ETV Bharat / state

ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ: 52 ਪੁਲਿਸ ਕਰਮੀਆਂ ਨੂੰ ਕੀਤਾ ਬਰਖ਼ਾਸਤ - POLICE OFFICERS DISMISSED

ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ: ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਆਂ ਵਿੱਚੋਂ 52 ਪੁਲਿਸ ਕਰਮੀਆਂ ਨੂੰ ਕੀਤਾ ਬਰਖ਼ਾਸਤ

POLICE OFFICERS DISMISSED
ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ (x)
author img

By ETV Bharat Punjabi Team

Published : Feb 19, 2025, 10:43 PM IST

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਨਤਕ ਸੇਵਾ ਪ੍ਰਦਾਨ ਕਰਨ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਇਮਾਨਦਾਰੀ ’ਤੇ ਜ਼ੋਰ ਦਿੰਦੇ ਹੋਏ, ਸਾਰੇ ਜ਼ਿਲਿ੍ਆਂ ਦੇ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਸੀਪੀਜ਼/ਐਸਐਸਪੀਜ਼) ਨੇ ਭ੍ਰਿਸ਼ਟ ਗਤੀਵਿਧੀਆਂ, ਦੁਰਵਿਵਹਾਰ, ਅਪਰਾਧਿਕ ਗਤੀਵਿਧੀਆਂ ਜਾਂ ਲੰਬੇ ਸਮੇਂ ਤੋਂ ਗੈਰਹਾਜ਼ਰ ਰਹਿਣ ਵਾਲੇ 52 ਪੁਲਿਸ ਕਰਮੀਆਂ ਨੂੰ ਬਰਖ਼ਾਸਤ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ। ਬਰਖ਼ਾਸਤ ਕੀਤੇ ਗਏ ਪੁਲਿਸ ਅਧਿਕਾਰੀਆਂ ਵਿੱਚ ਇੱਕ ਇੰਸਪੈਕਟਰ, ਪੰਜ ਸਹਾਇਕ ਸਬ-ਇੰਸਪੈਕਟਰ , ਚਾਰ ਹੌਲਦਾਾਰ (ਐਚ.ਸੀ.) ਅਤੇ ਵੱਖ-ਵੱਖ ਜ਼ਿਲਿ੍ਆਂ ਵਿਚ ਤਾਇਨਾਤ 42 ਸਿਪਾਹੀ ਸ਼ਾਮਲ ਹਨ।

ਸਬੂਤਾਂ ਦੀ ਬਾਰੀਕੀ ਨਾਲ ਜਾਂਚ

ਡੀਜੀਪੀ ਗੌਰਵ ਯਾਦਵ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਆਪੋ-ਆਪਣੇ ਜ਼ਿਲਿ੍ਆਂ ਅਤੇ ਕਮਿਸ਼ਨਰੇਟਾਂ ਦੇ ਸੀ.ਪੀਜ਼/ਐਸ.ਐਸ.ਪੀਜ਼. ਉਨ੍ਹਾਂ ਮਾਮਲਿਆਂ ਦੀ ਪਛਾਣ ਕਰ ਰਹੇ ਹਨ । ਜਿੰਨਾਂ ਵਿੱਚ ਪੁਲਿਸ ਅਧਿਕਾਰੀ ਐਫ.ਆਈ.ਆਰ. ਵਿੱਚ ਲੋੜੀਂਦੇ ਹਨ, ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਜਾਂ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਹਰੇਕ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰਨ ਲਈ ਢੁਕਵੀਂ ਪ੍ਰਕਿਰਿਆ ਅਪਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ, ਫ਼ਰੀਦਕੋਟ ਜ਼ਿਲ੍ਹੇ ਵਿੱਚ ਥਾਦਾ ਸਾਦਿਕ ਦੇ ਇੱਕ ਸਟੇਸ਼ਨ ਹਾਊਸ ਅਫਸਰ (ਐਸ.ਐਚ.ਓ.) ਅਤੇ ਦੋ ਸਿਪਾਹੀਆਂ ਨੂੰ ਜ਼ਬਰਨ ਪੈਸਾ ਵਸੂਲੀ ਵਿੱਚ ਸ਼ਾਮਲ ਪਾਏ ਜਾਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੰਜਾਬ ਪੁਲਿਸ ਦੀ ਭ੍ਰਿਸ਼ਟਾਚਾਰ ਵਿਰੁੱਧ ‘ਜ਼ੀਰੋ ਟੌਲਰੈਂਸ ਨੀਤੀ’ ਵਾਲੀ ਵਚਨਬੱਧਤਾ ਦ੍ਰਿੜਾਉਂਦੇ ਹੋਏ ਡੀ.ਜੀ.ਪੀ. ਪੰਜਾਬ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ,‘‘ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ’’।

