ETV Bharat / entertainment

ਸਿਵਿਆਂ 'ਚ ਬੈਠ ਲਿਖਦਾ ਸੀ ਨਾਟਕ, ਫਿਰ ਇੱਕ ਡਾਇਲਾਗ ਕਾਰਨ ਮਿਲਿਆ ਐਵਾਰਡ, ਜਾਣੋ ਕੌਣ ਹੈ ਇਹ ਪੰਜਾਬੀ ਅਦਾਕਾਰ - PRINCE KANWALJIT SINGH

ਇੱਥੇ ਅਸੀਂ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਬਾਰੇ ਕੁੱਝ ਅਣਸੁਣੀਆਂ ਗੱਲਾਂ ਦੱਸਣ ਜਾ ਰਹੇ ਹਾਂ।

prince kanwaljit singh
prince kanwaljit singh (Photo: Instagram)
author img

By ETV Bharat Entertainment Team

Published : Feb 19, 2025, 4:31 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਅੱਜ ਵੱਡੇ ਅਤੇ ਚਰਚਿਤ ਨਾਂਅ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਜਿੰਨ੍ਹਾਂ ਦੇ ਸੰਘਰਸ਼ੀ ਪੜਾਅ ਵੱਲ ਨਜ਼ਰ ਮਾਰੀਏ ਤਾਂ ਕਈ ਦਿਲਚਸਪ ਅਤੇ ਭਾਵਪੂਰਨ ਮੰਜ਼ਰ ਫਿਲਮੀ ਸੀਨਾਂ ਵਾਂਗ ਨਜ਼ਰਾਂ ਮੂਹਰੇ ਰੂਪਮਾਨ ਹੋਣ ਲੱਗ ਜਾਂਦੇ ਹਨ, ਸੋ ਅੱਜ ਇਸੇ ਬਿਹਤਰੀਨ ਅਦਾਕਾਰ ਦੇ ਮੁੱਢਲੇ ਜੀਵਨ ਅਤੇ ਸੰਘਰਸ਼ਪੂਰਨ ਰਹੇ ਵੱਖ-ਵੱਖ ਪੜਾਵਾਂ ਅਤੇ ਅਤੀਤ ਦੇ ਅੱਧਖੁੱਲ੍ਹੇ ਪੰਨਿਆਂ ਵੱਲ ਆਓ ਮਾਰਦੇ ਹਾਂ ਇੱਕ ਝਾਤ:

ਸਿਵਿਆਂ 'ਚ ਬਹਿ ਲੇਖਣੀ ਅਤੇ ਅਦਾਕਾਰੀ ਕਲਾ ਨੂੰ ਦਿੱਤੀ ਪਰਪੱਕਤਾ

ਜ਼ਿਲ੍ਹਾ ਫ਼ਰੀਦਕੋਟ ਦੇ ਕਸਬੇ ਕੋਟਕਪੂਰਾ ਨਾਲ ਸੰਬੰਧਤ ਇਹ ਹੋਣਹਾਰ ਅਦਾਕਾਰ ਬਚਪਨ ਸਮੇਂ ਤੋਂ ਬਹੁ-ਕਲਾਵਾਂ ਦਾ ਧਾਰਨੀ ਰਿਹਾ, ਜਿਸ ਅੰਦਰਲੀ ਕਲਾਵਾਂ ਨੂੰ ਪ੍ਰਪੱਕਤਾ ਦੇਣ ਵਿੱਚ ਕੋਟਕਪੂਰਾ ਦੇ ਸ਼ਾਂਤ ਮਾਹੌਲ ਨੇ ਵੀ ਅਹਿਮ ਭੂਮਿਕਾ ਨਿਭਾਈ, ਜਿੱਥੋਂ ਦੇ ਸਿਵਿਆਂ ਵਿੱਚ ਬਹਿ ਹੀ ਉਸ ਨੇ ਜ਼ਿੰਦਗੀ ਦੀਆਂ ਕਈ ਤਲਖ਼ ਹਕੀਕਤਾਂ ਨੂੰ ਸਮਝਿਆ ਅਤੇ ਜਾਣਿਆ, ਜਿਸ ਦੌਰਾਨ ਦੀ ਅੰਦਰੂਨੀ ਕਸ਼ਮਕਸ਼ ਨੇ ਅੱਗੇ ਜਾ ਕੇ ਉਸ ਨੂੰ ਆਹਲਾ ਅਦਾਕਾਰ ਦੇ ਤੌਰ ਮਾਨਸਿਕ ਮਜ਼ਬੂਤੀ ਦੇਣ ਵਿੱਚ ਕਾਫ਼ੀ ਮਦਦ ਕੀਤੀ।

ਨਾਟਕ ਵਿੱਚ ਬੋਲੇ ਇੱਕ ਡਾਇਲਾਗ਼ ਨੇ ਦਿਵਾਇਆ ਬੈਸਟ ਅਦਾਕਾਰ ਦਾ ਐਵਾਰਡ

ਬਤੌਰ ਰੰਗਕਰਮੀ ਅਪਣੇ ਅਦਾਕਾਰੀ ਸਫ਼ਰ ਦਾ ਅਗਾਜ਼ ਕਰਨ ਵਾਲੇ ਪ੍ਰਿੰਸ ਕੰਵਲਜੀਤ ਸਿੰਘ ਦੇ ਇਸੇ ਸ਼ੁਰੂਆਤੀ ਸਫ਼ਰ ਦੌਰਾਨ (ਕਰੀਬ ਢਾਈ ਦਹਾਕੇ ਪਹਿਲਾਂ ਉਸ ਵੱਲੋਂ ਖੇਡੇ) ਅਤੇ ਉੱਘੇ ਨਾਟਕਕਾਰ ਜਗਦੇਵ ਢਿੱਲੋਂ ਵੱਲੋਂ ਲਿਖੇ ਨਾਟਕ 'ਗਰਦਿਸ਼' ਦਾ ਜ਼ਿਕਰ ਕਰਨਾ ਵੀ ਲਾਜ਼ਮੀ ਬਣਦਾ ਹੈ, ਜਿਸ ਦੇ ਇੱਕ ਦ੍ਰਿਸ਼ ਲਈ ਉਸ ਵੱਲੋਂ ਬੋਲੇ ਇੱਕ ਡਾਇਲਾਗ 'ਹਾਂ ਮਾਂ' ਨੇ ਉਸ ਦੀ ਝੋਲੀ ਬੈਸਟ ਐਕਟਰ ਵਜੋਂ ਪਹਿਲਾਂ ਮਾਣਮੱਤਾ ਐਵਾਰਡ ਝੋਲੀ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਅੱਲੜ੍ਹ ਉਮਰ ਤੋਂ ਕਲਾ ਅਤੇ ਲੇਖਣੀ ਨੂੰ ਮਾਣ ਦਿਵਾਉਣ ਦੀ ਪੂਰੀ ਮੁਹਾਰਤ ਰੱਖਦਾ ਆ ਰਿਹਾ ਇਹ ਬਾਕਮਾਲ ਅਦਾਕਾਰ ਅਤੇ ਲੇਖਕ ਦੁਕਾਨਦਾਰੀ ਕਰਨ ਦੀ ਕਲਾ ਵਿੱਚ ਵੀ ਖੂਬ ਮਾਹਿਰ ਰਿਹਾ ਹੈ, ਜਿਸ ਵੱਲੋਂ ਅਪਣੇ ਹੀ ਗ੍ਰਹਿ ਨਗਰ ਵਿਖੇ ਸਾਲਾਂ ਪਹਿਲਾਂ ਖੋਲੀ ਗਈ ਰੈਡੀਮੇਡ ਗਾਰਮੈਂਟਸ ਦੀ ਸ਼ੋਪ ਦੀ ਇਲਾਕੇ ਭਰ 'ਚ ਤੂਤੀ ਬੋਲਦੀ ਰਹੀ ਹੈ, ਜਿੱਥੇ ਆਉਣ ਵਾਲੇ ਗ੍ਰਾਹਕ ਨੂੰ ਉਸਨੇ ਅਪਣੀਆਂ ਬਹੁ-ਕਲਾਵਾਂ ਦੀ ਖਿੱਚ ਬਦੌਲਤ ਬਗੈਰ ਖਰੀਦਦਾਰੀ ਕਦੇ ਵਾਪਸ ਨਹੀਂ ਜਾਣ ਦਿੱਤਾ।

ਨਾਟ-ਪੁਸਤਕਾਂ ਦਾ ਕਰ ਚੁੱਕਿਆ ਹੈ ਲੇਖਣ

ਪੰਜਾਬ ਦੇ ਕਈ ਪ੍ਰਸਿੱਧ ਨਾਟਕਕਾਰਾਂ ਪਾਲੀ ਭੁਪਿੰਦਰ, ਜਗਦੇਵ ਢਿੱਲੋਂ, ਟੋਨੀ ਬਾਤਿਸ਼, ਕੀਰਤੀ ਕਿਰਪਾਲ ਨਾਲ ਰੰਗਕਰਮੀ ਦੇ ਤੌਰ ਉਤੇ ਕੰਮ ਕਰ ਚੁੱਕੇ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਨਾਟ-ਪੁਸਤਕਾਂ ਦਾ ਲੇਖਣ ਕਰ ਚੁੱਕਿਆ ਹੈ, ਜਿੰਨ੍ਹਾਂ ਵਿੱਚ 'ਰੱਬਾ ਰੱਬਾ ਮੀਂਹ ਵਰਸਾ' ਅਤੇ 'ਚੰਨ ਜਦੋਂ ਰੋਟੀ ਲੱਗਦਾ' ਵੀ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਵੱਲੋਂ ਉਕਤ ਪਹਿਲੀ ਉਤੇ ਪੰਜਾਬੀ ਫਿਲਮ ਵੀ ਬਣ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਕੀਤਾ ਗਿਆ ਸੀ।

ਅਦਾਕਾਰ ਦੀ ਆਉਣ ਵਾਲੀ ਪੰਜਾਬੀ ਫਿਲਮਾਂ

ਇਸ ਦੌਰਾਨ ਜੇਕਰ ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਸਿਨੇਮਾ ਦੇ ਇਹ ਸ਼ਾਨਦਾਰ ਅਦਾਕਾਰ ਜਲਦ ਹੀ ਗਿੱਪੀ ਗਰੇਵਾਲ ਦੀ ਫਿਲਮ 'ਅਕਾਲ' ਵਿੱਚ ਨਜ਼ਰ ਆਉਣ ਵਾਲਾ ਹੈ, ਜੋ ਕਿ ਅਪ੍ਰੈਲ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.