਨ ਲਿਸਟ' ਵਿੱਚ 22ਵਾਂ ਸਥਾਨ ਦਿੱਤਾ ਗਿਆ ਸੀ।

ਪ੍ਰਤੀਕ ਬੱਬਰ ਦੀ ਪਹਿਲੀ ਪਤਨੀ

ਪ੍ਰਿਆ ਤੋਂ ਪਹਿਲਾਂ ਪ੍ਰਤੀਕ ਬੱਬਰ ਦਾ ਵਿਆਹ ਫਿਲਮ ਮੇਕਰ ਸਾਨਿਆ ਸਾਗਰ ਨਾਲ ਹੋਇਆ ਸੀ। ਦੋਵਾਂ ਨੇ 23 ਜਨਵਰੀ 2019 ਨੂੰ ਵਿਆਹ ਕੀਤਾ ਸੀ। ਪਰ ਇੱਕ ਸਾਲ ਬਾਅਦ ਕਿਸੇ ਕਾਰਨ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਪ੍ਰਤੀਕ ਅਤੇ ਸਾਨਿਆ ਦਾ 2020 ਵਿੱਚ ਤਲਾਕ ਹੋ ਗਿਆ ਸੀ।

ਇਹ ਵੀ ਪੜ੍ਹੋ:

ABOUT THE AUTHOR

...view details