ਨਵੀਂ ਦਿੱਲੀ— ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੁਬਈ 'ਚ ਬੰਗਲਾਦੇਸ਼ ਖਿਲਾਫ ਮੈਚ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਇਸ ਦੇ ਨਾਲ ਰੋਹਿਤ ਨੇ ਚੈਂਪੀਅਨਸ ਟਰਾਫੀ 2025 'ਚ ਆਪਣਾ ਇਰਾਦਾ ਜ਼ਾਹਰ ਕਰ ਦਿੱਤਾ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ 'ਚੈਂਪੀਅਨਸ ਟਰਾਫੀ ਸਾਡੇ ਲਈ ਵੱਡਾ ਟੂਰਨਾਮੈਂਟ ਹੈ ਅਤੇ ਅਸੀਂ ਇਸ ਨੂੰ ਜਿੱਤਣਾ ਚਾਹੁੰਦੇ ਹਾਂ। ਅਸੀਂ ਇਸ ਨੂੰ ਉਸੇ ਤਰ੍ਹਾਂ ਖੇਡਾਂਗੇ ਜਿਸ ਤਰ੍ਹਾਂ ਅਸੀਂ ਸਾਰੇ ਟੂਰਨਾਮੈਂਟ ਖੇਡੇ ਹਨ। ਦਰਅਸਲ, ਚੈਂਪੀਅਨਸ ਟਰਾਫੀ ਦਾ ਦੂਜਾ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵੀਰਵਾਰ 20 ਫਰਵਰੀ ਨੂੰ ਦੁਪਹਿਰ 2:30 ਵਜੇ ਤੋਂ ਖੇਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਭਾਵ ਬੁੱਧਵਾਰ (19 ਫਰਵਰੀ) ਨੂੰ ਰੋਹਿਤ ਸ਼ਰਮਾ ਨੇ ਦੁਬਈ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਰੋਹਿਤ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਹਨ।
Rohit Sharma said " champions trophy is a very important tournament for us". pic.twitter.com/LkOzkRxXDf
— Johns. (@CricCrazyJohns) February 19, 2025
ਗਿੱਲ ਨੂੰ ਕਪਤਾਨ ਕਿਉਂ ਬਣਾਇਆ
ਰੋਹਿਤ ਸ਼ਰਮਾ ਨੇ ਟੀਮ ਇੰਡੀਆ ਦੇ ਉਪ ਕਪਤਾਨ ਸ਼ੁਭਮਨ ਗਿੱਲ ਬਾਰੇ ਵੀ ਗੱਲ ਕੀਤੀ ਹੈ। ਗਿੱਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ‘ਸ਼ੁਭਮਨ ਗਿੱਲ ਇੱਕ ਸ਼ਾਨਦਾਰ ਖਿਡਾਰੀ ਹੈ। ਉਸ ਦੇ ਅੰਕੜੇ ਹੈਰਾਨੀਜਨਕ ਹਨ। ਇਸ ਕਾਰਨ ਉਨ੍ਹਾਂ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਟੀਮ 'ਚ ਪੰਜ ਸਪਿਨਰ ਹੋਣ 'ਤੇ ਰੋਹਿਤ ਸ਼ਰਮਾ ਨੇ ਕੀ ਕਿਹਾ?
ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੂੰ ਟੀਮ 'ਚ ਸ਼ਾਮਲ ਪੰਜ ਸਪਿਨ ਗੇਂਦਬਾਜ਼ਾਂ ਬਾਰੇ ਵੀ ਪੁੱਛਿਆ ਗਿਆ। ਇਸ ਬਾਰੇ ਗੱਲ ਕਰਦੇ ਹੋਏ ਰੋਹਿਤ ਨੇ ਕਿਹਾ, 'ਮੈਂ 5 ਸਪਿਨਰਾਂ ਬਾਰੇ ਨਹੀਂ ਸੋਚਦਾ, ਸਗੋਂ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ 2 ਸਪਿਨਰ ਹਨ ਅਤੇ ਬਾਕੀ 3 ਆਲਰਾਊਂਡਰ ਹਨ।'
Rohit Sharma said " gill is a classy player, numbers are crazy - there is a reason why he has been moved as the vice-captain". pic.twitter.com/NXImHnRxyf
— Johns. (@CricCrazyJohns) February 19, 2025
ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ 'ਚ ਟੀਮ ਇੰਡੀਆ ਦੀ ਜਿੱਤ ਦਾ ਫਾਰਮੂਲਾ ਵੀ ਸਾਂਝਾ ਕੀਤਾ। ਉਸ ਨੇ ਕਿਹਾ ਹੈ, 'ਕਿਸੇ ਵੀ ਟੂਰਨਾਮੈਂਟ 'ਚ ਜਿੱਤ ਹਾਸਲ ਕਰਨ ਲਈ ਤੁਹਾਡੇ ਚੋਟੀ ਦੇ 4 ਬੱਲੇਬਾਜ਼ਾਂ ਦਾ ਪ੍ਰਦਰਸ਼ਨ ਜ਼ਰੂਰੀ ਹੁੰਦਾ ਹੈ। ਜੇਕਰ ਉਹ ਦੌੜਾਂ ਬਣਾਉਂਦੇ ਹਨ, ਤਾਂ ਤੁਹਾਡੇ ਲਈ ਮੈਚ ਜਿੱਤਣਾ ਆਸਾਨ ਹੋ ਜਾਂਦਾ ਹੈ।