ਪੰਜਾਬ

punjab

ETV Bharat / entertainment

ਸੰਗੀਤ ਖੇਤਰ ਵਿੱਚ ਫਿਰ ਧੱਕ ਪਾਉਣ ਵੱਲ ਵਧੇ ਪਰਮੀਸ਼ ਵਰਮਾ, ਰਿਲੀਜ਼ ਲਈ ਤਿਆਰ ਹੈ ਇਹ ਨਵਾਂ ਗਾਣਾ - Parmish Verma latest song

Parmish Verma Upcoming Song: ਹਾਲ ਹੀ ਵਿੱਚ ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਆਪਣੀ ਨਵੀਂ ਈਪੀ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਵੱਖ-ਵੱਖ ਪਲੇਟਫਾਰਮ ਉਤੇ ਰਿਲੀਜ਼ ਹੋ ਜਾਵੇਗਾ।

Parmish Verma
Parmish Verma

By ETV Bharat Entertainment Team

Published : Feb 14, 2024, 10:42 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਖੇਤਰ ਵਿੱਚ ਕੁਝ ਸਮੇਂ ਦੇ ਠਹਿਰਾਵ ਬਾਅਦ ਇੱਕ ਵਾਰ ਫਿਰ ਡਾਢੇ ਸਰਗਰਮ ਹੁੰਦੇ ਨਜ਼ਰੀ ਆ ਰਹੇ ਹਨ ਚਰਚਿਤ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ, ਜੋ ਆਪਣਾ ਨਵਾਂ ਈਪੀ 'ਵਾਈ ਹੇਟ' ਲੈ ਕੇ ਜਲਦ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਵਿੱਚੋਂ ਪਹਿਲਾਂ ਗਾਣਾ 'ਯਾਰ ਮੇਰੇ' ਉਨਾਂ ਵੱਲੋਂ 15 ਫਰਵਰੀ ਯਾਨੀ ਕਿ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉੱਪਰ ਜਾਰੀ ਕੀਤਾ ਜਾਵੇਗਾ।

ਇਸ ਵਰ੍ਹੇ ਦੇ ਬੇਹੱਦ ਬਹੁ-ਚਰਚਿਤ ਐਲਬਮ ਵਜੋਂ ਸਾਹਮਣੇ ਆਉਣ ਜਾ ਰਹੇ ਈਪੀ ਵਿੱਚ ਕੁੱਲ ਚਾਰ ਗਾਣੇ ਸ਼ਾਮਿਲ ਕੀਤੇ ਗਏ ਹਨ, ਜਿੰਨਾਂ ਵਿੱਚ 'ਯਾਰ ਮੇਰੇ', '1234', 'ਧੱਕ' ਅਤੇ 'ਪਟਿਆਲਾ ਫਲੋਅ' ਸ਼ਾਮਿਲ ਹਨ, ਜਿੰਨਾਂ ਦੇ ਗੀਤ ਅਤੇ ਸੰਗੀਤ ਦੀ ਰਚਨਾ ਵੱਖ-ਵੱਖ ਗੀਤਕਾਰਾਂ ਅਤੇ ਸੰਗੀਤਕਾਰਾਂ ਵੱਲੋਂ ਕੀਤੀ ਗਈ ਹੈ।

ਇਸ ਤੋਂ ਇਲਾਵਾ ਇੰਨਾਂ ਗਾਣਿਆਂ ਨੂੰ ਚਾਰ ਚੰਨ ਲਾਉਣ ਵਿੱਚ ਕ੍ਰਮਵਾਰ ਰਫਤਾਰ, ਚੰਨੀ ਨੰਤਾ ਐਕਸ ਇੰਦਰਪਾਲ ਮੋਗਾ, ਗੁਰਲੇਜ਼ ਅਖਤਰ ਅਤੇ ਲਾਡੀ ਚਾਹਲ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

ਉਕਤ ਈਪੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਗਾਇਕ ਪਰਮੀਸ਼ ਵਰਮਾ, ਜਿੰਨਾਂ ਅਨੁਸਾਰ ਵੱਖ-ਵੱਖ ਸੰਗੀਤਕ ਰੰਗਾਂ ਨਾਲ ਰੰਗੇ ਇਸ ਐਲਬਮ ਵਿੱਚ ਜਿਹੜਾ ਗਾਣਾ ਅਤੇ ਮਿਊਜ਼ਿਕ ਵੀਡੀਓ ਸਾਹਮਣੇ ਲਿਆਂਦਾ ਜਾ ਰਿਹਾ ਉਹ ਹੈ 'ਯਾਰ ਮੇਰੇ', ਜਿਸ ਨੂੰ ਬਹੁਤ ਹੀ ਵੱਡੇ ਪੱਧਰ 'ਤੇ ਪਟਿਆਲਾ ਆਸਪਾਸ ਦੀਆਂ ਵੱਖ-ਵੱਖ ਲੋਕੇਸ਼ਨਜ਼ ਉਪਰ ਕੈਮਰਾਬੱਧ ਕੀਤਾ ਗਿਆ ਹੈ।

ਹਾਲ ਹੀ ਵਿੱਚ ਅਨਾਊਂਸ ਹੋਈ ਆਪਣੀ ਨਵੀਂ ਪੰਜਾਬੀ ਫਿਲਮ 'ਤਬਾਹ' ਨੂੰ ਲੈ ਕੇ ਸਿਨੇਮਾ ਅਤੇ ਸੰਗੀਤ ਖੇਤਰ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਪਰਮੀਸ਼ ਵਰਮਾ ਅਨੁਸਾਰ ਉਨਾਂ ਦੇ ਜਾਰੀ ਹੋਣ ਜਾ ਰਹੇ ਉਕਤ ਈਪੀ ਵਿੱਚ ਹਰ ਵਰਗ ਨਾਲ ਸੰਬੰਧਿਤ ਸਰੋਤਿਆਂ ਦੀ ਫਰਮਾਇਸ਼ ਅਨੁਸਾਰ ਗੀਤ ਸ਼ਾਮਿਲ ਕੀਤੇ ਗਏ ਹਨ, ਜਿੰਨਾਂ ਦੇ ਅਗਲੇਰੇ ਵੀਡੀਓਜ਼ ਨੂੰ ਉਨਾਂ ਦੇ ਬੋਲਾਂ ਅਤੇ ਮੂਡ ਬਿਹਤਰੀਨ ਅਤੇ ਸਿਰਜਨਾਤਮਕ ਮੁਹਾਂਦਰਾ ਦੇਣ ਦਾ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।

ਓਧਰ ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਫਿਲਮ ਅਤੇ ਮਿਊਜ਼ਿਕ ਖੇਤਰ ਵਿੱਚ ਅਲਹਦਾ ਪਹਿਚਾਣ ਰੱਖਦੇ ਪਰਮੀਸ਼ ਵਰਮਾ ਇੰਨੀਂ ਦਿਨੀਂ ਇੱਕ ਵਾਰ ਫਿਰ ਕਾਫ਼ੀ ਤੇਜ਼ੀ ਨਾਲ ਆਪਣੀ ਸਰਗਰਮਤਾ ਵਧਾਉਂਦੇ ਵਿਖਾਈ ਦੇ ਰਹੇ ਹਨ, ਹਾਲਾਂਕਿ ਇਹ ਵੀ ਇਕ ਫੈਕਟ ਰਿਹਾ ਹੈ ਕਿ ਉਨਾਂ ਦੀਆਂ ਹਾਲੀਆ ਰਿਲੀਜ਼ ਹੋਈਆਂ ਕੁਝ ਫਿਲਮਾਂ ਨੂੰ ਆਸ ਅਨੁਸਾਰ ਸਫ਼ਲਤਾ ਨਸੀਬ ਨਹੀਂ ਹੋਈ, ਪਰ ਇਸਦੇ ਬਾਵਜੂਦ ਉਹ ਦੋਗੁਣੇ ਜੋਸ਼ ਨਾਲ ਅਪਣੇ ਆਗਾਮੀ ਫਿਲਮ ਪ੍ਰੋਜੈਕਟ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਦੀ ਸ਼ੂਟਿੰਗ ਵੀ ਜਲਦ ਸ਼ੁਰੂ ਹੋਣ ਜਾ ਰਹੀ ਹੈ।

ABOUT THE AUTHOR

...view details