ਚੰਡੀਗੜ੍ਹ: ਵਿਰਸਾ ਪੰਜਾਬ ਟੂਰ ਲੜੀ ਨੂੰ ਲੈ ਕੇ ਦੁਨੀਆਂ ਭਰ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ ਗਾਇਕ ਮਨਮੋਹਨ ਵਾਰਿਸ, ਜੋ ਆਪਣਾ ਨਵਾਂ ਗਾਣਾ 'ਚੋਬਰ ਚੋਟੀ ਦਾ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਗਾਇਕੀ ਦਾ ਅਹਿਸਾਸ ਕਰਵਾਉਂਦਾ ਇਹ ਗਾਣਾ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
'ਪਲਾਜ਼ਮਾ ਰਿਕਾਰਡਸ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਬੋਲ ਸਿਰਜਣਾ ਵੀ ਮਨਮੋਹਨ ਵਾਰਿਸ ਵੱਲੋਂ ਖੁਦ ਕੀਤੀ ਗਈ ਹੈ, ਜਦਕਿ ਸੰਗੀਤ ਸੰਗਤਾਰ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਅਪਣੇ ਇਸ ਵੱਡੇ ਭਰਾ ਲਈ ਕਈ ਪ੍ਰਭਾਵਪੂਰਨ ਗਾਣਿਆ ਲਈ ਸੰਗੀਤ ਸੰਯੋਜਨ ਕਰ ਚੁੱਕੇ ਹਨ।
ਪੰਜਾਬੀਅਤ ਤਾਣੇ-ਬਾਣੇ ਅਧੀਨ ਬੁਣੇ ਗਏ ਇਸ ਗਾਣੇ ਅਤੇ ਅਸਲ ਪੰਜਾਬ ਦੇ ਵੱਖ-ਵੱਖ ਰੰਗਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਸੰਦੀਪ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜੋ ਮਨਮੋਹਨ ਵਾਰਿਸ ਦੇ ਮਨਪਸੰਦੀ ਦਾ ਸੰਗੀਤਕ ਵੀਡੀਓ ਨਿਰਦੇਸ਼ਕਾਂ ਵਿੱਚੋਂ ਇੱਕ ਮੋਹਰੀ ਨਾਂਅ ਰਹੇ ਹਨ।
21 ਫ਼ਰਵਰੀ ਨੂੰ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ-ਚੰਨ ਲਾਉਣ ਵਿੱਚ ਚਰਚਿਤ ਮਾਡਲ ਅਤੇ ਅਦਾਕਾਰਾ ਅਮਨ ਹੁੰਦਲ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਕਈ ਬਹੁ-ਚਰਚਿਤ ਫਿਲਮਾਂ ਦਾ ਲੀਡ ਅਦਾਕਾਰਾ ਦੇ ਤੌਰ ਉਤੇ ਸ਼ਾਨਦਾਰ ਹਿੱਸਾ ਰਹੀ ਹੈ।
ਕੈਨੈਡਾ, ਅਮਰੀਕਾ, ਆਸਟ੍ਰੇਲੀਆ ਸਮੇਤ ਵੱਖ-ਵੱਖ ਮੁਲਕਾਂ ਵਿੱਚ ਵਿਰਸਾ ਪੰਜਾਬ ਸ਼ੋਅਜ਼ ਆਯੋਜਿਤ ਕਰ ਚੁੱਕੇ ਮਨਮੋਹਨ ਵਾਰਿਸ ਸਮੇਤ ਤਿੰਨੋਂ ਵਾਰਿਸ ਭਰਾ ਕਮਲ ਹੀਰ ਅਤੇ ਸੰਗਤਾਰ ਅੱਜਕੱਲ੍ਹ ਇਸੇ ਇਸੇ ਦੀਆਂ ਆਖ਼ਰੀ ਚਰਨ ਤਿਆਰੀਆਂ ਨੂੰ ਵੀ ਆਖ਼ਰੀ ਛੋਹਾਂ ਦੇ ਰਹੇ ਹਨ, ਜਿਸ ਸੰਬੰਧਤ ਅਹਿਮ ਪਹਿਲੂਆਂ ਨੂੰ ਉਨ੍ਹਾਂ ਵੱਲੋਂ ਜਲਦ ਰਿਵੀਲ ਕੀਤਾ ਜਾਵੇਗਾ।
ਓਧਰ ਉਕਤ ਗਾਣੇ ਨੂੰ ਲੈ ਕੇ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਗਾਇਕ ਮਨਮੋਹਨ ਵਾਰਿਸ ਦੀ ਸੰਗੀਤਕ ਟੀਮ ਨੇ ਦੱਸਿਆ ਕਿ ਸੰਗੀਤ ਖੇਤਰ ਵਿੱਚ ਤਰੋ-ਤਾਜ਼ਗੀ ਭਰੇ ਭਾਵਾਂ ਦਾ ਅਹਿਸਾਸ ਅਤੇ ਇਜ਼ਹਾਰ ਕਰਵਾਉਣ ਜਾ ਰਹੇ ਇਸ ਗਾਣੇ ਅਤੇ ਮਿਊਜ਼ਿਕ ਵੀਡੀਓ ਨੂੰ ਬੇਹੱਦ ਨਿਵੇਕਲੇ ਗਾਇਨ ਅਤੇ ਸੰਗੀਤਕ ਰੰਗਾਂ ਨਾਲ ਅੋਤ ਪੋਤ ਕੀਤਾ ਗਿਆ ਹੈ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਪਸੰਦ ਆਵੇਗਾ।
ਇਹ ਵੀ ਪੜ੍ਹੋ: