ਚੰਡੀਗੜ੍ਹ: ਮਹਿਜ਼ ਅਦਾਕਾਰੀ ਘੇਰੇ ਤੱਕ ਸੀਮਿਤ ਰਹਿਣ ਵਾਲੇ ਪਾਲੀਵੁੱਡ ਸਿਤਾਰਿਆਂ ਦੀ ਸੋਚ ਅੱਜ ਅਪਣੇ ਆਪ ਨੂੰ ਵਿਸ਼ਾਲਤਾ ਭਰਿਆ ਰੂਪ ਦੇਣ 'ਚ ਤਬਦੀਲ ਹੁੰਦੀ ਜਾ ਰਹੀ ਹੈ, ਜਿੰਨ੍ਹਾਂ ਦੇ ਇਸ ਦਿਸ਼ਾ ਵਿੱਚ ਵਧਾਏ ਜਾ ਰਹੇ ਕਦਮ ਭਲੀਭਾਂਤ ਪ੍ਰਗਟਾਵਾ ਕਰਵਾ ਰਹੇ ਹਨ। ਫਿਲਮ ਨਿਰਮਾਣ ਸਮੇਤ ਵੱਖ-ਵੱਖ ਹੋਰ ਫਿਲਮੀ ਡਿਪਾਰਟਮੈਂਟ 'ਚ ਉਨ੍ਹਾਂ ਦੀ ਵੱਧ ਰਹੀ ਭਾਗੀਦਾਰੀ ਦਾ ਲਗਾਤਾਰ ਹੋਰ ਜ਼ੋਰ ਫੜ੍ਹ ਰਿਹਾ ਸਿਲਸਿਲਾ।
ਨਿਰਮਾਣਕਾਰ ਤੋਂ ਲੈ ਨਿਰਦੇਸ਼ਨ ਅਤੇ ਲੇਖਣ ਆਦਿ ਜਿਹੇ ਕਈ ਸਿਨੇਮਾ ਸਿਰਜਨਾਂਤਮਕ ਕਾਰਜਾਂ ਦੀ ਕਮਾਂਡ ਖੁਦ ਸੰਭਾਲਣ ਵੱਲ ਕਾਰਜਸ਼ੀਲ ਅਜਿਹੇ ਹੀ ਪੰਜਾਬੀ ਸਿਨੇਮਾ ਸਿਤਾਰਿਆਂ ਵੱਲ ਆਓ ਕਰਦੇ ਹਾਂ ਵਿਸ਼ੇਸ਼ ਨਜ਼ਰਸਾਨੀ:
ਗਿੱਪੀ ਗਰੇਵਾਲ:ਸਾਲ 2010 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਮੇਲ ਕਰਾਂਦੇ ਰੱਬਾ' ਨਾਲ ਸਿਲਵਰ ਸਕ੍ਰੀਨ ਉਪਰ ਸ਼ਾਨਦਾਰ ਡੈਬਿਊ ਕਰਨ ਵਾਲੇ ਅਦਾਕਾਰ ਗਿੱਪੀ ਗਰੇਵਾਲ ਅੱਜ ਪਾਲੀਵੁੱਡ ਦੇ ਉੱਚ-ਕੋਟੀ ਨਿਰਮਾਤਾ ਵਜੋਂ ਵੀ ਚੋਖੀ ਭੱਲ ਕਾਇਮ ਕਰ ਚੁੱਕੇ ਹਨ, ਜਿੰਨ੍ਹਾਂ ਦੁਆਰਾ ਸਥਾਪਿਤ ਕੀਤੇ ਜਾ ਚੁੱਕੇ ਘਰੇਲੂ ਹੋਮ ਪ੍ਰੋਡੋਕਸ਼ਨ 'ਹੰਬਲ ਮੋਸ਼ਨ ਪਿਕਚਰਜ਼' ਅਧੀਨ ਬਣਾਈਆਂ ਗਈਆਂ ਬੇਸ਼ੁਮਾਰ ਪੰਜਾਬੀ ਫਿਲਮਾਂ ਕਾਮਯਾਬੀ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿਸ ਵਿੱਚ 'ਕੈਰੀ ਆਨ ਜੱਟਾ', 'ਮੰਜੇ ਬਿਸਤਰੇ', 'ਅਰਦਾਸ' ਅਤੇ 'ਵਾਰਨਿੰਗ' ਲੜੀ ਆਦਿ ਦੀਆਂ ਫਿਲਮਾਂ ਵੀ ਸ਼ੁਮਾਰ ਰਹੀਆਂ ਹਨ।
