ਚੰਡੀਗੜ੍ਹ:ਸ਼ਾਹਰੁਖ ਖਾਨ ਦੀ ਫਿਲਮ 'ਜਬ ਹੈਰੀ ਮੀਟ ਸੇਜਲ' ਅਤੇ ਆਲੀਆ ਭੱਟ ਦੀ 'ਹਾਈਵੇਅ' ਵਿੱਚ ਆਪਣੀ ਆਵਾਜ਼ ਨਾਲ ਸਜੇ ਗੀਤ ਗਾਉਣ ਵਾਲੀਆਂ ਨੂਰਾਂ ਸਿਸਟਰਜ਼ ਇਸ ਸਮੇਂ ਕਾਫੀ ਸੁਰਖ਼ੀਆਂ ਬਟੋਰ ਰਹੀਆਂ ਹਨ, ਜੀ ਹਾਂ...ਹਾਲ ਹੀ ਵਿੱਚ ਨਿੱਜੀ ਚੈੱਨਲ ਨਾਲ ਨੂਰਾਂ ਸਿਸਟਰਜ਼ ਦੇ ਮਾਤਾ-ਪਿਤਾ ਨੇ ਇੰਟਰਵਿਊ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਦੋਵਾਂ ਦੇ ਵੱਖ ਹੋਣ ਦਾ ਕਾਰਨ ਸਪੱਸ਼ਟ ਕੀਤਾ।
ਆਖਿਰ ਕਿਉਂ ਅਲੱਗ ਹੋਈਆਂ ਦੋਵੇਂ ਭੈਣਾਂ
ਬਾਲੀਵੁੱਡ ਅਤੇ ਪਾਲੀਵੁੱਡ ਨੂੰ ਸ਼ਾਨਦਾਰ ਗੀਤ ਦੇਣ ਵਾਲੀਆਂ ਦੋਵੇਂ ਭੈਣਾਂ ਕਾਫੀ ਸਮੇਂ ਤੋਂ ਅਲੱਗ ਅਲੱਗ ਕੰਮ ਕਰ ਰਹੀਆਂ ਹਨ, ਹੁਣ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਤੋਂ ਇੱਕ ਇੰਟਰਵਿਊ ਦੌਰਾਨ ਦੋਵਾਂ ਦੀ ਤਕਰਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਦਾ ਜੁਆਬ ਕਾਫੀ ਗੁੰਝਲਦਾਰ ਦਿੱਤਾ। ਨੂਰਾਂ ਸਿਸਟਰਜ਼ ਦੇ ਪਿਤਾ ਨੇ ਕਿਹਾ ਕਿ ਜਦੋਂ ਕੁੱਝ ਬਾਹਰਲੇ ਲੋਕ ਆ ਜਾਂਦੇ ਹਨ ਤਾਂ ਅਜਿਹਾ ਹੁੰਦਾ ਹੈ।
ਨੂਰਾਂ ਸਿਸਟਰਜ਼ ਨੇ ਮਾਤਾ-ਪਿਤਾ ਨੇ ਕਿਹਾ, 'ਪਰਿਵਾਰ ਵਿੱਚ ਜਦੋਂ ਚੰਦ ਬੰਦੇ ਬਾਹਰਲੇ ਆ ਜਾਣ ਤਾਂ ਅਜਿਹਾ ਹੁੰਦਾ ਹੈ, ਉਹ ਜਾਂ ਤਾਂ ਸੁਆਰਦੇ ਹਨ ਜਾਂ ਫਿਰ ਵਿਗਾੜਦੇ ਹਨ।' ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ 'ਜਦੋਂ ਦੋ ਧੀਆਂ ਅਲੱਗ ਅਲੱਗ ਹੋ ਜਾਣ ਤਾਂ ਇਹ ਮਾਪਿਆਂ ਲਈ ਬਹੁਤ ਵੱਡੀ ਗੱਲ ਹੈ, ਅਸੀਂ ਇਹ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ।'