ਚੰਡੀਗੜ੍ਹ: ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ 'ਬਦਨਾਮ' ਨਾਲ ਚਰਚਾ ਦਾ ਕੇਂਦਰ ਬਣੇ ਨਿਰਦੇਸ਼ਕ ਮਨੀਸ਼ ਭੱਟ ਨੂੰ ਇੱਕ ਹੋਰ ਵੱਡੇ ਫਿਲਮ ਪ੍ਰੋਜੈਕਟ 'ਇਸ਼ਕਾਂ ਦੇ ਲੇਖ਼ੇ' ਦਾ ਬਤੌਰ ਨਿਰਦੇਸ਼ਕ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨ੍ਹਾਂ ਦੀ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਫਿਲਮ ਵਿੱਚ ਸਟਾਰ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਲੀਡ ਭੂਮਿਕਾ ਅਦਾ ਕਰਨ ਜਾ ਰਹੇ ਹਨ।
'ਡਾਇਮੰਡਸਟਾਰ' ਵਰਲਡ-ਵਾਈਡ ਅਤੇ 'ਦੇਸੀ ਜੰਕਸ਼ਨ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਲੇਖਨ ਜੱਸੀ ਲੋਹਕਾ ਕਰਨਗੇ, ਜਿੰਨ੍ਹਾਂ ਵੱਲੋਂ ਲਿਖੀ ਜਾ ਰਹੀ ਇਹ ਫਿਲਮ 'ਬਦਨਾਮ' ਤੋਂ ਬਾਅਦ ਉਨ੍ਹਾਂ ਦੀ ਬਤੌਰ ਲੇਖਕ ਦੂਸਰੀ ਫਿਲਮ ਹੋਵੇਗੀ, ਜਿਸ ਨੂੰ ਕਾਫ਼ੀ ਅਲਹਦਾ ਕੰਟੈਂਟ ਅਤੇ ਸੈੱਟਅੱਪ ਅਧੀਨ ਵਜ਼ੂਦ ਵਿੱਚ ਲਿਆਂਦਾ ਜਾ ਰਿਹਾ ਹੈ।
ਸਾਲ 2024 ਵਿੱਚ ਰਿਲੀਜ਼ ਹੋਈ 'ਰੋਜ਼ ਰੋਜ਼ੀ ਤੇ ਗੁਲਾਬ' ਤੋਂ ਬਾਅਦ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਦੁਆਰਾ ਅਪਣੇ ਉਕਤ ਘਰੇਲੂ ਹੋਮ ਪ੍ਰੋਡੋਕਸ਼ਨ ਡਾਇਮੰਡਸਟਾਰ ਵਰਲਡ-ਵਾਈਡ ਅਧੀਨ ਬਣਾਈ ਜਾਣ ਵਾਲੀ ਬੈਕ-ਟੂ-ਬੈਕ ਦੂਸਰੀ ਫਿਲਮ ਹੋਵੇਗੀ, ਜੋ ਉਨ੍ਹਾਂ ਦੀ ਇਹ ਪਹਿਲੀ ਅਜਿਹੀ ਫਿਲਮ ਹੋਵੇਗੀ, ਜਿਸ ਵਿੱਚ ਉਹ ਮਨੀਸ਼ ਭੱਟ ਦੀ ਨਿਰਦੇਸ਼ਨਾਂ ਹੇਠ ਕੰਮ ਕਰਨਗੇ।