ਚੰਡੀਗੜ੍ਹ: ਪ੍ਰਯਾਗਰਾਜ 'ਚ ਆਯੋਜਿਤ ਮਹਾਂਕੁੰਭ ਇੰਨੀ ਦਿਨੀਂ ਆਸਥਾ ਦੇ ਅਨੂਠੇ ਰੰਗਾਂ ਵਿੱਚ ਰੰਗਿਆ ਨਜ਼ਰੀ ਆ ਰਿਹਾ ਹੈ, ਜਿਸ ਵਿੱਚ ਬਹੁ-ਕਲਾਵਾਂ ਦੇ ਹੋ ਰਹੇ ਸੰਗਮ ਦਾ ਹੀ ਇਜ਼ਹਾਰ ਅਤੇ ਅਹਿਸਾਸ ਕਰਵਾ ਰਹੇ ਹਨ ਪ੍ਰਸਿੱਧ ਪੰਜਾਬੀ ਗਾਇਕ ਨਿੰਜਾ, ਜੋ ਇੱਥੇ ਪੁੱਜ ਅਪਣੇ ਭਗਤੀਭਾਵਾਂ ਦਾ ਪ੍ਰਗਟਾਵਾ ਜੋਸ਼ ਨਾਲ ਕਰ ਰਹੇ ਹਨ।
ਬੀਤੀ 13 ਜਨਵਰੀ ਨੂੰ ਸ਼ੁਰੂ ਹੋਏ ਅਤੇ ਆਗਾਮੀ 26 ਫਰਵਰੀ 2025 ਤੱਕ ਜਾਰੀ ਰਹਿਣ ਵਾਲੇ ਉਕਤ ਮਹਾਂਕੁੰਭ ਮੇਲੇ ਦਾ ਗੈਰ ਕਮਰਸ਼ਿਅਲ ਯਾਨੀ ਕਿ ਮਹਿਜ ਇੱਕ ਭਗਤ ਦੇ ਰੂਪ ਵਿੱਚ ਹਿੱਸਾ ਬਣੇ ਹਨ ਗਾਇਕ ਨਿੰਜਾ, ਜੋ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਮੇਲਿਆਂ ਵਿੱਚੋਂ ਇੱਕ ਮੰਨੇ ਜਾਂਦੇ ਇਸ ਮਹਾਂਕੁੰਭ ਮੇਲੇ ਵਿੱਚ ਇਸ਼ਨਾਨ (ਸ਼ਾਹੀ ਸਨਾਨ) ਕਰਨ ਤੋਂ ਲੈ ਕੇ ਹੋਰਨਾਂ ਧਾਰਮਿਕ ਵੰਨਗੀਆਂ ਅਤੇ ਪੂਜਾ ਅਰਚਨਾ ਦੇ ਹੋਣ ਵਾਲੇ ਵੱਖ-ਵੱਖ ਫੇਜਾਂ ਵਿੱਚ ਵੀ ਅਪਣੀ ਉਪ-ਸਥਿਤੀ ਦਰਜ ਕਰਵਾਉਣਗੇ।
ਗਾਇਕੀ ਅਤੇ ਫਿਲਮੀ ਗਲਿਆਰਿਆਂ ਵਿੱਚ ਅੱਜਕੱਲ੍ਹ ਸਹਿਜਤਾ ਪੂਰਵਕ ਅਪਣੇ ਕਦਮ ਅੱਗੇ ਵਧਾ ਰਹੇ ਗਾਇਕ ਅਤੇ ਅਦਾਕਾਰ ਨਿੰਜਾ, ਜੋ ਪਹਿਲੋਂ ਵੀ ਸਮੇਂ ਦਰ ਸਮੇਂ ਅਪਣੀ ਧਾਰਮਿਕ ਆਸਥਾ ਇਜ਼ਹਾਰ ਖੁੱਲ ਕੇ ਕਰਦੇ ਆ ਰਹੇ ਹਨ, ਜਿੰਨ੍ਹਾਂ ਦੀ ਹਰ ਧਰਮ ਪ੍ਰਤੀ ਸਤਿਕਾਰ ਨੂੰ ਹੀ ਪ੍ਰਤੀਬਿੰਬਤ ਕਰ ਰਹੀ ਹੈ ਉਨ੍ਹਾਂ ਦੀ ਉਕਤ ਉਤਰ ਪ੍ਰਦੇਸ਼ ਦੇ ਮਹਾਂਕੁੰਭ ਵਿਚਲੀ ਇਹ ਅਹਿਮ ਫੇਰੀ, ਜਿਸ ਦੌਰਾਨ ਉਨ੍ਹਾਂ ਦੇ ਕੁਝ ਕਰੀਬੀ ਸਾਥੀ ਵੀ ਇੱਥੇ ਪਹੁੰਚੇ ਹੋਏ ਹਨ।
ਓਧਰ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮਾਂ ਦੀ ਬਜਾਏ ਦੀ ਇੰਨੀ ਦਿਨੀਂ ਗਾਇਕੀ ਅਤੇ ਸਟੇਜ ਸ਼ੋਅ ਵਾਲੇ ਪਾਸੇ ਹੀ ਜਿਆਦਾ ਫੋਕਸ ਕਰਦੇ ਨਜ਼ਰੀ ਆ ਰਹੇ ਇਹ ਬਾਕਮਾਲ ਗਾਇਕ, ਜੋ ਜਲਦ ਹੀ ਅਪਣੇ ਨਵੇਂ ਗਾਣੇ ਵੀ ਦਰਸ਼ਕਾਂ ਅਤੇ ਸਰੋਤਿਆਂ ਦੇ ਸਨਮੁੱਖ ਕਰਨਗੇ। ਇਸ ਤੋਂ ਇਲਾਵਾ ਗਾਇਕ ਕਈ ਫਿਲਮਾਂ ਕਾਰਨ ਵੀ ਬਰਾਬਰ ਭੂਮਿਕਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ: