ETV Bharat / entertainment

ਸਰਦਾਰ ਪਾਉਣਗੇ ਬਾਲੀਵੁੱਡ ਵਿੱਚ ਧੱਕ, ਕਪਿਲ ਸ਼ਰਮਾ ਦੀ ਫਿਲਮ ਦਾ ਹਿੱਸਾ ਬਣਿਆ ਇਹ ਪੰਜਾਬੀ ਅਦਾਕਾਰ - MAHABIR BHULLAR

ਹਾਲ ਹੀ ਵਿੱਚ ਅਦਾਕਾਰ ਮਹਾਂਬੀਰ ਭੁੱਲਰ ਨੂੰ ਇੱਕ ਬਾਲੀਵੁੱਡ ਫਿਲਮ ਦਾ ਪ੍ਰਭਾਵੀ ਹਿੱਸਾ ਬਣਾਇਆ ਗਿਆ ਹੈ, ਜੋ ਜਲਦ ਹੀ ਰਿਲੀਜ਼ ਹੋ ਜਾਵੇਗੀ।

Mahabir Bhullar
Mahabir Bhullar (Photo: ETV Bharat)
author img

By ETV Bharat Entertainment Team

Published : Feb 24, 2025, 10:58 AM IST

ਚੰਡੀਗੜ੍ਹ: ਛੋਟੇ ਪਰਦੇ ਅਤੇ ਓਟੀਟੀ ਦੀ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਕਾਮੇਡੀਅਨ ਅਤੇ ਹੋਸਟ ਕਪਿਲ ਸ਼ਰਮਾ, ਜੋ ਅੱਜਕੱਲ੍ਹ ਆਪਣੀ ਨਵੀਂ ਹਿੰਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ 2' ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਵਿੱਚ ਬਣੇ ਹੋਏ ਹਨ, ਜਿੰਨ੍ਹਾਂ ਦੀ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਇਸ ਫਿਲਮ ਵਿੱਚ ਪਾਲੀਵੁੱਡ ਕਲਾਕਾਰਾਂ ਨੂੰ ਵੀ ਸ਼ਾਮਿਲ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ, ਜਿਸ ਦੇ ਮੱਦੇਨਜ਼ਰ ਹੀ ਸ਼ਵਿੰਦਰ ਮਾਹਲ ਤੋਂ ਬਾਅਦ ਹੁਣ ਦਿੱਗਜ ਅਦਾਕਾਰ ਮਹਾਂਬੀਰ ਭੁੱਲਰ ਨੂੰ ਵੀ ਇਸ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਅਪਣੇ ਹਿੱਸੇ ਦੀ ਸ਼ੂਟਿੰਗ ਲਈ ਮੱਧ-ਪ੍ਰਦੇਸ਼ ਦੇ ਖੂਬਸੂਰਤ ਨਵਾਬੀ ਸ਼ਹਿਰ ਭੋਪਾਲ ਪੁੱਜ ਚੁੱਕੇ ਹਨ।

ਬਾਲੀਵੁੱਡ ਦੀ ਮਸ਼ਹੂਰ ਫਿਲਮ ਨਿਰਮਾਣ ਕੰਪਨੀ 'ਵੀਨਸ ਵਰਲਡਵਾਈਡ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ' ਦੇ ਬੈਨਰ ਅਤੇ 'ਅੱਬਾਸ ਮਸਤਾਨ ਫਿਲਮਜ' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਅਨੂਕਲਪ ਗੌਸਵਾਮੀ ਕਰ ਰਹੇ ਹਨ, ਜੋ ਨੈੱਟਫਲਿਕਸ ਦੇ ਸ਼ੋਅ ਦਾ 'ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੀ ਕਮਾਂਡ ਵੀ ਸੰਭਾਲਦੇ ਆ ਰਹੇ ਹਨ।

ਮਹਾਂਬੀਰ ਭੁੱਲਰ
ਮਹਾਂਬੀਰ ਭੁੱਲਰ (Photo: ETV Bharat)

