ਨਵੀਂ ਦਿੱਲੀ: ਕੰਨੜ ਸਿਨੇਮਾ ਦੇ ਸ਼ਾਨਦਾਰ ਅਦਾਕਾਰ ਰਿਸ਼ਭ ਸ਼ੈੱਟੀ ਨੂੰ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਵਾਲੀ ਫਿਲਮ 'ਕਾਂਤਾਰਾ' ਲਈ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ ਅਤੇ ਇਸ ਦੇ ਮੁੱਖ ਅਦਾਕਾਰ ਰਿਸ਼ਭ ਸ਼ੈੱਟੀ ਨੂੰ ਸਰਵੋਤਮ ਅਦਾਕਾਰ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਸਾਲ 2022 'ਚ ਘੱਟ ਬਜਟ ਵਾਲੀ ਫਿਲਮ 'ਕਾਂਤਾਰਾ' ਨੇ 400 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। 'ਕਾਂਤਾਰਾ' ਦੀ ਕਹਾਣੀ ਨੇ ਪੂਰੇ ਭਾਰਤੀ ਸਿਨੇਮਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਰਜਨੀਕਾਂਤ ਸਮੇਤ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਘਰ ਬੁਲਾਇਆ ਸੀ ਅਤੇ ਰਿਸ਼ਭ ਸ਼ੈੱਟੀ ਦੀ ਐਕਟਿੰਗ ਅਤੇ ਉਨ੍ਹਾਂ ਦੀ ਫਿਲਮ ਦੀ ਤਾਰੀਫ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਕਾਂਤਾਰਾ ਦਾ ਨਿਰਦੇਸ਼ਨ ਖੁਦ ਰਿਸ਼ਭ ਸ਼ੈੱਟੀ ਨੇ ਕੀਤਾ ਹੈ ਅਤੇ ਉਹ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਨੈਸ਼ਨਲ ਐਵਾਰਡ ਮਿਲਣ 'ਤੇ ਅਦਾਕਾਰ ਨੇ ਕਿਹਾ, 'ਹਰ ਫਿਲਮ ਪ੍ਰਭਾਵਸ਼ਾਲੀ ਹੁੰਦੀ ਹੈ, ਸਾਡਾ ਉਦੇਸ਼ ਅਜਿਹੀਆਂ ਫਿਲਮਾਂ ਬਣਾਉਣਾ ਹੈ ਜੋ ਸਮਾਜ 'ਤੇ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ ਅਤੇ ਸਮਾਜ ਨੂੰ ਨਵਾਂ ਰੂਪ ਦਿੰਦੀਆਂ ਹਨ, ਰਾਸ਼ਟਰੀ ਪੁਰਸਕਾਰ ਇਕ ਕਲਾਕਾਰ ਲਈ ਬਹੁਤ ਸਨਮਾਨ ਰੱਖਦਾ ਹੈ।'
ਰਾਸ਼ਟਰੀ ਪੁਰਸਕਾਰ ਜੇਤੂਆਂ ਦੀ ਸੂਚੀ
1. ਸਰਵੋਤਮ ਫੀਚਰ ਫਿਲਮ: ਆਤਮ
2. ਸਰਵੋਤਮ ਅਦਾਕਾਰ: ਰਿਸ਼ਭ ਸ਼ੈਟੀ (ਕਾਂਤਾਰਾ)
3. ਸਰਵੋਤਮ ਅਦਾਕਾਰਾ: ਨਿਤਿਆ ਮੇਨੇਨ ਅਤੇ ਮਾਨਸੀ ਪਾਰੇਖ
4. ਸਰਵੋਤਮ ਨਿਰਦੇਸ਼ਕ: ਸੂਰਜ ਬੜਜਾਤਿਆ