ਗਿੱਪੀ ਗਰੇਵਾਲ (Facebook @Gippy grewal) ਅਮਰਿੰਦਰ ਗਿੱਲ:ਪੰਜਾਬੀ ਸਿਨੇਮਾ ਦੇ ਸੁਪਰ ਸਟਾਰ ਦਾ ਰੁਤਬਾ ਹਾਸਿਲ ਕਰ ਚੁੱਕੇ ਅਮਰਿੰਦਰ ਗਿੱਲ ਦਾ ਨਾਂਅ ਅੱਜ ਮੋਹਰੀ ਕਤਾਰ ਨਿਰਮਾਤਾਵਾਂ 'ਚ ਵੀ ਸ਼ੁਮਾਰ ਹੈ, ਜਿੰਨ੍ਹਾਂ ਵੱਲੋਂ ਸਥਾਪਿਤ ਘਰੇਲੂ ਪ੍ਰੋਡੋਕਸ਼ਨ ਹਾਊਸ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਨੇ ਪਾਲੀਵੁੱਡ ਅਤੇ ਪੰਜਾਬੀ ਸੰਗੀਤ ਦੇ ਨਿਰਮਾਣ ਵਿੱਚ ਸਾਲਾਂ ਤੋਂ ਅਪਣੀ ਧਾਂਕ ਲਗਾਤਾਰ ਕਾਇਮ ਰੱਖੀ ਹੋਈ ਹੈ। 19 ਮਾਰਚ 2013 ਨੂੰ ਵਜ਼ੂਦ ਵਿੱਚ ਲਿਆਂਦੇ ਗਏ ਇਸ ਪ੍ਰੋਡੋਕਸ਼ਨ ਹਾਊਸ ਨੂੰ ਅਦਾਕਾਰ ਅਮਰਿੰਦਰ ਗਿੱਲ ਦੁਆਰਾ ਅਪਣੇ ਕਾਲਜ ਸਮੇਂ ਦੇ ਭੰਗੜਾ ਗਰੁੱਪ ਦੇ ਨਾਮ ਉਤੇ ਕਾਰਜਸ਼ੀਲ ਕੀਤਾ ਗਿਆ, ਜਿਸ ਦੇ ਅਧੀਨ ਬਣਾਈਆਂ ਜਾ ਚੁੱਕੀਆਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਚੱਲ ਮੇਰਾ ਪੁੱਤ' ਸੀਰੀਜ਼ ਫਿਲਮਾਂ ਤੋਂ ਇਲਾਵਾ 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਮੌੜ', 'ਛੱਲਾ ਮੁੜ ਕੇ ਨੀਂ ਆਇਆ', 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਆਦਿ ਸ਼ਾਮਿਲ ਰਹੀਆਂ ਹਨ।
ਐਮੀ ਵਿਰਕ (Facebook @ammy virk) ਐਮੀ ਵਿਰਕ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਤੌਰ ਅਦਾਕਾਰ ਵਿਲੱਖਣ ਅਤੇ ਸਫ਼ਲ ਪਹਿਚਾਣ ਕਾਇਮ ਕਰ ਚੁੱਕੇ ਹਨ ਐਮੀ ਵਿਰਕ, ਜੋ ਅਪਣੇ ਸਮਕਾਲੀ ਸਿਤਾਰਿਆਂ ਦੇ ਵੱਲੋਂ ਉਲੀਕਿਆਂ ਪੈੜ੍ਹਾਂ ਉਤੇ ਚੱਲਦੇ ਹੋਏ ਨਿਰਮਾਤਾ ਦੇ ਰੂਪ ਵਿੱਚ ਸ਼ਾਨਦਾਰ ਵਜੂਦ ਸਥਾਪਿਤ ਕਰਨ ਦੀ ਰਾਹੇ ਤੇਜ਼ੀ ਨਾਲ ਅੱਗੇ ਵੱਧਦੇ ਜਾ ਰਹੇ ਹਨ। ਪਾਲੀਵੁੱਡ ਵਿੱਚ ਵਧਾਏ ਜਾ ਰਹੇ ਇਸੇ ਦਾਇਰੇ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਹੋਂਦ ਵਿੱਚ ਲਿਆਂਦਾ ਜਾ ਚੁੱਕਾ ਹੈ ਫਿਲਮ ਨਿਰਮਾਣ ਹਾਊਸ ਵਿਲੇਜਰਜ਼ ਫਿਲਮ ਸਟੂਡੀਓ, ਜਿਸ ਦੀ ਸਮੁੱਚੀ ਕਮਾਂਡ ਉਨ੍ਹਾਂ ਦੇ ਵੱਡੇ ਭਰਾ ਭਗਵੰਤ ਵਿਰਕ ਸੰਭਾਲ ਰਹੇ ਹਨ, ਜਿੰਨ੍ਹਾਂ ਵੱਲੋਂ ਸਾਲ 2017 ਵਿੱਚ ਸਥਾਪਿਤ ਕੀਤੀ ਗਈ ਇਸ ਪ੍ਰੋਡਕਸ਼ਨ ਕੰਪਨੀ ਨੇ 2018 ਵਿੱਚ ਫਿਲਮਾਂ ਨਿਰਮਾਣ ਕਰਨਾ ਸ਼ੁਰੂ ਕੀਤਾ। ਉਨ੍ਹਾਂ ਦੇ ਇਸੇ 'ਵਿਲੇਜਰਜ਼ ਫਿਲਮ ਸਟੂਡਿਓਜ਼' ਦੁਆਰਾ ਹੁਣ ਤੱਕ ਬਣਾਈਆਂ ਗਈਆਂ ਫਿਲਮਾਂ ਵਿੱਚ 'ਲੌਂਗ ਲਾਚੀ', 'ਹਰਜੀਤਾ' (ਨੈਸ਼ਨਲ ਐਵਾਰਡ ਵਿਨਿੰਗ) ਅਤੇ 'ਗੁੱਡੀਆਂ ਪਟੋਲੇ' ਅਤੇ 'ਸ਼ੁਕਰਾਨਾ' ਆਦਿ ਸ਼ਾਮਿਲ ਰਹੀਆਂ ਹਨ।
ਅਮਰਿੰਦਰ ਗਿੱਲ (Facebook @Amrinder Gill) ਨੀਰੂ ਬਾਜਵਾ: ਸਾਲ 2004 ਵਿੱਚ ਆਈ ਪੰਜਾਬੀ ਫਿਲਮ 'ਅਸਾਂ ਨੂੰ ਮਾਣ ਵਤਨਾਂ ਦਾ' ਨਾਲ ਪੰਜਾਬੀ ਸਿਨੇਮਾ ਦਾ ਪ੍ਰਭਾਵੀ ਹਿੱਸਾ ਬਣੀ ਅਦਾਕਾਰਾ ਨੀਰੂ ਬਾਜਵਾ ਅੱਜ ਨਿਰਮਾਤਰੀ ਦੇ ਰੂਪ ਵਿੱਚ ਵੀ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰ ਚੁੱਕੀ ਹੈ, ਜਿੰਨ੍ਹਾਂ ਵੱਲੋਂ ਸਥਾਪਿਤ ਕੀਤੇ ਗਏ ਪ੍ਰੋਡੋਕਸ਼ਨ ਹਾਊਸ 'ਨੀਰੂ ਬਾਜਵਾ ਐਂਟਰਟੇਨਮੈਂਟ' ਨੇ ਮੋਹਰੀ ਕਤਾਰ ਫਿਲਮ ਨਿਰਮਾਣ ਹਾਊਸ 'ਚ ਅਪਣੀ ਮੌਜ਼ੂਦਗੀ ਦਰਜ ਕਰਵਾ ਲਈ ਹੈ। ਪਾਲੀਵੁੱਡ ਵਿੱਚ ਬੈਕ-ਟੂ-ਬੈਕ ਫਿਲਮ ਨਿਰਮਾਣ ਕਰ ਰਹੇ ਉਕਤ ਪ੍ਰੋਡੋਕਸ਼ਨ ਹਾਊਸ ਵੱਲੋਂ ਬਣਾਈਆਂ ਗਈਆਂ ਫਿਲਮਾਂ ਵਿੱਚ 'ਸਰਗੀ', 'ਚੰਨੋ ਕਮਲੀ ਯਾਰ ਦੀ', 'ਮੁੰਡਾ ਹੀ ਚਾਹੀਦਾ', 'ਕਲੀ ਜੋਟਾ', 'ਬੂਹੇ ਬਾਰੀਆਂ', 'ਸ਼ਾਯਰ' ਆਦਿ ਸ਼ੁਮਾਰ ਰਹੀਆਂ ਹਨ।
ਨੀਰੂ ਬਾਜਵਾ (Facebook @neeru bajwa) ਸਰਗੁਣ ਮਹਿਤਾ:ਪਾਲੀਵੁੱਡ ਫਿਲਮ ਉਦਯੋਗ ਵਿੱਚ ਸਟਾਰ ਰੁਤਬਾ ਹਾਸਿਲ ਚੁੱਕੀ ਅਦਾਕਾਰਾ ਸਰਗੁਣ ਮਹਿਤਾ ਨਿਰਮਾਤਰੀ ਦੇ ਰੂਪ ਵਿਚ ਵੀ ਨਵੇਂ ਅਯਾਮ ਸਿਰਜਦੀ ਜਾ ਰਹੀ ਹੈ। ਪੰਜਾਬੀ ਸਿਨੇਮਾ ਜਗਤ ਵਿੱਚ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਬੁਲੰਦੀਆਂ ਛੂਹਣ 'ਚ ਸਫ਼ਲ ਰਹੀ ਇਸ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਵੱਲੋਂ ਸਥਾਪਿਤ ਕੀਤੇ 'ਡ੍ਰੀਮੀਆਤਾ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟੇਡ' ਨੂੰ ਅੱਜ ਟੈਲੀਵਿਜ਼ਨ ਅਤੇ ਸਿਨੇਮਾ ਦੇ ਵੱਕਾਰੀ ਅਤੇ ਵੱਡੇ ਬੈਨਰ ਵਜੋਂ ਜਾਣਿਆ ਜਾਂਦਾ ਹੈ, ਜਿਸ ਵੱਲੋਂ ਬਣਾਈਆਂ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਈ 'ਜੱਟ ਨੂੰ ਚੁੜੈਲ ਟੱਕਰੀ', 'ਸੌਂਕਣ-ਸੌਂਕਣੇ' ਤੋਂ ਇਲਾਵਾ 'ਕਾਲਾ ਸ਼ਾਹ ਕਾਲਾ', 'ਝੱਲੇ' ਆਦਿ ਸ਼ਾਮਿਲ ਰਹੀਆਂ ਹਨ।
ਸਰਗੁਣ ਮਹਿਤਾ (Facebook @sargun mehta) ਇਹ ਵੀ ਪੜ੍ਹੋ: