ETV Bharat / state

ਪਿੰਡ ਚੁਗਾਵਾਂ ਦੀ ਸਰਪੰਚ ਦਿੱਲੀ ਗਣਤੰਤਰ ਦਿਵਸ ਸਮਾਰੋਹ 'ਚ ਮਹਿਮਾਨ ਵਜੋਂ ਹੋਵੇਗੀ ਸ਼ਾਮਲ, ਜਾਣੋ ਕਿਉ ਮਿਲਿਆ ਸੱਦਾ - VILLAGE CHUGAWAN SARPANCH

ਪਿੰਡ ਚੁਗਾਵਾਂ ਦੀ ਸਰਪੰਚ ਨਰਿੰਦਰ ਕੌਰ ਨੇ ਵਧਾਇਆ ਮਾਣ। ਕੇਂਦਰੀ ਜਲ ਸਪਲਾਈ ਅਤੇ ਸੈਨੀਟੈਂਸ਼ਨ ਵਿਭਾਗ ਵੱਲੋਂ ਰਾਸ਼ਟਰੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਮਿਲਿਆ ਸੱਦਾ।

Village Chugawan Sarpanch
ਪਿੰਡ ਚੁਗਾਵਾਂ ਦੀ ਸਰਪੰਚ ਦਿੱਲੀ ਦੇ ਗਣਤੰਤਰ ਦਿਵਸ ਸਮਾਰੋਹ 'ਚ ਮਹਿਮਾਨ ਵਜੋਂ ਹੋਵੇਗੀ ਸ਼ਾਮਲ, ਜਾਣੋ ਕਿਉ ਮਿਲਿਆ ਸੱਦਾ (ETV Bharat)
author img

By ETV Bharat Punjabi Team

Published : Jan 23, 2025, 9:40 AM IST

ਮੋਗਾ: ਸਰਪੰਚ ਨਰਿੰਦਰ ਕੌਰ ਵੱਲੋਂ ਆਪਣੇ ਪਿੰਡ ਲਈ ਨਿਭਾਈਆਂ ਜਾ ਰਹੀਆਂ ਵਧੀਆਂ ਸੇਵਾਵਾਂ ਨੂੰ ਦੇਖਦਿਆਂ ਜਲ ਸਪਲਾਈ ਅਤੇ ਸੈਨੀਟੈਸ਼ਨ ਵਿਭਾਗ ਵੱਲੋਂ ਉਨ੍ਹਾਂ ਨੂੰ 26 ਜਨਵਰੀ ਗਣਤੰਤਰ ਦਿਵਸ ਮੌਕੇ ਰਾਜਧਾਨੀ ਦਿੱਲੀ ਵਿਖੇ ਹੋ ਰਹੇ ਰਾਸ਼ਟਰੀ ਸਮਾਰੋਹ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ। ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਚੁਗਾਵਾਂ ਦੀ ਸਰਪੰਚ ਨਰਿੰਦਰ ਕੌਰ ਨੇ ਪੰਜਾਬ ਅਤੇ ਪਿੰਡ ਦਾ ਮਾਣ ਵਧਾਇਆ। ਦਿੱਲੀ ਵਿਖੇ ਗਣਤੰਤਰ ਦਿਵਸ ਸਮਾਰੋਹ 'ਚ ਮਹਿਮਾਨ ਵਜੋਂ ਸ਼ਾਮਲ ਹੋਵੇਗੀ।

ਪਿੰਡ ਚੁਗਾਵਾਂ ਦੀ ਸਰਪੰਚ ਦਿੱਲੀ ਦੇ ਗਣਤੰਤਰ ਦਿਵਸ ਸਮਾਰੋਹ 'ਚ ਮਹਿਮਾਨ ਵਜੋਂ ਹੋਵੇਗੀ ਸ਼ਾਮਲ ... (ETV Bharat)