ਸਾਲ 2015 ਵਿੱਚ ਆਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ 'ਕਿਸ ਕਿਸ ਕੋ ਪਿਆਰ ਕਰੂੰ' ਦੇ ਦੂਸਰੇ ਸੀਕਵਲ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਦੀ ਸ਼ੂਟਿੰਗ ਇੰਨੀ ਦਿਨੀਂ ਝੀਲਾਂ ਦਾ ਖੂਬਸੂਰਤ ਸ਼ਹਿਰ ਮੰਨੇ ਜਾਂਦੇ ਭੋਪਾਲ ਦੇ ਵੱਖ-ਵੱਖ ਅਤੇ ਮਨਮੋਹਕ ਹਿੱਸਿਆਂ ਵਿੱਚ ਪੂਰੀ ਕੀਤੀ ਜਾ ਰਹੀ ਹੈ।

ਕਾਮੇਡੀ-ਡ੍ਰਾਮਾ ਵਿਸ਼ੇਸਾਰ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਕਪਿਲ ਸ਼ਰਮਾ, ਮਨਜੋਤ ਸਿੰਘ, ਅਖਿਲੇਂਦਰ ਮਿਸ਼ਰਾ ਸ਼ਾਮਿਲ ਹਨ, ਜਿੰਨ੍ਹਾਂ ਨਾਲ ਹੀ ਕਾਫ਼ੀ ਮਹੱਤਵਪੂਰਨ ਭੂਮਿਕਾਵਾਂ ਨੂੰ ਅੰਜ਼ਾਮ ਦਿੰਦੇ ਨਜ਼ਰੀ ਪੈਣਗੇ ਪਾਲੀਵੁੱਡ ਦੇ ਨਾਮੀ ਗਿਰਾਮੀ ਐਕਟਰਜ਼ ਵਿੱਚ ਸ਼ੁਮਾਰ ਕਰਵਾਉਂਦੇ ਸ਼ਵਿੰਦਰ ਮਾਹਲ ਅਤੇ ਮਹਾਂਬੀਰ ਭੁੱਲਰ।

ਮਹਾਂਬੀਰ ਭੁੱਲਰ
ਮਹਾਂਬੀਰ ਭੁੱਲਰ (Photo: ETV Bharat)

ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਏ 'ਬੈਡ ਨਿਊਜ਼' ਆਦਿ ਜਿਹੇ ਕਈ ਹਿੰਦੀ ਫਿਲਮ ਅਤੇ ਓਟੀਟੀ ਪ੍ਰੋਜੈਕਟਸ ਦਾ ਪ੍ਰਭਾਵੀ ਹਿੱਸਾ ਰਹੇ ਹਨ ਅਦਾਕਾਰ ਮਹਾਂਵੀਰ ਭੁੱਲਰ, ਜੋ ਪਹਿਲੀ ਵਾਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਸਿਲਵਰ ਸਕਰੀਨ ਸਪੇਸ ਸਾਂਝੀ ਕਰਨ ਜਾ ਰਹੇ ਹਾਂ, ਜੋ ਆਪਣੀ ਇਸ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਮਹਾਂਬੀਰ ਭੁੱਲਰ
ਮਹਾਂਬੀਰ ਭੁੱਲਰ (Photo: ETV Bharat)

ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਬਰਾਬਰਤਾ ਨਾਲ ਅਪਣੇ ਕਦਮਾਂ ਦੀ ਧਮਕ ਦਾ ਅਹਿਸਾਸ ਕਰਵਾਉਂਦੇ ਆ ਰਹੇ ਹਨ ਅਦਾਕਾਰ ਮਹਾਂਬੀਰ ਭੁੱਲਰ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਹੀ ਸੰਨੀ ਦਿਓਲ ਦੀ ਬਹੁ-ਚਰਚਿਤ ਫਿਲਮ 'ਸਫ਼ਰ' ਵਿੱਚ ਵੀ ਨਜ਼ਰ ਆਉਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.