ਪੰਜਾਬ

punjab

ETV Bharat / entertainment

'ਸਤ੍ਰੀ 2' ਦੇ ਸਾਹਮਣੇ ਅਕਸ਼ੇ-ਜੌਨ ਦੀਆਂ ਫਿਲਮਾਂ ਦਾ ਨਹੀਂ ਚੱਲਿਆ ਜਾਦੂ, 2 ਦਿਨਾਂ 'ਚ ਬਸ ਇੰਨਾ ਹੀ ਕੀਤਾ ਕਲੈਕਸ਼ਨ - Khel Khel Mein Vs Veda - KHEL KHEL MEIN VS VEDA

Khel Khel Mein Vs Veda Collection Day 2: 15 ਅਗਸਤ ਨੂੰ ਸਿਨੇਮਾਘਰਾਂ ਵਿੱਚ ਤਿੰਨ ਵੱਡੀਆਂ ਬਾਲੀਵੁੱਡ ਫਿਲਮਾਂ ਰਿਲੀਜ਼ ਹੋਈਆਂ ਸੀ। ਇਨ੍ਹਾਂ ਫਿਲਮਾਂ 'ਚ ਸਤ੍ਰੀ 2, ਖੇਲ ਖੇਲ ਮੇਂ ਅਤੇ ਵੇਦਾ ਸ਼ਾਮਲ ਹੈ। ਦੱਸ ਦਈਏ ਕਿ ਸ਼ਰਧਾ ਅਤੇ ਰਾਜਕੁਮਾਰ ਸਟਾਰਰ ਫਿਲਮ ਸਤ੍ਰੀ 2 ਨੇ ਸਿਰਫ 2 ਦਿਨਾਂ 'ਚ ਬਾਕਸ ਆਫਿਸ 'ਤੇ ਕਬਜ਼ਾ ਕਰ ਲਿਆ ਹੈ।

Khel Khel Mein Vs Veda Collection Day 2
Khel Khel Mein Vs Veda Collection Day 2 (Instagram)

By ETV Bharat Entertainment Team

Published : Aug 17, 2024, 3:30 PM IST

ਮੁੰਬਈ: ਸ਼ਰਧਾ-ਰਾਜਕੁਮਾਰ ਦੀ ਫਿਲਮ ਸਤ੍ਰੀ 2, ਅਕਸ਼ੈ ਕੁਮਾਰ ਦੀ 'ਖੇਲ ਖੇਲ ਮੇਂ' ਅਤੇ ਜੌਨ ਅਬ੍ਰਾਹਮ ਦੀ ਫਿਲਮ ਵੇਦਾ ਸੁਤੰਤਰਤਾ ਦਿਵਸ 'ਤੇ ਸਿਨੇਮਾਘਰਾਂ 'ਚ ਇਕੱਠਿਆ ਰਿਲੀਜ਼ ਹੋਈਆਂ ਸੀ। ਬਾਕਸ ਆਫਿਸ 'ਤੇ ਤਿੰਨੋਂ ਫਿਲਮਾਂ 'ਚ ਟੱਕਰ ਦੇਖਣ ਨੂੰ ਮਿਲ ਰਹੀ ਹੈ। ਇਸ ਟੱਕਰ ਤੋਂ ਬਾਅਦ ਸਤ੍ਰੀ 2 ਸਿਰਫ ਦੋ ਦਿਨਾਂ ਵਿੱਚ ਕਮਾਈ ਦੀ ਦੌੜ ਵਿੱਚ ਅੱਗੇ ਨਿਕਲ ਗਈ ਹੈ। ਜਿੱਥੇ 'ਖੇਲ ਖੇਲ ਮੇਂ' ਅਤੇ 'ਵੇਦਾ' ਦਾ ਬਾਕਸ ਆਫਿਸ ਕਲੈਕਸ਼ਨ ਕਾਫੀ ਪਿੱਛੇ ਹੈ।

'ਖੇਲ ਖੇਲ ਮੇਂ' ਦਾ ਦੂਜੇ ਦਿਨ ਦਾ ਕਲੈਕਸ਼ਨ:ਬਾਕਸ ਆਫਿਸ 'ਤੇ 5 ਕਰੋੜ ਦੀ ਓਪਨਿੰਗ ਕਰਨ ਵਾਲੀ ਅਕਸ਼ੇ ਕੁਮਾਰ ਸਟਾਰਰ ਫਿਲਮ 'ਖੇਲ ਖੇਲ ਮੇਂ' ਨੇ ਦੂਜੇ ਦਿਨ ਬਿਨ੍ਹਾਂ ਕੋਈ ਕਮਾਈ ਕੀਤੇ 2.05 ਕਰੋੜ ਰੁਪਏ ਇਕੱਠੇ ਕੀਤੇ। ਇਸ ਨੂੰ ਮਿਲਾ ਕੇ ਫਿਲਮ ਦਾ ਕੁੱਲ ਕਲੈਕਸ਼ਨ 7.1 ਕਰੋੜ ਹੋ ਗਿਆ ਹੈ। ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ, ਤਾਂ ਅਕਸ਼ੇ ਦੀ ਫਿਲਮ ਨੇ 12.50 ਕਰੋੜ ਰੁਪਏ ਕਮਾਏ ਹਨ। ਖੇਲ ਖੇਲ ਮੇਂ ਇੱਕ ਮਲਟੀ-ਸਟਾਰਰ ਫਿਲਮ ਹੈ, ਜਿਸ ਵਿੱਚ ਅਕਸ਼ੈ ਕੁਮਾਰ, ਫਰਦੀਨ ਖਾਨ, ਤਾਪਸੀ ਪੰਨੂ, ਵਾਣੀ ਕਪੂਰ ਵਰਗੇ ਕਲਾਕਾਰ ਹਨ।

ਵੇਦਾ ਫਿਲਮ ਦਾ ਕਲੈਕਸ਼ਨ: ਬਾਲੀਵੁੱਡ ਦੇ ਐਕਸ਼ਨ ਹੀਰੋ ਜੌਨ ਅਬ੍ਰਾਹਮ ਅਤੇ ਅਦਾਕਾਰਾ ਸ਼ਰਵਰੀ ਵਾਘ ਦੀ ਫਿਲਮ ਵੇਦਾ ਨੇ ਬਾਕਸ ਆਫਿਸ 'ਤੇ ਸਤ੍ਰੀ 2 ਦੇ ਉਲਟ ਚੰਗੀ ਸ਼ੁਰੂਆਤ ਕੀਤੀ। ਫਿਲਮ ਨੇ ਪਹਿਲੇ ਦਿਨ 6.3 ਕਰੋੜ ਰੁਪਏ ਦੀ ਕਮਾਈ ਕੀਤੀ, ਜਦਕਿ ਦੂਜੇ ਦਿਨ ਇਸ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਅਤੇ ਫਿਲਮ ਨੇ 1.08 ਕਰੋੜ ਰੁਪਏ ਕਮਾਏ। ਇਸ ਨਾਲ ਫਿਲਮ ਦਾ ਕੁਲ ਕਲੈਕਸ਼ਨ 8.1 ਕਰੋੜ ਹੋ ਗਿਆ ਹੈ। ਦੁਨੀਆ ਭਰ 'ਚ ਫਿਲਮ ਨੇ 9.60 ਕਰੋੜ ਦੀ ਕਮਾਈ ਕੀਤੀ ਹੈ। ਫਿਲਮ 'ਚ ਜੌਨ ਅਬ੍ਰਾਹਮ ਅਤੇ ਸ਼ਰਵਰੀ ਵਾਘ ਨੇ ਮੁੱਖ ਭੂਮਿਕਾ ਨਿਭਾਈ ਹੈ।

ਕੁੱਲ ਮਿਲਾ ਕੇ ਫਿਲਮ ਇਸ ਸਮੇਂ ਬਾਕਸ ਆਫਿਸ 'ਤੇ ਦਬਦਬਾ ਬਣਾ ਰਹੀ ਹੈ। ਇਸ ਨੇ ਸਿਰਫ ਦੋ ਦਿਨਾਂ ਵਿੱਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਕਿਹਾ ਜਾ ਸਕਦਾ ਹੈ ਕਿ ਖੇਲ ਖੇਲ ਮੇਂ ਅਤੇ ਫਿਲਮ ਵੇਦਾ ਸਤ੍ਰੀ 2 ਦੇ ਮੁਕਾਬਲੇ ਫਿੱਕੀਆ ਪੈ ਗਈਆਂ ਹਨ। ਹਾਲਾਂਕਿ, ਇਹ ਸਿਰਫ ਸ਼ੁਰੂਆਤ ਹੈ ਪਰ ਆਉਣ ਵਾਲੇ ਸਮੇਂ 'ਚ ਦੋਵਾਂ ਫਿਲਮਾਂ ਦਾ ਕਾਰੋਬਾਰ ਤੇਜ਼ੀ ਫੜ ਸਕਦਾ ਹੈ। ਸਤ੍ਰੀ 2 ਦਾ ਨਿਰਦੇਸ਼ਨ ਅਮਰ ਕੌਸ਼ਿਕ ਦੁਆਰਾ ਕੀਤਾ ਗਿਆ ਹੈ ਅਤੇ ਇਸ ਵਿੱਚ ਸ਼ਰਧਾ ਕਪੂਰ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਭਿਸ਼ੇਕ ਬੈਨਰਜੀ, ਅਪਾਰਸ਼ਕਤੀ ਖੁਰਾਨਾ ਅਤੇ ਤਮੰਨਾ ਭਾਟੀਆ ਵਰਗੇ ਸਿਤਾਰਿਆਂ ਨੇ ਕੰਮ ਕੀਤਾ ਹੈ।

ABOUT THE AUTHOR

...view details