ਪੰਜਾਬ

punjab

ETV Bharat / entertainment

ਨਵੇਂ ਗੀਤ ਨਾਲ ਧੂੰਮਾਂ ਪਾਉਣ ਲਈ ਤਿਆਰ ਜੱਸੀ ਗਿੱਲ ਅਤੇ ਪ੍ਰਿਯੰਕਾ ਚਾਹਰ ਚੌਧਰੀ, ਜਲਦ ਹੋਵੇਗਾ ਰਿਲੀਜ਼ - Jassie Gill new Song - JASSIE GILL NEW SONG

Jassie Gill And Priyanka Chahar Choudhary New Song: ਹਾਲ ਹੀ ਵਿੱਚ ਜੱਸੀ ਗਿੱਲ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Jassie Gill And Priyanka Chahar Choudhary New Song
Jassie Gill And Priyanka Chahar Choudhary New Song (instagram)

By ETV Bharat Entertainment Team

Published : Jul 26, 2024, 12:25 PM IST

ਚੰਡੀਗੜ੍ਹ:ਗਲੈਮਰ ਦੀ ਦੁਨੀਆ 'ਚ ਚੌਖੀ ਅਤੇ ਮਾਣਮੱਤੀ ਭੱਲ ਕਾਇਮ ਕਰ ਚੁੱਕੇ ਹਨ ਜੱਸੀ ਗਿੱਲ ਅਤੇ ਪ੍ਰਿਯੰਕਾ ਚਾਹਰ ਚੌਧਰੀ, ਜੋ ਅਪਣੇ ਇੱਕ ਵਿਸ਼ੇਸ਼ ਸੰਗੀਤਕ ਵੀਡੀਓ 'ਫੀਅਰ ਆਫ ਲਵ' ਲਈ ਇਕੱਠੇ ਹੋਏ ਹਨ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

'ਮਿਊਜ਼ ਰਿਕਾਰਡ' ਲੇਬਲ ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਟਰੈਕ ਨੂੰ ਆਵਾਜ਼ਾਂ ਸ਼ਰਧਾ ਪਾਤਰੇ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਸੰਗੀਤ ਦਾ 'ਟਰਬੋ ਮਿਊਜ਼ਿਕ' ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸਦਾ ਬਹਾਰ ਸੰਗੀਤਬੱਧਤਾ ਅਧੀਨ ਸਜੇ ਇਸ ਗਾਣੇ ਦੇ ਬੋਲ, ਕੰਪੋਜੀਸ਼ਨ ਅਤੇ ਵੀਡੀਓ ਦੀ ਸਿਰਜਣਾ ਪ੍ਰਿੰਸ ਨੇ ਕੀਤੀ ਹੈ, ਜੋ ਇਸ ਤੋਂ ਪਹਿਲਾਂ ਕਈ ਸਫਲ ਸੰਗੀਤਕ ਵੀਡੀਓ ਨਾਲ ਜੁੜੇ ਰਹੇ ਹਨ।

ਮੁੰਬਈ ਦੇ ਵੱਖ-ਵੱਖ ਸਟੂਡਿਓਜ਼ ਵਿਖੇ ਲਗਾਏ ਗਏ ਆਲੀਸ਼ਾਨ ਸੈੱਟਸ ਉਪਰ ਵਿਸ਼ਾਲ ਕੈਨਵਸ ਅਧੀਨ ਫਿਲਮਾਏ ਗਏ ਉਕਤ ਸੰਗੀਤਕ ਵੀਡੀਓ ਨੂੰ 30 ਜੁਲਾਈ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦੀ ਜੱਸੀ ਗਿੱਲ ਅਤੇ ਪ੍ਰਿਯੰਕਾ ਚਾਹਰ ਚੌਧਰੀ ਦੇ ਪ੍ਰਸ਼ੰਸਕਾਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

ਕਲਰਜ਼ ਦੇ ਮਸ਼ਹੂਰ ਸੀਰੀਅਲ 'ਉਡਾਰੀਆਂ' ਦਾ ਲੀਡਿੰਗ ਅਦਾਕਾਰਾ ਦੇ ਰੂਪ ਵਿੱਚ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਪ੍ਰਿਯੰਕਾ ਚਾਹਰ ਚੌਧਰੀ ਕਲਰਜ਼ ਦੇ ਵਿਵਾਦਿਤ ਮੰਨੇ ਜਾਂਦੇ ਰਿਐਲਟੀ ਸ਼ੋਅ 'ਬਿੱਗ ਬੌਸ 16' ਵਿੱਚ ਵੀ ਬਤੌਰ ਪ੍ਰਤੀਭਾਗੀ ਅਪਣੀ ਪ੍ਰਭਾਵਸ਼ਾਲੀ ਉਪ-ਸਥਿਤੀ ਦਰਜ ਕਰਵਾ ਚੁੱਕੀ ਹੈ, ਜੋ ਪ੍ਰੋਫੋਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਹਮੇਸ਼ਾ ਸੁਰਖੀਆਂ ਬਟੋਰਦੀ ਆ ਰਹੀ ਹੈ।

ਹਾਲ ਹੀ ਵਿੱਚ ਸਾਹਮਣੇ ਆਏ ਸੁਖਵਿੰਦਰ ਸਿੰਘ ਦੇ ਗਾਣੇ 'ਬਾਰ ਬਾਰ', ਗੁਰਨਾਜਰ ਚੱਠਾ ਦੇ 'ਦੋਸਤ ਬਣਕੇ ਰਹਿਤੇ ਹੈ ਨਾ" ਅਤੇ ਗਿੱਪੀ ਗਰੇਵਾਲ ਦੇ 'ਵੇ ਜੰਗ ਸ਼ੁਰੂ ਹੋਊ' ਸੰਗੀਤਕ ਵੀਡੀਓਜ਼ ਨੂੰ ਚਾਰ ਚੰਨ ਲਾ ਚੁੱਕੀ ਇਹ ਦਿਲਕਸ਼ ਮਾਡਲ ਅਤੇ ਅਦਾਕਾਰਾ ਅੱਜਕੱਲ੍ਹ ਪੰਜਾਬੀ ਸੰਗੀਤਕ ਵੀਡੀਓਜ਼ ਨੂੰ ਕਾਫ਼ੀ ਪ੍ਰਮੁੱਖਤਾ ਦਿੰਦੀ ਨਜ਼ਰੀ ਆ ਰਹੀ ਹੈ, ਜਿੰਨ੍ਹਾਂ ਦੀਆਂ ਪੰਜਾਬੀ ਮੰਨੋਰੰਜਨ ਉਦਯੋਗ ਵਿੱਚ ਵੱਧ ਰਹੀਆਂ ਸਰਗਰਮੀਆਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੇ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ।

ਓਧਰ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਾਇਕੀ ਦੇ ਨਾਲ-ਨਾਲ ਉਹ ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ 'ਚ ਵੀ ਬਰਾਬਰਤਾ ਨਾਲ ਕਦਮ ਅੱਗੇ ਵਧਾ ਰਹੇ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੀਆਂ ਫਿਲਮਾਂ 'ਚ ਬਤੌਰ ਲੀਡਿੰਗ ਐਕਟਰ ਨਜ਼ਰੀ ਆਉਣਗੇ।

ABOUT THE AUTHOR

...view details