ਈ-ਐਫ.ਆਈ.ਆਰ. ਸਹੂਲਤ ਸ਼ੁਰੂ ਕਰੇਗੀ ਪੰਜਾਬ ਪੁਲਿਸ

ਪੰਜਾਬ ਪੁਲਿਸ ਦੇ ਆਗਾਮੀ ਪ੍ਰੋਜੈਕਟਾਂ ਬਾਰੇ ਵੇਰਵੇ ਸਾਂਝੇ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਮੋਟਰ ਵਾਹਨ ਚੋਰੀ ਲਈ ਈ-ਐਫ.ਆਈ.ਆਰ. ਸਹੂਲਤ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਨਾਲ ਲੋਕ ਆਨਲਾਈਨ ਪਲੇਟਫਾਰਮ ਜਾਂ ਸਾਂਝ ਕੇਂਦਰਾਂ ’ਤੇ ਜਾ ਕੇ ਵਾਹਨ ਚੋਰੀ ਸਬੰਧੀ ਐਫ.ਆਈ.ਆਰ. ਦਰਜ ਕਰਵਾ ਸਕਣਗੇ। ਡੀਜੀਪੀ ਨੇ ਕਿਹਾ ਕਿ ਇਸ ਉਦੇਸ਼ ਦੀ ਪੂਰਤੀ ਲਈ ਸੂਬਾ ਪੱਧਰ ’ਤੇ ਇੱਕ ਈ-ਪੁਲਿਸ ਸਟੇਸ਼ਨ ਵੀ ਸਥਾਪਤ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ‘‘ ਅਸੀਂ ਸੂਬਾ ਸਰਕਾਰ ਰਾਹੀਂ ਮਾਨਯੋਗ ਹਾਈ ਕੋਰਟ ਨੂੰ ਹਰੇਕ ਜ਼ਿਲ੍ਹੇ ਵਿੱਚ ਈ-ਕੋਰਟ ਨੋਟੀਫਾਈ ਕਰਨ ਸਬੰਧੀ ਬੇਨਤੀ ਵੀ ਕਰਾਂਗੇ।’’