ਰਾਸ਼ਟਰੀ ਸਮਾਰੋਹ 'ਚ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ

ਮੋਗਾ-ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਦੇ ਚੇਅਰਪਰਸਨ ਅਤੇ ਪਿੰਡ ਚੁਗਾਵਾਂ ਦੇ ਸਰਪੰਚ ਨਰਿੰਦਰ ਕੌਰ ਵੱਲੋਂ ਆਪਣੇ ਪਿੰਡ ਲਈ ਨਿਭਾਈਆਂ ਜਾ ਰਹੀਆਂ ਵਧੀਆਂ ਸੇਵਾਵਾਂ ਨੂੰ ਦੇਖਦਿਆਂ ਕੇਂਦਰੀ ਜਲ ਸਪਲਾਈ ਅਤੇ ਸੈਨੀਟੈਂਸ਼ਨ ਵਿਭਾਗ ਵੱਲੋਂ ਉਨ੍ਹਾਂ ਨੂੰ 26 ਜਨਵਰੀ ਗਣਤੰਤਰ ਦਿਵਸ ਮੌਕੇ ਰਾਜਧਾਨੀ ਦਿੱਲੀ ਵਿਖੇ ਹੋ ਰਹੇ ਰਾਸ਼ਟਰੀ ਸਮਾਰੋਹ ਵਿਚ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ, ਇਹ ਜਾਣਕਾਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਆਦਰਸ ਨਿਰਮਲ ਵੱਲੋਂ ਦਿੱਤੀ ਗਈ।

ਗ੍ਰਾਮ ਪੰਚਾਇਤ ਨੇ ਬੇਹੱਦ ਚੰਗੇ ਢੰਗ ਨਾਲ ਜਲ ਸਪਲਾਈ ਸਕੀਮ ਚਲਾਈ

ਜਲ ਸਪਲਾਈ ਅਤੇ ਸੈਨੀਟੈਂਸ਼ਨ ਵਿਭਾਗ ਵਿੱਚ ਬਤੌਰ ਬਲਾਕ ਕੋ-ਆਰਡੀਨੇਟਰ ਕੰਮ ਕਰ ਰਹੀ ਹਰਪ੍ਰੀਤ ਕੌਰ ਧਾਲੀਵਾਲ ਨੇ ਦੱਸਿਆ ਕਿ ਨਰਿੰਦਰ ਕੌਰ ਦੀ ਅਗਵਾਈ ਵਿਚ ਕਮੇਟੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਮਿਲ ਕੇ ਪਿੰਡ ਚੁਗਾਵਾਂ 'ਚ ਜਲ ਸਪਲਾਈ ਸਕੀਮ ਨੂੰ ਬੜੇ ਹੀ ਵਧੀਆ ਢੰਗ ਨਾਲ ਚਲਾ ਰਹੇ ਹਨ । ਉਨ੍ਹਾਂ ਦੱਸਿਆ ਕਿ ਪਿੰਡ ਦੇ ਘਰਾਂ ਦੀ ਗਿਣਤੀ ਲਗਭਗ 497 ਹੈ ਤੇ 2700 ਦੇ ਕਰੀਬ ਆਬਾਦੀ ਹੈ ਅਤੇ ਪਿੰਡ ਵਿਚ 3 ਆਂਗਨਵਾੜੀ ਸੈਂਟਰ ਅਤੇ 2 ਸਰਕਾਰੀ ਸਕੂਲ ਵੀ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਕੌਰ ਗ੍ਰਾਮ ਪੰਚਾਇਤ ਵਾਟਰ ਸਪਲਾਈ ਦੇ ਚੇਅਰਪਰਸਨ ਤੇ ਪਿੰਡ ਦੀ ਸਰਪੰਚ ਹੋਣ ਕਰ ਕੇ ਉਨ੍ਹਾਂ ਵਲੋਂ ਅਣਥੱਕ ਯਤਨ ਕੀਤੇ ਜਾਂਦੇ ਹਨ ਤਾਂ ਕਿ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਪੇਸ਼ ਆਵੇ।

Village Chugawan Sarpanch
ਸਰਪੰਚ ਨਰਿੰਦਰ ਕੌਰ (ETV Bharat)

ਇਸ ਤੋਂ ਇਲਾਵਾ ਕਰਵਾਏ ਇਹ ਕੰਮ

ਪਿੰਡ ਦੇ ਵਾਟਰ ਵਰਕਸ ਨੂੰ ਸੁੰਦਰ ਦਿੱਖ ਦੇਣ ਲਈ ਉਨ੍ਹਾਂ ਵੱਲੋਂ ਵਾਟਰ ਵਰਕਸ ਉਪਰ ਸੁੰਦਰ ਪਾਰਕ ਬਣਾਇਆ ਗਿਆ ਹੈ। ਇਸ ਪਾਰਕ ਵਿੱਚ ਸਮੁੱਚੇ ਪਿੰਡ ਦੇ ਲੋਕ ਸੈਰ ਕਰਨ ਲਈ ਆਉਂਦੇ ਹਨ ਅਤੇ ਉਨ੍ਹਾਂ ਵਲੋਂ ਪਿੰਡ ਦੇ ਸਾਰੇ ਘਰਾਂ ਅੱਗੇ ਘਰ ਦੇ ਮੁਖੀ ਦੇ ਨਾਮ ਦੀ ਨੇਮ ਪਲੇਟ ਵੀ ਲਾਈ ਗਈ ਹੈ, ਜਿਸ ਉਪਰ ਮੁਖੀ ਦੇ ਨਾਂ ਦੇ ਨਾਲ ਵਾਟਰ ਸਪਲਾਈ ਦੇ ਕੁਨੈਕਸ਼ਨ ਦਾ ਨੰਬਰ ਵੀ ਲਿਖਿਆ ਗਿਆ ਹੈ। ਹਰਪ੍ਰੀਤ ਧਾਲੀਵਾਲ ਨੇ ਕਿਹਾ ਕਿ ਜਲ ਸਪਲਾਈ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮੇਟੀ ਦੀ ਮਹੀਨਾਵਾਰ ਮੀਟਿੰਗ ਵੀ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਨਰਿੰਦਰ ਕੌਰ ਦੀ ਇਸ ਚੋਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਵੀ ਵਿਅਕਤੀਗਤ ਤੌਰ ਉੱਤੇ ਜਾਂ ਕਿਸੇ ਸਮੂਹ ਦੇ ਰੂਪ ਵਿੱਚ ਆਪਣਾ ਅਤੇ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਅੱਗੇ ਆਉਣ। ਉਨ੍ਹਾਂ ਦੇ ਇਸ ਯੋਗਦਾਨ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਬਣਦਾ ਮਾਣ ਸਨਮਾਨ ਦਿੱਤਾ ਅਤੇ ਦਿਵਾਇਆ ਜਾਵੇਗਾ।

ਜਲ ਸਪਲਾਈ ਅਤੇ ਸੈਨੀਟੈਂਸ਼ਨ ਵਿਭਾਗ ਵਿੱਚ ਬਲਾਕ ਕੋ-ਆਰਡੀਨੇਟਰ ਹਰਪ੍ਰੀਤ ਧਾਲੀਵਾਲ ਨੇ ਦਿੱਤੀ ਜਾਣਕਾਰੀ (ETV Bharat)

ਸਰਪੰਚ ਨਰਿੰਦਰ ਕੌਰ ਦੇ ਯਤਨਾਂ ਦੀ ਸ਼ਲਾਘਾਯੋਗ

ਜਲ ਸਪਲਾਈ ਵਿਭਾਗ ਦੀ ਸਕੱਤਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਭਵਿੱਖ ਵਿੱਚ ਵੀ ਵਧੀਆ ਕੰਮ ਕਰਨ ਵਾਲੇ ਵਿਅਕਤੀਆਂ, ਸਮੂਹਾਂ ਜਾਂ ਸੰਸਥਾਵਾਂ ਨੂੰ ਉਨ੍ਹਾਂ ਦੀ ਵਿਸ਼ੇਸ਼ ਪ੍ਰਾਪਤੀ ਲਈ ਰਾਜ ਅਤੇ ਰਾਸ਼ਟਰੀ ਪੱਧਰ ਉੱਤੇ ਸਨਮਾਨਿਤ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਨਰਿੰਦਰ ਕੌਰ ਦੇ ਸਮਰਪਣ ਅਤੇ ਅਗਵਾਈ ਨੇ ਚੁੱਗਾਵਾਂ ਪਿੰਡ ਦੇ ਵਸਨੀਕਾਂ ਦੇ ਜੀਵਨ 'ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਅਤੇ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੇ ਯਤਨ ਸੱਚਮੁੱਚ ਸ਼ਲਾਘਾਯੋਗ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਉਹ ਦਿੱਲੀ ਵਿਚ ਗਣਤੰਤਰ ਦਿਵਸ ਸਮਾਰੋਹ ਵਿੱਚ ਮੋਗਾ ਜ਼ਿਲ੍ਹੇ ਦੀ ਨੁਮਾਇੰਦਗੀ ਕਰ ਰਹੀ ਹੈ। ਉਨ੍ਹਾਂ ਸਰਪੰਚ ਨਰਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਅਤੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਚੇਅਰਪਰਸਨ ਅਤੇ ਸਰਪੰਚ ਨਰਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਧੰਨਵਾਦੀ ਹੈ ਕਿ ਉਸ ਨੂੰ 26 ਜਨਵਰੀ ਗਣਤੰਤਰ ਦਿਵਸ ਮੌਕੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.