ਉਨ੍ਹਾਂ ਕਿਹਾ ਕਿ ਈ-ਐਫਆਈਆਰ ਪ੍ਰੋਜੈਕਟ ਦਾ ਉਦੇਸ਼ ਜਨਤਾ ਦੇ ਪੁਲਿਸ ਨਾਲ ਸਿੱਧੇ ਸੰਪਰਕ ਨੂੰ ਘਟਾਉਣਾ ਅਤੇ ਤਕਨਾਲੋਜੀ ਦੀ ਵਰਤੋਂ ਨਾਲ ਨਾਗਰਿਕ-ਪੱਖੀ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵੀ ਪੰਜਾਬ ਪੁਲਿਸ ਸਾਂਝ ਪ੍ਰੋਜੈਕਟ ਤਹਿਤ 43 ਪੁਲਿਸ ਸੇਵਾਵਾਂ ਆਨਲਾਈਨ ਪ੍ਰਦਾਨ ਕਰ ਰਹੀ ਹੈ। ਡੀਜੀਪੀ ਗੌਰਵ ਯਾਦਵ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਨੇ ਇੰਡੀਅਨ ਪੁਲਿਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਅੰਦਰੂਨੀ ਪੁਲਿਸ ਸੁਧਾਰਾਂ ਬਾਰੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਨਾਲ ਪੰਜਾਬ ਅਜਿਹਾ ਪ੍ਰੋਜੈਕਟ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਇਹ ਪ੍ਰੋਜੈਕਟ, ਜੋ ਕਿ ਪਹਿਲਾਂ ਐਸਏਐਸ ਨਗਰ ਅਤੇ ਰੂਪਨਗਰ ਵਿੱਚ ਸ਼ੁਰੂ ਕੀਤਾ ਗਿਆ ਸੀ, ਹੁਣ ਫਤਿਹਗੜ੍ਹ ਸਾਹਿਬ ਅਤੇ ਖੰਨਾ ਸਮੇਤ ਦੋ ਹੋਰ ਜ਼ਿਲਿ੍ਹਆਂ ਵਿੱਚ ਵੀ ਸ਼ੁਰੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਪਹਿਲਕਦਮੀ ਸ਼ਿਕਾਇਤ/ਐਫਆਈਆਰ ਰਜਿਸਟਰੇਸ਼ਨ ਨੂੰ ਬਿਹਤਰ ਬਣਾਉਣ, ਪੁਲਿਸ ਪ੍ਰਤੀਕਿਰਿਆ, ਵਿਵਹਾਰ ਅਤੇ ਆਚਰਣ ਨੂੰ ਬਿਹਤਰ ਬਣਾਉਣ, ਪਰੇਸ਼ਾਨੀ ਨੂੰ ਘੱਟ ਕਰਨ, ਨਾਗਰਿਕ ਸੇਵਾਵਾਂ ਤੇ ਭਾਈਚਾਰਕ ਸ਼ਮੂਲੀਅਤ ’ਤੇ ਕੇਂਦ੍ਰਿਤ ਹਨ।

ਜ਼ਿਲ੍ਹਾਵਾਰ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਦਾ ਡਾਟਾ

ਸੀਪੀ ਅੰਮ੍ਰਿਤਸਰ: 2

ਸੀਪੀ ਜਲੰਧਰ : 2

ਸੀਪੀ ਲੁਧਿਆਣਾ: 4

ਬਟਾਲਾ: 2

ਬਠਿੰਡਾ: 2

ਫਤਹਿਗੜ੍ਹ ਸਾਹਿਬ : 1

ਫਾਜ਼ਿਲਕਾ: 2

ਫਰੀਦਕੋਟ: 3

ਫਿਰੋਜ਼ਪੁਰ: 1

ਗੁਰਦਾਸਪੁਰ: 1

ਹੁਸ਼ਿਆਰਪੁਰ: 4

ਜਲੰਧਰ ਦਿਹਾਤੀ: 2

ਕਪੂਰਥਲਾ: 4

ਖੰਨਾ: 1

ਲੁਧਿਆਣਾ ਦਿਹਾਤੀ : 3

ਮਾਨਸਾ: 1

ਮਲੇਰਕੋਟਲਾ: 1

ਪਠਾਨਕੋਟ: 1

ਪਟਿਆਲਾ: 5

ਰੂਪਨਗਰ: 1

ਸ੍ਰੀ ਮੁਕਤਸਰ ਸਾਹਿਬ : 2

ਸੰਗਰੂਰ: 2

ਐਸ.ਏ.ਐਸ.ਨਗਰ: 2

ਐਸ ਬੀ ਐਸ ਨਗਰ: 1

ਤਰਨਤਾਰਨ: 2

ETV Bharat Logo

Copyright © 2025 Ushodaya Enterprises Pvt. Ltd., All Rights Reserved.